ਜਿਲ੍ਹਾ ਜਲੰਧਰ ਵਿੱਚ ਕੋਰੋਨਾ ਨਾਲ 5 ਮਰੀਜ਼ਾਂ ਦੀ ਮੌਤ, 800 ਲੋਕ ਪਾਜ਼ੇਟਿਵ

ਜਲੰਧਰ (ਦ ਸਟੈਲਰ ਨਿਊਜ਼) ਰਿਪੋਰਟ: ਅਭਿਸ਼ੇਕ ਕੁਮਾਰ। ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਖ਼ਤਰਨਾਕ ਹੁੰਦਾ ਜਾ ਰਿਹਾ ਹੈ। ਜ਼ਿਲ੍ਹੇ ਵਿਚ ਬੁੱਧਵਾਰ ਨੂੰ ਕੋਰੋਨਾ ਨਾਲ ਜਿੱਥੇ 5 ਲੋਕਾਂ ਦੀ ਮੌਤ ਹੋ ਗਈ ਉਥੇ ਹੀ 800 ਦੇ ਕਰੀਬ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਮਹਿਕਮੇ ਨੂੰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁੱਲ 800 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ।

Advertisements

ਓਧਰ ਮਹਿਕਮੇ ਨੂੰ ਮੰਗਲਵਾਰ 1981 ਲੋਕਾਂ ਦੀ ਰਿਪੋਰਟ ਨੈਗੇਟਿਵ ਵੀ ਪ੍ਰਾਪਤ ਹੋਈ ਅਤੇ ਐਕਟਿਵ ਕੇਸਾਂ ਵਿਚੋਂ 574 ਹੋਰ ਮਰੀਜ਼ ਰਿਕਵਰ ਹੋ ਗਏ। ਵਿਭਾਗ ਦੀਆਂ ਟੀਮਾਂ ਨੇ 3643 ਹੋਰ ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ।
ਹੁਣ ਤੱਕ ਕੁੱਲ ਸੈਂਪਲ-19,50,296
ਨੈਗੇਟਿਵ ਆਏ-18,01,537
ਪਾਜ਼ੇਟਿਵ ਆਏ-70,345
ਡਿਸਚਾਰਜ ਹੋਏ-64,767
ਮੌਤਾਂ ਹੋਈਆਂ-1,513
ਐਕਟਿਵ ਕੇਸ-4,065

LEAVE A REPLY

Please enter your comment!
Please enter your name here