ਲੁਧਿਆਣਾ ਵਿੱਚ ਦੇਰ ਰਾਤ ਲੈਂਟਰ ਪਾਉਣ ਵਾਲੀ ਮਸ਼ੀਨ ਨਾਲ ਟੱਕਰਾ ਕੇ ਬਾਈਕ ਸਵਾਰ ਨੌਜ਼ਵਾਨ ਦੀ ਹੋਈ ਮੌਤ

ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੁਧਿਆਣਾ ਦੇ ਪੱਖੋਵਾਲ ਰੋਡ ਤੇ ਵਾਪਰੇ ਸੜਕ ਹਾਦਸੇ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੌਜ਼ਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਮਨਦੀਪ ਸਿੰਘ ਵਾਸੀ ਡਾਂਗੋ ਵਜੋ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਨਦੀਪ ਸ਼ੀਸ਼ੇ ਦਾ ਕਾਰੀਗਰ ਸੀ, ਅਤੇ ਉਹ ਇੱਕ ਦੁਕਾਨ ਤੇ ਕੰਮ ਕਰਦਾ ਸੀ।

Advertisements

ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਹ ਬਾਈਕ ਤੇ ਦੇਰ ਰਾਤ ਬਜ਼ਾਰ ਤੋ ਸਮਾਨ ਲੈਣ ਗਿਆ ਸੀ ਤੇ ਜਦੋ ਉਹ ਪੱਖੋਵਾਲ ਰੋਡ ਤੇ ਪਿੰਡ ਡਾਂਗੋ ਨੇੜੇ ਪਹੁੰਚਿਆ ਤਾਂ ਉੱਥੇ ਹਨੇਰਾ ਸੀ ਤੇ ਉਸਨੂੰ ਅੱਗੇ ਤੋ ਆ ਰਹੀ ਲੈਂਟਰ ਪਾਉਣ ਵਾਲੀ ਮਸ਼ੀਨ ਨਹੀ ਦਿੱਸੀ ਤੇ ਮਸ਼ੀਨ ਵਾਲਾ ਡਰਾਈਵਰ ਵੀ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ।ਮਸ਼ੀਨ ਦੀ ਲਾਈਟ ਵੀ ਨਹੀ ਜਗ ਰਹੀ ਸੀ।

ਜਿਸ ਕਾਰਨ ਮਨਦੀਪ ਮਸ਼ੀਨ ਨਾਲ ਟਕਰਾ ਗਿਆ ਅਤੇ ਰਾਂਹਗੀਰਾ ਨੇ ਮਨਦੀਪ ਨੂੰ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਜਿੱਥੇ ਕਿ ਡਾਕਟਰਾਂ ਨੇ ਇਲਾਜ ਦੌਰਾਨ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾਇਆ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here