ਹਲਕਾ ਕਪੂਰਥਲਾ ਤੋਂ ਸਾਂਝੀ ਵਿਰਾਸਤ ਪਾਰਟੀ ਦੇ ਉਮੀਦਵਾਰ ਹਰਪ੍ਰੀਤ ਸ਼ੇਰਗਿੱਲ ਨੇ ਕੀਤਾ ਚੌਣ ਪ੍ਰਚਾਰ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਹਲਕਾ ਕਪੂਰਥਲਾ ਤੋਂ ਸਾਂਝੀ ਵਿਰਾਸਤ ਪਾਰਟੀ ਦੇ ਉਮੀਦਵਾਰ ਹਰਪ੍ਰੀਤ ਸ਼ੇਰਗਿੱਲ ਦੀ ਪਿੰਡ ਬੂਟਾਂ, ਲਖਣੰ ਕਲਾਂ, ਕਾਦੂਪੁਰ, ਅਜੀਤ ਨਗਰ, ਵਿਲਾ ਕੋਠੀ ਆਦਿ ਇਲਾਕਿਆਂ ਵਿਚ ਹੰਗਾਮੀ ਚੋਣ ਬੈਠਕਾਂ ਹੋਈਆਂ ਜਿਸ ਵਿਚ ਉਮੀਦਵਾਰ ਸ਼ੇਰਗਿੱਲ ਨੇ ਹਲਕਾ ਵਾਸੀਆਂ ਨੂੰ ਸੰਬੋਧਿਤ ਕਰਦੇ ਕਿਹਾ ਕਿ ਕਪੂਰਥਲਾ ਵਿਕਾਸ ਦੇ ਪੱਖੋਂ ਕਾਫੀ ਪਿੱਛੜ ਗਿਆ ਹੈ ਕਿਉਂਕਿ ਐਥੇ ਇਕੋ ਬੰਦਾ ਵੀਂਹ ਸਾਲ ਤੋਂ ਵਿਧਾਇਕ ਬਣਦਾ ਆ ਰਿਹਾ ਹੈ ਜਿਸਨੇ ਹਲਕੇ ਦਾ ਘੱਟ ਆਪਣਾ ਵਿਕਾਸ ਜ਼ਿਆਦਾ ਕੀਤਾ ਹੈ ਹਲਕੇ ਦੇ ਪਿੰਡ ਵਿਕਾਸ ਲਈ ਤਰਸ ਰਹੇ ਹਨ ਪਿੰਡ ਬੂਟਾਂ ,ਪਿੰਡ ਵਿਲਾ ਕੋਠੀ ਦੀ ਸੜਕਾਂ ਤੇ ਨਾਲੀਆਂ ਹਜੇ ਤਕ ਨਹੀਂ ਬਣ ਸਕੀਆਂ ਗੰਦਾ ਪਾਣੀ ਸੜਕਾਂ ਤੇ ਰੁਲ ਰਿਹਾ ਹੈ। ਰਾਣਾ ਗੁਰਜੀਤ ਸਿੰਘ ਨੇ ਲੋਕਾਂ ਤੇ ਸਿਵਾਏ ਪਰਚਿਆਂ ਦੇ ਹੋਰ ਕੁਝ ਨਹੀਂ ਕੀਤਾ ਸ਼ੇਰਗਿੱਲ ਨੇ ਹਲਕਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਚੋਣ ਨਿਸ਼ਾਨ ਸੇਬ ਦਾ ਬਟਨ ਦਬਾ ਕੇ ਆਪਣੇ ਦਾਸ ਹਰਪ੍ਰੀਤ ਸਿੰਘ ਸ਼ੇਰਗਿੱਲ ਨੂੰ ਹਲਕਾ ਕਪੂਰਥਲਾ ਦੀ ਸੇਵਾ ਕਰਨ ਦਾ ਮੌਕਾ ਦਿਓ।

Advertisements

LEAVE A REPLY

Please enter your comment!
Please enter your name here