ਰੋਟਰੀ ਕਲੱਬ ਗੁਰੂਹਰਸਹਾਏ ਅਤੇ ਡੇਰਾ ਭਜਨਗੜ ਵੈਲਫੇਅਰ ਸੁਸਾਇਟੀ ਵੱਲੋਂ ਲਗਾਇਆ ਗਿਆ ਵਿਸ਼ਾਲ ਖੂਨਦਾਨ ਕੈਂਪ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਫਿਰੋਜ਼ਪੁਰ, ਅਮ੍ਰਿਤ ਸਿੰਘ ਆਈ.ਏ.ਐਸ., ਵਧੀਕ ਡਿਪਟੀ ਕਮਿਸ਼ਨਰ ਜਨਰਲ ਅਮਿਤ ਮਹਾਜਨ, ਐਸ.ਡੀ.ਐਮ ਗੂਰੂਹਰਸਹਾਏ ਬਬਨਦੀਪ ਸਿੰਘ ਵਾਲੀਆ, ਤਹਿਸੀਲਦਾਰ ਗੁਰੂਹਰਸਹਾਏ ਹਰਸਿਮਰਨ ਸਿੰਘ ਅਤੇ ਸੈਕਟਰੀ ਰੈਡ ਕਰਾਸ ਅਸ਼ੋਕ ਬਹਿਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰੋਟਰੀ ਕਲੱਬ ਗੁਰੂਹਰਸਹਾਏ ਅਤੇ ਡੇਰਾ ਭਜਨਗੜ ਵੈਲਫੇਅਰ ਸੁਸਾਇਟੀ ਵੱਲੋਂ ਡੇਰਾ ਭਜਨਗੜ ਗੋਲੂ ਕਾ ਮੋੜ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। 

Advertisements

ਇਸ ਕੈਂਪ ਦੌਰਾਨ ਕੁਲ 50 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਟਰੀ ਕਲੱਬ ਗੁਰੂਹਰਸਹਾਏ ਦੇ ਪ੍ਰਧਾਨ ਹਰਜਿੰਦਰ ਹਾਂਡਾ, ਜਨਰਲ ਸਕੱਤਰ ਸੰਦੀਪ ਕੰਬੋਜ, ਡੇਰਾ ਭਜਨਗੜ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਜੇ ਥਿੰਦ, ਰੋਟਰੀ ਕਲੱਬ ਦੇ ਮੀਤ ਪ੍ਰਧਾਨ ਬਲਦੇਵ ਥਿੰਦ ਅਤੇ ਚੇਅਰਮੈਨ ਸਲਾਹਕਾਰ ਕਮੇਟੀ ਜਗਨੰਦਨ ਸਿੰਘ ਨੇ ਦੱਸਿਆ ਕਿ ਇਸ ਖੂਨਦਾਨ ਕੈਂਪ ਮੋਕੇ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਆਈਆਂ ਸੰਗਤਾਂ ਵਿੱਚ ਖ਼ੂਨਦਾਨ ਕਰਨ ਮੌਕੇ ਬਹੁਤ ਜ਼ਿਆਦਾ ਉਤਸ਼ਾਹ ਦੇਖਿਆ ਗਿਆ। ਅਨਿਲ ਬਾਗੀ ਹਸਪਤਾਲ ਫਿਰੋਜ਼ਪੁਰ ਤੋਂ ਖੂਨ ਦਾਨ ਕੈਂਪ ਲਗਾਉਣ ਲਈ ਵਿਸ਼ੇਸ਼ ਤੋਰ `ਤੇ ਦੀਪਕ ਗਲਹੋਤਰਾ , ਰਾਜਵੀਰ ਸਿੰਘ,ਸਨਮ ਜੋਤ, ਵਿਜੈ, ਸੈਮ, ਮਨਦੀਪ ਸਿੰਘ, ਇੰਦਰਜੀਤ ਸਿੰਘ ਅਤੇ ਜਗਜੀਤ ਸਿੰਘ ਆਦਿ ਡਾਕਟਰਾਂ ਦੀ ਟੀਮ ਸਮੇਤ ਪਹੁੰਚੇ। ਇਸ ਖੂਨਦਾਨ ਕੈਂਪ ਦਾ ਉਦਘਾਟਨ ਆਪ ਆਗੂ ਡਾ. ਮਲਕੀਤ ਥਿੰਦ ਵੱਲੋਂ ਕੀਤਾ ਗਿਆ। ਉਸ ਤੋਂ ਬਾਅਦ ਵਿਸ਼ੇਸ਼ ਮਹਿਮਾਨ ਦੇ ਤੌਰ `ਤੇ ਤਹਿਸੀਲਦਾਰ ਗੁਰੂਹਰਸਹਾਏ ਹਰਸਿਮਰਨ ਸਿੰਘ ਅਤੇ ਨਾਇਬ ਤਹਿਸੀਲਦਾਰ ਵਿਕਰਮ ਗੁੰਬਰ ਜੀ ਪਹੁੰਚੇ ਅਤੇ ਉਹਨਾਂ ਵੱਲੋਂ ਖੂਨਦਾਨ ਕਰਨ ਵਾਲਿਆਂ ਨੂੰ ਸਰਟੀਫਿਕੇਟ ਤਕਸੀਮ ਕਰਕੇ ਸਨਮਾਨਿਤ ਕੀਤਾ ਗਿਆ। ਕੈਂਪ ਦੇ ਸਮਾਪਤੀ ਸਮਾਰੋਹ ਮੋਕੇ ਸਾਬਕਾ ਐਮ.ਐਲ.ਏ. ਅਤੇ ਉੱਘੇ ਸਮਾਜਸੇਵੀ ਰਮਿੰਦਰ ਸਿੰਘ ਆਵਲਾ ਵਿਸ਼ੇਸ਼ ਤੌਰ `ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਜਿਨ੍ਹਾਂ ਨੇ ਕੈਂਪ ਦੌਰਾਨ ਖੂਨ ਦਾਨ ਕਰਨ ਵਾਲੇ ਦਾਨੀ ਸੱਜਣਾਂ ਦੀ ਹੋਂਸਲਾ ਅਫਜ਼ਾਈ ਕੀਤੀ ਅਤੇ ਕਿਹਾ ਕਿ ਰੋਟਰੀ ਕਲੱਬ ਗੁਰੂਹਰਸਹਾਏ ਅਤੇ ਡੇਰਾ ਭਜਨਗੜ ਵੈਲਫੇਅਰ ਸੁਸਾਇਟੀ ਵੱਲੋਂ ਇਹ ਖੂਨਦਾਨ ਕੈਂਪ ਲਗਾ ਕੇ ਬਹੁਤ ਨੇਕ ਕਾਰਜ ਕੀਤਾ ਹੈ।

ਰੋਟਰੀ ਕਲੱਬ ਗੁਰੂਹਰਸਹਾਏ ਅਤੇ ਡੇਰਾ ਭਜਨਗੜ ਵੈਲਫੇਅਰ ਸੁਸਾਇਟੀ ਵੱਲੋਂ ਡਾ. ਮਲਕੀਤ ਥਿੰਦ, ਰਮਿੰਦਰ ਸਿੰਘ ਆਵਲਾ, ਤਹਿਸੀਲਦਾਰ ਹਰਸਿਮਰਨ ਸਿੰਘ, ਨਾਇਬ ਤਹਿਸੀਲਦਾਰ ਵਿਕਰਮ ਗੁੰਬਰ, ਸਕੱਤਰ ਰੈਡ ਕਰਾਸ ਅਸ਼ੋਕ ਬਹਿਲ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ। ਮੌਕੇ ਹਰਜਿੰਦਰ ਹਾਡਾਂ, ਸੰਦੀਪ ਕੰਬੋਜ, ਵਿਜੈ ਥਿੰਦ,ਬਲਦੇਵ ਥਿੰਦ, ਜਗਨੰਦਨ ਸਿੰਘ ਚੇਅਰਮੈਨ ਸਲਾਹਕਾਰ ਕਮੇਟੀ, ਸੰਦੀਪ ਸ਼ਰਮਾ, ਗੁਰਵਿੰਦਰ ਸਿੰਘ ਗੋਲਡੀ,ਪ੍ਰਵੀਨ ਥਿੰਦ, ਜਸਵਿੰਦਰ ਸਿੰਘ,ਮਹਿੰਦਰ ਪਾਲ ਬਜਾਜ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਫਿਰੋਜ਼ਪੁਰ, ਵਿਪਨ ਰੀਡਰ ,ਹਰਭਜਨ ਲਾਲ, ਜਸਵੰਤ ਸਿੰਘ, ਹਰਜਿੰਦਰ ਸਿੰਘ, ਬਲਵਿੰਦਰ ਸਫਰੀ, ਹਰਬੰਸ ਸਿੰਘ, ਪ੍ਰੇਮ ਸਿੰਘ, ਸਰਪੰਚ ਬੂਟਾ ਸਿੰਘ, ਬਲਦੇਵ ਨੰਬਰਦਾਰ,ਸੋਹਨ ਸਿੰਘ ਲਹਿਰੀ, ਜਸਪ੍ਰੀਤ ਅੱਡਾ,ਗੁਰਦੇਵ ਵਾਦੀਆ, ਸੁਰੇਸ਼ ਕੁਮਾਰ,ਹਰਦੀਪ ਸਿੰਘ‌ ਹਾਜ਼ਰ ਸਨ।

LEAVE A REPLY

Please enter your comment!
Please enter your name here