ਪੈਂਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਹੋਈ ਤੀਮਾਹੀ ਮੀਟਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਪੈਂਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲਾ ਹੁਸ਼ਿਆਰਪੁਰ ਦੀ ਤਿਮਾਹੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਵਰਨ ਸਿੰਘ ਦੀ ਪ੍ਰਧਾਨਗੀ ਹੇਠ ਮੁਾਲਜ਼ਮ ਭਵਨ ਚੰਡੀਗੜ੍ਹ ਰੋਡ, ਅਸਲਾਮਾਬਾਦ, ਹੁਸ਼ਿਆਰਪੁਰ ਵਿਖੇ ਆਯੋਜਿਤ ਕੀਤੀ ਗਈ। ਜਿਸ ਵਿੱਚ ਜਿਲ੍ਹਾ ਕਾਰਜਕਾਰਨੀ ਦੇ ਸਮੂੰਹ ਅਹੁਦੇਦਾਰ ਅਤੇ ਮੈਂਬਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਮੀਟਿੰਗ ਦੇ ਸ਼ੁਰੂ ਵਿੱਚ ਮਰਹੂਮ ਸੁਰਿੰਦਰ ਕੁਮਾਰ ਸਾਬਕਾ ਸੀਨੀਅਰ ਮੀਤ ਪ੍ਰਧਾਨ, ਬੰਸੀ ਲਾਲ ਸਾਬਕਾ ਪ੍ਰਧਾਨ ਤਲਵਾੜਾ, ਕਸ਼ਮੀਰੀ ਲਾਲ ਦਸੂਹਾ ਅਤੇ ਇਸ ਤਿਮਾਹੀ ਦੌਰਾਨ ਹੋਰ ਵਿਛੜੇ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਜਲੀ ਦਿੱਤੀ ਗਈ। ਸਟੇਜ ਸਕੱਤਰ ਦੀ ਜਿੰਮੇਵਾਰੀ ਮੀਤ ਪ੍ਰਧਾਨ ਸੂਰਜ ਪ੍ਰਕਾਸ਼ ਨੇ ਨਿਭਾਉਦਿਆਂ ਪੈਨਸ਼ਨਰ ਸਾਥੀਆਂ ਨਾਲ ਖੁਸ਼ੀ ਸਾਂਝੀ ਕਰਦਿਆ ਤਹਿਸੀਲ ਟਾਂਡਾ ਯੂਨਿਟ ਦੀ ਨਵੀਂ ਹੋਈ ਚੋਣ ਬਾਰੇ ਦਸਿਆ ਅਤੇ ਉਨ੍ਹਾਂ ਦੇ ਚੁਣੇ ਗਏ ਨਵੇਂ ਪ੍ਰਧਾਨ ਅਜੀਤ ਸਿੰਘ ਗੁਰਾਇਆ, ਜਨਰਲ ਸਕੱਤਰ ਪ੍ਰੇਮ ਸਾਗਰ ਅਤੇ ਵਿੱਤ ਸਕੱਤਰ ਪ੍ਰਮਾਨੰਦ ਦਿਵੇਦੀ ਨੂੰ ਅੱਜ ਦੀ ਮੀਟੰਗ ਵਿੱਚ ਸ਼ਾਮਲ ਹੋੋੋਣ ਤੇ ਸਮੂੰਹ ਮੈਂਬਰਾਂ ਵਲੋਂ ਨਿੱਘਾ ਸਵਾਗਤ ਕੀਤਾ ਅਤੇ ਏਕਤਾ ਨੂੰ ਵਿਸ਼ਾਲ ਤੇ ਹੋਰ ਮਜਬੂਤ ਕਰਦਿਆਂ ਹੁਸ਼ਿਆਰਪੁਰ ਜਿਲ੍ਹੇ ਵਿੱਚ ਸ਼ਾਮਲ ਹੋਣ ਲਈ ਵਧਾਈ ਦਿੱਤੀ।  
ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆ ਸੂਬਾ ਪ੍ਰੈਸ ਸਕੱਤਰ ਬਲਵੀਰ ਸਿੰਘ ਸੈਣੀ ਨੇ ਦਸਿਆ ਕਿ ਮੀਟਿੰਗ ਵਿੱਚ ਕਰਮਵਾਰ ਬੋਲਦਿਆ ਸ਼ਮਸੇਰ ਸਿੰਘ ਧਾਮੀ ਤਹਿਸੀਲ ਪ੍ਰਧਾਨ ਹੁਸ਼ਿਆਰਪੁਰ, ਕ੍ਰਿਪਾਲ ਸਿੰਘ, ਪਿਆਰਾ ਸਿੰਘ ਪ੍ਰਧਾਨ ਗੜ੍ਹਸ਼ੰਕਰ, ਗਿਆਨ ਸਿੰਘ ਗੁਪਤਾ ਪ੍ਰਧਾਨ ਤਲਵਾੜਾ, ਸੂਬਾ ਪ੍ਰੈਸ ਸਕੱਤਰ ਬਲਵੀਰ ਸਿੰਘ ਸੈਣੀ, ਸੁੱਖਦੇਵ ਸਿੰਘ ਢਿਲੋਂ ਜਨਰਲ ਸਕੱਤਰ ਰਾਟਾ, ਬਾਬੂ ਰਾਮ ਸਾਬਕਾ ਪ੍ਰਧਾਨ ਦਸੂਹਾ, ਦਲਬੀਰ ਸਿੰਘ ਪ੍ਰਧਾਨ ਦਸੂਹਾ, ਅਜੀਤ ਸਿੰਘ ਗੁਰਾਇਆ ਪ੍ਰਧਾਨ ਤਹਿਸੀਲ ਟਾਂਡਾ, ਵਿਜੈ ਕੁਮਾਰ ਭਾਟੀਆ ਦਸੂਹਾ, ਮਦਨ ਲਾਲ ਸੈਣੀ ਨੇ ਪੰਜਾਬ ਸਟੇਟ ਪੈਨਸ਼ਨਰਜ਼ ਕੰਨਫੈਡਰੇਸ਼ਨ ਰਜਿ: ਦੀ ਸਾਲ 2023-25 ਲਈ 14 ਮਾਰਚ 2023 ਨੂੰ ਪੰਜਾਬ ਪੈਨਸ਼ਨਰ ਭਵਨ ਲੁਧਿਆਣਾ ਵਿਖੇ ਕਨਫੈਡਰੇਸ਼ਨ ਦੀ ਹੋਈ ਸੂਬਾਈ ਚੋਣ ਦੇ ਸਬੰਧ ਵਿੱਚ ਚਣ ਵਿੱਚ ਭਾਗ ਲੈਣ ਵਾਲੇ ਡੀਲੀਗੇਟਾਂ ਨੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਬੁਲਰਿਆ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਜੱਥੇਬੰਦੀ ਦੇ ਆਗੂਆਂ ਨੂੰ ਮੀਟਿੰਗਾਂ ਲਈ ਸਮਾਂ ਦੇ ਕੇ ਬਾਰ ਬਾਰ ਅੱਗੇ ਪਾਉਣਾ ਤੇ ਆਗੂਆਂ ਨਾਲ ਮੀਟਿੰਗ ਨਾ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਤੇ ਮੰਗਾਂ ਦੀ ਪ੍ਰਾਪਤੀ ਲਈ ਤਿੱਖੇ ਸੰਘਰਸ਼ ਕਰਨ ਤੇ ਜੋਰ ਦਿੱਤਾ ਅਤੇ ਸਾਂਝੇ ਮੋਰਚੇ ਵਲੋਂ ਜਲੰਧਰ ਦੀ ਜਿਮਨੀ ਚਣ ਨੂੰ ਧਿਆਨ ਵਿੱਚ ਰੱਖਦਿਆ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਦੇ ਕੀਤੇ ਐਲਾਨ ਨੂੰ ਸਫਲ ਕਰਨ ਲਈ ਪੂਰਾ ਤਾਣ ਲਾਉਣ ਦਾ ਵਿਸ਼ਵਾਸ਼ ਦਿੱਤਾ।

Advertisements

ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਬਹਾਲ ਨਾ ਕਰਨ ਅਤੇ ਪੈਨਸ਼ਨਰਾਂ ਤੇ 6ਵਾਂ ਤਨਖਾਹ ਕਮਿਸ਼ਨ ਲਾਗੂ ਨਾ ਕਰਕੇ ਪੂਰਾ ਲਾਭ ਨਾ ਦੇਣ, ਡੀ.ਏ. ਦੀਆਂ ਕਿਸ਼ਤਾਂ ਲਾਗੂ ਨਾ ਕਰਨ, ਏਰੀਅਰ ਨਾ ਦੇਣ, ਮੈਡੀਕਲ ਭੱਤਾ 2000/- ਰੁਪਏ ਪ੍ਰਤੀ ਮਹੀਨਾ ਨਾ ਕਰਨ, ਕੈਸ਼ਲੈਸ ਮੈਡੀਕਲ ਹੈਲਥ ਸਕੀਮ ਲਾਗੂ ਨਾ ਕਰਨ ਅਤੇ ਕਾਰਪੋਰੇਟਾਂ ਦੇ ਇਸ਼ਾਰੇ ਤੇ ਦਿੱਤੀ ਜਾ ਰਹੀ ਪੈਨਸ਼ਨ ਤੇ ਵੀ ਭੈੜੀ ਨਿਗ੍ਹਾ ਰੱਖਣ ਦੇ ਮਾੜੇ ਸੰਕੇਤਾਂ ਦਾ ਵੀ ਵਰਨਣ ਕਰਕੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਅਲੋਚਨਾ ਕਰਦਿਆ ਤਿੱਖੇ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ। ਅੰਤ ਵਿੱਚ ਕਨਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਤੇ ਜਿਲ੍ਹਾ ਪ੍ਰਧਾਨ ਕੁਲਵਰਨ ਸਿੰਘ ਨੇ ਹਾਜਰ ਸਾਥੀਆਂ ਨੂੰ 14 ਮਾਰਚ 2023 ਨੂੰ ਪੰਜਾਬ ਪੈਨਸ਼ਨਰ ਭਵਨ ਲੁਧਿਆਣਾ ਵਿਖੇ ਕਨਫੈਡਰੇਸ਼ਨ ਦੀ ਹੋਈ ਸੂਬਾਈ ਚੋਣ, ਜੱਥੇਬੰਦਕ ਸੰਘਰਸ਼ਾਂ ਅਤੇ ਸਰਕਾਰ ਨਾਲ ਹੋਈਆਂ ਮੀਟਿੰਗਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਬੁਲਾਰਿਆ ਅਤੇ ਮੈਬਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਸੁਦੇਸ਼ ਚੰਦਰ ਸ਼ਰਮਾਂ, ਸਰੂਪ ਚੰਦ ਗੜ੍ਹਸ਼ੰਕਰ, ਬਲਵੰਤ ਰਾਮ, ਉਤਮ ਸਿੰਘ, ਧਰਮਪਾਲ ਸਿੰਘ, ਅਵਤਾਰ ਸਿੰਘ, ਅਮੋਲਕ ਚੰਦ, ਰਵਿੰਦਰਪਾਲ ਸ਼ਰਮਾ, ਦਲਜੀਤ ਸਿੰਘ ਆਦਿ ਅਨੇਕਾਂ ਪੈਨਸ਼ਨਰ ਸਾਥੀ ਹਾਜਰ ਸਨ। 

LEAVE A REPLY

Please enter your comment!
Please enter your name here