ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਨੂੰ ਮਿਲੀ ਜ਼ਮਾਨਤ

ਰੂਪਨਗਰ (ਦ ਸਟੈਲਰ ਨਿਊਜ਼), ਪਲਕ। ਰੂਪਨਗਰ ਜੇਲ੍ਹ ਵਿੱਚ ਬੰਦ ਕੁਲਬੀਰ ਸਿੰਘ ਜ਼ੀਰਾ ਨੂੰ ਅਦਾਲਤ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ। ਸਾਬਕਾ ਵਿਧਾਇਕ ਜ਼ੀਰਾ ਨੂੰ ਸੁਰੱਖਿਆ ਅਤੇ ਵਿਗੜੇ ਮਾਹੌਲ ਦੇ ਕਾਰਨ ਫਿਰੋਜ਼ਪੁਰ ਜੇਲ੍ਹ ਤੋਂ ਰੂਪਨਗਰ ਜੇਲ੍ਹ ਵਿੱਚ ਸਿਫ਼ਟ ਕੀਤਾ ਗਿਆ ਸੀ। ਦੱਸ ਦਈਏ ਕਿ 11 ਅਤੇ 12 ਅਕਤੂਬਰ ਨੂੰ ਕੁਲਬੀਰ ਜ਼ੀਰਾ ਨੇ ਆਪਣੇ ਸਾਥੀਆਂ ਸਮੇਤ ਬੀਡੀਪੀਓ ਦਫ਼ਤਰ ਸਾਹਮਣੇ ਧਰਨਾ ਦਿੱਤਾ ਸੀ। ਇਸ ਦੌਰਾਨ ਉਹ ਸਾਥੀਆਂ ਸਮੇਤ ਦਫ਼ਤਰ ਅੰਦਰ ਚੱਲੇ ਗਏ ਸਨ ਅਤੇ ਸਰਕਾਰੀ ਕੰਮ ਵਿੱਚ ਦਖ਼ਲਅੰਦਾਜ਼ੀ ਕਰਨ ਦੇ ਨਾਲ ਉਨ੍ਹਾਂ ਨਾਲ ਦੁਰਵਿਵਹਾਰ ਵੀ  ਕੀਤਾ ਸੀ। ਜਿਸਦੇ ਤਹਿਤ ਕੁਲਬੀਰ ਜ਼ੀਰਾ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।

Advertisements

LEAVE A REPLY

Please enter your comment!
Please enter your name here