ਕੁਝ ਕੌਂਸਲਰਾਂ ਦੀ ਸ਼ਹਿ ਤੇ ਵਿੱਕ ਰਹੀ ਹੈ ਨਾਜਾਇਜ਼ ਸ਼ਰਾਬ: ਠੇਕੇਦਾਰ ਵਾਲੀਆ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਸ਼ਰਾਬ ਠੇਕੇਦਾਰ ਪਰਮਜੋਤ ਸਿੰਘ ਵਾਲੀਆ ਨੇ ਪ੍ਰੈਸ ਕਾਨਫਰੰਸ ਕਿੱਤੀ ਤੇ ਓਹਨਾ ਕਿਹਾ ਕਿ ਰਿੰਕੂ ਵਾਸੀ ਮੁਹੱਲਾ ਮਹਿਤਾਬਗੜ੍ਹ 24 ਬੋਤਲਾਂ ਚੰਡੀਗੜ੍ਹ ਦੀ ਸ਼ਰਾਬ ਨਾਜਾਇਜ਼ ਢੰਗ ਨਾਲ ਕਪੂਰਥਲਾ ਵੇਚਦਾ ਫੜਿਆ ਗਿਆ, ਜਿਸਨੂੰ ਮੌਕੇ ਤੇ ਨਾਜਾਇਜ਼ ਸ਼ਰਾਬ ਨਾਲ ਥਾਣਾ ਸਿਟੀ ਦੀ ਪੁਲਿਸ ਨੇ ਗਿਰਫ਼ਤਾਰ ਕਰਕੇ ਮੁਕੱਦਮਾ ਦਰਜ਼ ਕਰ ਦਿੱਤਾ।

Advertisements

ਠੇਕੇਦਾਰ ਵਾਲੀਆ ਨੇ ਕਿਹਾ ਕਿ 10 ਤੋਂ 12 ਬਲੈਕੀਏ ਕਪੂਰਥਲਾ ਸਰਕਲ ਚ ਨਜਾਇਜ਼ ਸ਼ਰਾਬ ਵੇਚਦੇ ਹਨ। ਜਿਹਨਾਂ ਤੇ ਸਾਡੀ ਪੁਰੀ ਨਿਗਾਹ ਹੈ, ਪ੍ਰੰਤੂ ਕਾਂਗਰਸ ਦੇ ਕੁਝ ਕੌਂਸਲਰ ਅਤੇ ਪ੍ਰਧਾਨ ਨਾਜਾਇਜ਼ ਸ਼ਰਾਬ ਬਲੈਕੀਏ ਨੂੰ ਸ਼ਹਿ ਦਿੰਦੇ ਹਨ। ਜਿਸ ਕਰਕੇ ਨਾਜਾਇਜ਼ ਸ਼ਰਾਬ ਵਿਕਣੀ ਬੰਦ ਨਹੀਂ ਹੋ ਰਹੀ। ਇਸ ਤੋਂ ਅਲਾਵਾ ਰਿੰਕੂ ਵਾਸੀ ਮਹਿਤਾਬਗੜ੍ਹ ਨੂੰ ਜਦੋ ਅਸੀਂ ਨਾਜਾਇਜ਼ ਸ਼ਰਾਬ ਨਾਲ ਫੜਿਆ ਤੇ ਕਾਂਗਰਸ ਦੇ ਦੋ ਕੌਂਸਲਰਾਂ ਅਤੇ ਪ੍ਰਧਾਨਾਂ ਨੇ ਸਾਨੂੰ ਕਈ ਵਾਰ ਫੋਨ ਕਰਕੇ ਇਸ ਉਪਰ ਕਾਨੂੰਨੀ ਕਾਰਵਾਈ ਨਾ ਕਰਨ ਲਈ ਜ਼ੋਰ ਪਾਇਆ।

ਜਿਸਨੂੰ ਅਸੀਂ ਨਜ਼ਰਅੰਦਾਜ਼ ਕਰਦੇ ਹੋਏ ਰਿੰਕੂ ਤੇ ਮੁਕੱਦਮਾ ਦਰਜ਼ ਕਰਵਾਇਆ ਅਤੇ ਕਪੂਰਥਲਾ ਚ ਨਾਜਾਇਜ਼ ਸ਼ਰਾਬ ਮਾਫੀਆ ਨੂੰ ਸਬਕ ਸਿਖਾਇਆ। ਇਸ ਮੌਕੇ ਸ਼ਰਾਬ ਠੇਕੇਦਾਰ ਪਰਮਜੋਤ ਸਿੰਘ ਵਾਲੀਆ ਨੇ ਪੰਜਾਬ ਸਰਕਾਰ ਤੋਂ ਮੰਗ ਕਿੱਤੀ ਕਿ ਨਾਜਾਇਜ਼ ਸ਼ਰਾਬ ਮਾਫੀਆ ਤੇ ਨਕੇਲ ਪਾਈ ਜਾਵੇ, ਜਿਸ ਨਾਲ ਸਰਕਾਰ ਦੇ ਨਾਲ-ਨਾਲ ਸ਼ਰਾਬ ਠੇਕੇਦਾਰਾ ਨੂੰ ਨੁਕਸਾਨ ਨਾ ਹੋਵੇ।

LEAVE A REPLY

Please enter your comment!
Please enter your name here