ਵੋਟ ਦੇ ਅਧਿਕਾਰ ਦੀ ਵਰਤੋਂ ਹਰ ਵਿਅਕਤੀ ਕਰੇ: ਅਟਵਾਲ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਵੋਟ ਦਾ ਹੱਕ ਰਾਜ ਦੇ ਨਾਗਰਿਕਾਂ ਨੂੰ ਦੇਸ਼ ਦੇ ਸੰਵਿਧਾਨ ਦੁਆਰਾ ਦਿੱਤਾ ਹੋਇਆ ਸਰਕਾਰ ਚਲਾਉਣ ਲਈ,ਆਪਣੇ ਪ੍ਰਤਿਨਿਧੀ ਚੁਣ ਕੇ ਭੇਜਣ ਦੇ ਅਧਿਕਾਰ ਨੂੰ ਵੋਟ ਅਧਿਕਾਰ ਜਨਤੰਤਰੀ ਪ੍ਰਣਾਲੀ ਵਿੱਚ ਇਸ ਦਾ ਬਹੁਤ ਮਹੱਤਵ ਹੁੰਦਾ ਹੈ ਕਿਉਂ ਕੇ ਗਣਰਾਜ ਦੀ ਨੀਂਹ ਵੋਟ ਦੇ ਹੱਕ ਤੇ ਹੀ ਰੱਖੀ ਜਾਂਦੀ ਹੈ। ਇਸ ਲਈ ਵੋਟ ਦੇ ਅਧਿਕਾਰ ਦੀ ਵਰਤੋਂ ਹਰ ਵਿਅਕਤੀ ਕਰਨੀ ਚਾਹੀਦੀ ਹੈ। ਇਹ ਸ਼ਬਦ ਬੈਪਟਿਸਟ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਜਾਰੀ ਪ੍ਰੈਸ ਬਿਆਨ ਰਾਹੀਂ ਪੱਤਰਕਾਰਾਂ ਨਾਲ ਸਾਂਝੇ ਕੀਤੇ।

Advertisements

ਉਨਾਂ ਕਿਹਾ ਕੇ ਇਸ ਪ੍ਰਣਾਲੀ ਉੱਤੇ ਆਧਾਰਿਤ ਸਮਾਜ ਅਤੇ ਸ਼ਾਸਨ ਦੀ ਸਥਾਪਨਾ ਲਈ ਜ਼ਰੂਰੀ ਹੈ ਕਿ ਹਰ ਇੱਕ ਬਾਲਗ ਨਾਗਰਿਕ ਨੂੰ ਬਿਨਾਂ ਕਿਸੇ ਭੇਦਭਾਵ ਦੇ ਵੋਟ ਪਾਉਣ ਦਾ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ। ਸਖ਼ਸ਼ੀ ਵਿਕਾਸ ਦੀਆਂ ਆਪਣੇ ਪਸੰਦੀ ਦਾ ਲੀਡਰ ਚੁਣਨਾ ਵੋਟ ਦੇ ਅਧਿਕਾਰ ਦੁਆਰਾ ਹੀ ਸੰਭਵ ਹੈ। ਅਜੋਕੇ ਦੌਰ ਵਿਚ ਸਿਆਸੀ ਪਾਰਟੀਆਂ ਵਲੋਂ ਵੋਟਰਾਂ ਨੂੰ ਭਰਮਾਉਣ ਲਈ ਗਲਤ ਚੀਜਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜ਼ੋ ਲੋਕਤੰਤਰ ਲਈ ਬਹੁਤ ਵੱਡਾ ਖਤਰਾ ਹੈ ਇਸ ਲਈ ਅਜਿਹੀਆਂ ਚੀਜਾਂ ਤੋਂ ਧਿਆਨ ਲਾਂਭੇ ਕਰ ਕੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਆਪਣੇ ਵਿਵੇਕ ਨਾਲ ਕਰਨਾ ਚਾਹੀਦਾ ਹੈ।

LEAVE A REPLY

Please enter your comment!
Please enter your name here