ਵਿੱਕੀ ਗੁਜਰਾਲ ਨੂੰ ਸਟੇਟ ਦਾ ਸੋਸ਼ਲ ਮੀਡੀਆ ਸੈੱਲ ਦਾ ਦੂਸਰੀ ਵਾਰ ਕੋ.ਕਨੀਵੀਨਰ ਕੀਤਾ ਗਿਆ ਨਿਯੁਕਤ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਭਾਰਤੀਯ ਜਨਤਾ ਪਾਰਟੀ ਵਲੋਂ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਨੇ ਸੰਗਠਨ ਮੰਤਰੀ ਸ਼੍ਰੀਨਿਵਾਸਲੂ ਜੀ ਨਾਲ ਸਲਾਹ ਮਸ਼ਵਰੇ ਤੌ ਬਾਅਦ ਸ਼੍ਰੀ ਰਾਕੇਸ਼ ਗੋਇਲ ਪੰਜਾਬ ਪ੍ਰਧਾਨ ਸੋਸ਼ਲ ਮੀਡੀਆ ਭਾਰਤੀਯ ਜਨਤਾ ਪਾਰਟੀ ਵਲੋਂ ਆਪਣੀ ਸੋਸ਼ਲ ਮੀਡੀਆ ਟੀਮ ਦੀ ਲਿਸਟ ਜਾਰੀ ਕੀਤੀ ਗਈ ਜਿਸ ‘ਚ ਕਪੂਰਥਲਾ ਤੌ ਅਮਰਦੀਪ (ਵਿੱਕੀ ਗੁਜਰਾਲ) ਨੂੰ ਸਟੇਟ ਦਾ ਸੋਸ਼ਲ ਮੀਡੀਆ ਸੈੱਲ ਦਾ ਦੂਸਰੀ ਵਾਰ ਕੋ.ਕਨੀਵੀਨਰ ਨਿਯੁਕਤ ਕੀਤਾ ਗਿਆ।ਇੱਥੇ ਇਹ ਦੱਸਣਯੋਗ ਹੈ ਕਿ ਵਿੱਕੀ ਗੁਜਰਾਲ ਪਿਛਲੇ 12 ਸਾਲਾਂ ਤੌ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਕੰਮ ਕਰਦੇ ਆ ਰਹੇ ਨੇ ਸੋਸ਼ਲ ਮੀਡੀਆ ਤੇ ਕੰਮ ਕਰਨ ਦਾ ਲੰਬਾ ਤਜ਼ੁਰਬਾ ਹੋਣ ਕਰਕੇ ਉਹਨਾਂ ਵਲੋਂ ਸੋਸ਼ਲ ਮੀਡੀਆ ਤੇ ਰਾਜਸੀ ਅਤੇ ਸਿਆਸੀ ਪੋਸਟ ਸਮੇਂ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਵਿਰੋਧ ਵਿੱਚ ਇੱਕ ਵੱਖਰੇ ਹੀ ਢੰਗ ਨਾਲ ਪੇਸ਼ ਕੀਤੀ ਜਾਂਦੀ ਹੈ ਜੋ ਕਿ ਸੋਸ਼ਲ ਮੀਡੀਆ ਤੇ ਉਹਨਾਂ ਦੇ ਫੋਲਵਾਰ ਵਲੋਂ ਸਾਲਾਹੀ ਵੀ ਜਾਂਦੀ ਹੈ ।

Advertisements

ਵਿਰੋਧੀਆਂ ਨੂੰ ਕਮੈਂਟਾ ‘ਚ ਰਾਜਿਨਤੀਕ ਤੌਰ ਤੇ ਤਰਕ ਨਾਲ ਜਾਣਕਾਰੀ ਦੇ ਅਧਾਰ ਤੇ ਜਵਾਬ ਦੇਣਾ ਇਸ ਵਿੱਚ ਵਿੱਕੀ ਗੁਜਰਾਲ ਨੂੰ ਖਾਸ ਮਹਾਰਤ ਹਾਸਿਲ ਹੈ,ਜਿੱਥੇ ਵਿੱਕੀ ਗੁਜਰਾਲ ਨੇ ਸੋਸ਼ਲ ਮੀਡੀਆ ਰਾਹੀਂ ਦੇਸ਼ ਵਿਦੇਸ਼ ਵਿੱਚ ਆਪਣੀ ਪਹਿਚਾਣ ਬਣਾਈ ਉਥੇ ਹੀ ਸ਼ਹਿਰ ਕਪੂਰਥਲੇ ਦਾ ਨਾਮ ਵੀ ਰੋਸ਼ਨ ਕੀਤਾ ,ਸ਼ਾਇਦ ਹੀ ਕੋਈ ਐਸੀ ਰਾਜਿਨਤੀਕ ਪਾਰਟੀ ਦਾ ਆਈ. ਟੀ ਸੈੱਲ ਹੋਵੇ ਜੋ ਵਿੱਕੀ ਗੁਜਰਾਲ ਦੀ ਫੇਸਬੁੱਕ ਆਈ. ਡੀ ਤੇ ਉਹਨਾਂ ਵਲੋਂ ਪਾਈ ਪੋਸਟ ਤੇ ਨਜ਼ਰ ਨਾ ਰੱਖਦਾ ਹੋਵੇ ।ਵਿੱਕੀ ਗੁਜਰਾਲ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਭਾਰਤੀਯ ਜਨਤਾ ਪਾਰਟੀ ਵਲੋਂ ਜੋ ਦੂਸਰੀ ਵਾਰ ਉਹਨਾਂ ਨੂੰ ਇਹ ਜਿੰਮੇਵਾਰੀ ਦਿੱਤੀ ਗਈ ਹੈ ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਪਾਰਟੀ ਦੀਆਂ ਨੀਤੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਘਰ ਘਰ ਪਹੁੰਚਾਉਣ ਦਾ ਯਤਨ ਕਰਨਗੇ ,ਤੇ ਵਿਰੋਧੀ ਪਾਰਟੀਆਂ ਵਲੋਂ ਭਾਰਤੀਯ ਜਨਤਾ ਪਾਰਟੀ ਬਾਰੇ ਕੋਈ ਕਿਸੇ ਵੀ ਕਿਸਮ ਦਾ ਸੋਸ਼ਲ ਮੀਡੀਆ ਤੇ ਕੂੜ ਪ੍ਰਚਾਰ ਕੀਤਾ ਜਾਵੇਗਾ ਤਾਂ ਸਾਰੀ ਸੋਸ਼ਲ ਮੀਡੀਆ ਟੀਮ ਵਲੋਂ ਉਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ ਉਹਨਾਂ ਨੇ ਆਪਣੀ ਨਿਯੁਕਤੀ ਲਈ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ,ਸੰਗਠਨ ਮੰਤਰੀ ਸ਼੍ਰੀਨਿਵਾਸਲੂ ,ਸੋਸ਼ਲ ਮੀਡੀਆ ਸੂਬਾ ਪ੍ਰਧਾਨ ਰਾਕੇਸ਼ ਗੋਇਲ,’ਤੇ ਜ਼ਿਲਾ ਪ੍ਰਧਾਨ ਕਪੂਰਥਲਾ (“ਭਾਜਪਾ) ਸ ਰਣਜੀਤ ਸਿੰਘ ਖੋਜੇਵਾਲ ਜੀ ਦਾ ਖਾਸ ਧੰਨਵਾਦ ਕੀਤਾ।

LEAVE A REPLY

Please enter your comment!
Please enter your name here