ਸੜਕ ਹਾਦਸਿਆਂ ਵਿੱਚ 2 ਵਿਅਕਤੀਆਂ ਦੀ ਗਈ ਜਾਨ

ਜਲੰਧਰ (ਦ ਸਟੈਲਰ ਨਿਊਜ਼)। ਰਿਪੋਰਟ: ਅਭਿਸ਼ੇਕ ਕੁਮਾਰ। ਤਿਉਹਾਰ ਵਾਲੇ ਦਿਨ ਵਾਪਰੇ ਹਾਦਸਿਆਂ ਕਾਰਨ ਦੋ ਵਿਅਕਤੀਆਂ ਦੀ ਜਾਨ ਚਲੀ ਗਈ। ਪਹਿਲੀ ਘਟਨਾ ਪਤਾਰਾ ਵਿੱਚ ਵਾਪਰੀ। ਪਿੰਡ ਢੱਡੇ ਦਾ ਰਹਿਣ ਵਾਲਾ ਵੀਹ ਸਾਲਾ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਉਸ ਦੀ ਪਛਾਣ ਕਿਰਨਪ੍ਰੀਤ ਸਿੰਘ ਵਜੋਂ ਹੋਈ ਹੈ। ਕਿਰਨ ਪਿੰਡ ਵਿੱਚ ਹੀ ਨੌਲੀ ਦੇ ਭੱਠੇ ’ਤੇ ਕੰਮ ਕਰਦ ਸੀ। ਆਪਣਾ ਕੰਮ ਖਤਮ ਕਰਕੇ ਘਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸਦਾ ਬਾਈਕ ਬੇਕਾਬੂ ਹੋ ਗਿਆ ਅਤੇ ਕਿੱਕਰ ਦੇ ਦਰੱਖਤ ਵਿੱਚ ਜਾ ਟਕਰਾਇਆ। ਲੋਕਾਂ ਨੇ ਜ਼ਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਮੌਤ ਹੋ ਗਈ।

Advertisements

ਦੂਜੇ ਪਾਸੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਇਕ ਤੇਜ਼ ਰਫਤਾਰ ਟਰੱਕ ਨੇ ਐਕਟਿਵਾ ਸਵਾਰ ਨੂੰ ਟੱਕਰ ਮਾਰ ਕੇ ਟਾਇਰ ਹੇਠ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਹਾਦਸਾ ਡੱਲੀ ਨੇੜੇ ਵਾਪਰਿਆ। ਐਸਐਚਓ ਸਾਲੀਦਰ ਸਿੰਘ ਨੇ ਦੱਸਿਆ ਕਿ ਪੀ.ਬੀ.07-ਏ.ਐਸ-4781 ਟਰੱਕ ਡਰਾਈਵਰ ਜਲੰਧਰ ਤੋਂ ਪਠਾਨਕੋਟ ਜਾ ਰਿਹਾ ਸੀ। ਟਰੱਕ ਨੇ ਐਕਟਿਵਾ ਪੀ.ਬੀ.08 ਈ.ਐਨ.-3622 ‘ਤੇ ਸਵਾਰ ਬਜ਼ੁਰਗ ਵਿਅਕਤੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਫਿਲਹਾਲ ਮ੍ਰਿਤਕ ਕੋਲੋਂ ਕੋਈ ਵੀ ਸ਼ਨਾਖਤੀ ਕਾਰਡ ਨਹੀਂ ਮਿਲਿਆ, ਜਦਕਿ ਆਰ.ਸੀ.ਜਤੀਦਾਰ ਮੋਹਨ ਭੱਲਾ ਪੁੱਤਰ ਹਰੀ ਦਾਸ ਭੱਲਾ ਦੇ ਨਾਂ ਮਕਾਨ ਨੰਬਰ 15, ਗਲੀ ਨੰਬਰ 1, ਸੁਦਰਸ਼ਨ ਪਾਰਕ, ਮਕਸੂਦ ਦਾਣਾ ਮੰਡੀ, ਜਲੰਧਰ ਦਰਜ ਹੈ। ਪਰਿਵਾਰ ਵੱਲੋਂ ਸ਼ਨਾਖਤ ਕਰਕੇ ਜਤਿੰਦਰ ਮੋਹਨ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ। ਸੀਸੀਟੀਵੀ ਫੁਟੇਜ ਦੇਖਣ ‘ਤੇ ਪਤਾ ਲੱਗਾ ਕਿ ਟਰੱਕ ਟੱਕਰ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ।

LEAVE A REPLY

Please enter your comment!
Please enter your name here