ਹਲੇੜ ਪੰਚਾਇਤ ਨੇ ਗ੍ਰਾਮ ਸਭਾ ਦਾ ਇਜਲਾਸ ਕਰਵਾਇਆ, ਵਿਧਾਇਕ ਕਰਮਬੀਰ ਘੁੰਮਣ ਨੇ ਕੀਤੀ ਸ਼ਿਰਕਤ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਪਿੰਡਾਂ ਦੇ ਸਰਵਪੱਖੀ ਵਿਕਾਸ ਵਿਚ ਗ੍ਰਾਮ ਸਭਾ ਦਾ ਅਹਿਮ ਭੂਮਿਕਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ’ਚ ਆਉਂਦਿਆਂ ਹੀ ਗ੍ਰਾਮ ਸਭਾ ਦੇ ਇਜਲਾਸਾਂ ਨੂੰ ਯਕੀਨੀ ਕਰਵਾਉਣ ਦੇ ਯਤਨ ਕੀਤੇ ਹਨ। ਇਸ ਸ਼ਬਦ ਹਲ਼ਕਾ ਦਸੂਹਾ ਵਿਧਾਇਕ ਐਡ ਕਰਮਬੀਰ ਘੁੰਮਣ ਨੇ ਪਿੰਡ ਹਲੇਡ਼੍ਹ ਦੀ ਪੰਚਾਇਤ ਵੱਲੋਂ ਹਾਡ਼੍ਹੀ ਮਹੀਨੇ ਦੇ ਕਰਵਾਏ ਗ੍ਰਾਮ ਇਜਲਾਸ ’ਚ ਸ਼ਿਰਕਤ ਕਰਦਿਆਂ ਕਹੇ। ਵਿਧਾਇਕ ਘੁੰਮਣ ਨੇ ਪੰਜਾਬ ਅਤੇ ਦੇਸ਼ ਦੇ ਬਿਹਤਰ ਭਵਿੱਖ ਲਈ ਪਿੰਡਾਂ ਅਤੇ ਖਾਸ ਤੌਰਤੇ ਗ੍ਰਾਮ ਸਭਾਵਾਂ ਨੂੰ ਮਜ਼ਬੂਤ ਕਰਨ ਦੀ ਗੱਲ ਕਹੀ। ਅਗਾਮੀ ਬਲਾਕ ਸਮੰਤੀ, ਜ਼ਿਲ੍ਹਾ ਪਰਿਸ਼ਦਾਂ ਅਤੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਪਿੰਡ ਵਾਸੀਆਂ ਨੂੰ ਪਡ਼੍ਹੇ ਲਿਖੇ, ਜ਼ਮੀਨ ਨਾਲ ਜੁਡ਼ੇ ਅਤੇ ਵਿਕਾਸ ਪੱਖੀ ਸ਼ਖਸ਼ਿਅਤਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।

Advertisements

ਸ਼੍ਰੀ ਘੁੰਮਣ ਨੇ ਆਪਣੀ ਸਰਕਾਰ ਦੇ ਕਰੀਬ ਸਵਾ ਕੁ ਸਾਲ ਦੇ ਕਾਰਜ਼ਕਾਲ ਦੀਆਂ ਪ੍ਰਾਪਤੀਆਂ ਲੋਕਾਂ ਦੀ ਸਭਾ ‘ਚ ਰੱਖੀਆਂ, ਉੱਥੇ ਹੀ ਕੇਂਦਰ ’ਚ ਭਾਜਪਾ ਸਰਕਾਰ ’ਤੇ ਜ਼ੋਰਦਾਰ ਹਮਲੇ ਕੀਤੇ। ਹੁਸ਼ਿਆਰਪੁਰ ਲੋਕ ਸਭਾ ਸੀਟ ‘ਤੇ ਕਰੀਬ 9 ਸਾਲ ਤੋਂ ਭਾਜਪਾ ਦਾ ਕਬਜ਼ਾ ਹੈ, ਪਹਿਲਾਂ ਵਿਜੈ ਸਾਂਪਲਾ ਅਤੇ ਹੁਣ ਸੋਮ ਪ੍ਰਕਾਸ਼ ਕੇਂਦਰ ’ਚ ਵਜ਼ੀਰ ਹਨ। ਭਾਜਪਾ ਅਤੇ ਉਸਦੇ ਸਾਂਸਦ ਮੈਂਬਰ ਦੱਸਣ ਕਿ 9 ਸਾਲਾਂ ’ਚ ਪ੍ਰਾਪਤ ਹੋਇਆ 45 ਕਰੋਡ਼ ਰੁਪਏ ਦਾ ਸਾਂਸਦ ਨੀਧੀ ਫੰਡ ਕਿੱਥੇ ਖਰਚ ਕੀਤਾ ਹੈ। ਕਾਂਗਰਸ ਭਾਜਪਾ ਦੀਆਂ ਗਲ਼ਤ ਨੀਤੀਆਂ ਕਾਰਨ ਦੇਸ਼ ਦੀ ਅੱਧੀ ਨਾਲੋਂ ਵਧ ਅਬਾਦੀ ਅਜ਼ਾਦੀ ਦੇ 75 ਵਰ੍ਹੇ ਬੀਤ ਜਾਣ ਬਾਅਦ ਵੀ ਬੁਨਿਆਦੀ ਸਹੂਲਤਾਂ ਤੋਂ ਸੱਖਣੀ ਹੈ।

ਇਸ ਮੌਕੇ ਵਿਧਾਇਕ ਘੁੰਮਣ ਨੇ 12ਵੀਂ ਜਮਾਤ ’ਚ ਮੈਡੀਕਲ ਵਿਸ਼ੇ ਵਿੱਚ 97.5 ਫੀਸਦੀ ਅੰਕ ਹਾਸਲ ਕਰਕੇ ਬੋਰਡ ਦੀ ਮੈਰਿਟ ਸੂਚੀ ’ਚ 14ਵਾਂ ਰੈਂਕ ਪ੍ਰਾਪਤ ਕਰਨ ਵਾਲੀ ਪਿੰਡ ਦੀ ਹੋਣਹਾਰ ਲਡ਼ਕੀ ਤਨਿਸ਼ਾ ਠਾਕੁਰ ਅਤੇ ਬੀ.ਕਾਮ ਭਾਗ ਦੂਜਾ ’ਚੋਂ ਸਰਕਾਰੀ ਕਾਲਜ ਤਲਵਾਡ਼ਾ ’ਚ ਦੂਜਾ ਸਥਾਨ ਪ੍ਰਾਪਤ ’ਤੇ ਸ਼ਰੂਤੀ ਜਰਿਆਲ ਨੂੰ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਸਰਪੰਚ ਦੀਪਕ ਕੁਮਾਰ ਨੇ ਵਿਧਾਇਕ ਘੁੰਮਣ, ਬੀਡੀਪੀਓ ਤਲਵਾਡ਼ਾ ਸੁਖਪ੍ਰੀਤ ਸਿੰਘ, ਗ੍ਰਾਮ ਸਭਾ ’ਚ ਸ਼ਾਮਲ ਹੋਏ ਪਿੰਡ ਵਾਸੀ ਅਤੇ ਹੋਰ ਪਤਵੰਤਿਆਂ ਦਾ ਸਵਾਗਤ ਕੀਤਾ, ਉਪਰੰਤ ਗ੍ਰਾਮ ਪੰਚਾਇਤ ਹਲੇਡ਼੍ਹ ਵੱਲੋਂ ਪਿਛਲੇ ਸਾਢੇ ਚਾਰ ਸਾਲਾਂ ’ਚ ਕਰਵਾਏ ਕੰਮਾਂ ਦਾ ਲੇਖਾ ਜੋਖ਼ਾ ਗ੍ਰਾਮ ਸਭਾ ਮੂਹਰੇ ਪੇਸ਼ ਕੀਤਾ, ਅਤੇ ਰਹਿੰਦੇ ਕਾਰਜ਼ਕਾਲ ’ਚ ਕਰਵਾਏ ਜਾਣ ਵਾਲੇ ਕੰਮਾਂ ਦੀ ਪ੍ਰਵਾਨਗੀ ਹਾਜ਼ਰ ਪਿੰਡ ਵਾਸੀਆਂ ਤੋਂ ਲਈ।

ਪਿੰਡ ’ਚ ਲਾਈਬ੍ਰੇਰੀ, ਸੋਲਰ ਲਾਈਟਾਂ ਆਦਿ ਦੇ ਲਈ ਲੋਡ਼ੀਂਦੇ ਫੰਡ ਦੀ ਮੰਗ ਸਰਕਾਰ ਤੋਂ ਕੀਤੀ, ਭੌਂ ਖੌਰ ਦੇ ਬਚਾਅ ਲਈ ਪੱਥਰ ਦੇ ਕਰੇਟ, ਕੱਚੇ ਮਕਾਨਾਂ ਲਈ ਲੋਡ਼ੀਂਦੀ ਰਾਸ਼ੀ, ਲੋਡ਼ਵੰਦ ਪਰਿਵਾਰਾਂ ਦੇ ਆਟਾ ਦਾਲ ਕਾਰਡ ਅਤੇ ਕੱਟੇ ਗਏ ਕਾਰਡ ਮੁਡ਼ ਨਜ਼ਰਸਾਨੀ ਕਰਕੇ ਬਹਾਲ ਕਰਨ ਦੀ ਮੰਗ ਵਿਧਾਇਕ ਘੁੰਮਣ ਕੋਲ਼ ਰੱਖੀ। ਗ੍ਰਾਮ ਸਭਾ ਇਜਲਾਸਾਂ ਨੂੰ ਕਰਵਾਉਣ ਲਈ ਲੋਡ਼ੀਂਦੇ ਫੰਡ ਪੰਚਾਇਤਾਂ ਨੂੰ ਮੁਹੱਇਆ ਕਰਵਾਉਣ, ਬਲਾਕ ਤਲਵਾਡ਼ਾ ’ਚ ਪੰਚਾਇਤ ਸਕੱਤਰਾਂ ਸਮੇਤ ਹੋਰ ਅਮਲੇ ਦੀਆਂ ਖਾਲੀ ਅਸਾਮੀਆਂ ਭਰਨ ਲਈ ਵਿਧਾਨ ਸਭਾ ’ਚ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ। ਇਸ ਮੌਕੇ ਬੀਡੀਪੀਓ ਤਲਵਾਡ਼ਾ ਸੁਖਪ੍ਰੀਤ ਸਿੰਘ, ਲੇਖਾਕਾਰ ਸੁਰਜੀਤ ਚੰਦ, ਪੰਚਾਇਤ ਸਕੱਤਰ ਮਦਨ ਲਾਲ, ਸੀਨੀਅਰ ਆਪ ਆਗੂ ਗੁਰਬਚਨ ਸਿੰਘ ਡਡਵਾਲ, ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਹਲੇਡ਼੍ਹ ਦੇ ਪ੍ਰਧਾਨ ਰਾਜ ਕੁਮਾਰ ਬਿੱਟੂ, ਬਿਸ਼ਨ ਦਾਸ ਸੰਧੂ, ਲੰਬਡ਼ਦਾਰ ਚਮਨ ਲਾਲ, ਲੈਕਚਰਾਰ ਸੰਦੀਪ ਜਰਿਆਲ ਆਦਿ ਨੇ ਵੀ ਸੰਬੋਧਨ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਬਲਾਕ ਸਮੰਤੀ ਤਲਵਾਡ਼ਾ ਵਾਈਸ ਚੇਅਰਪਰਸਨ ਸੁਨੀਤਾ ਦੇਵੀ, ਪੰਚਾਇਤ ਮੈਂਬਰ ਨਰੇਸ਼ ਕੁਮਾਰੀ, ਤਰਸੇਮ ਲਾਲ, ਮਦਨ ਲਾਲ, ਗੋਬਿੰਦ ਸਿੰਘ ਉਰਫ਼ ਬਿੱਟੂ, ਆਪ ਦੇ ਨੌਜਵਾਨ ਆਗੂ ਰਮਨ ਕੁਮਾਰ ਤੇ ਸੁਸ਼ਾਂਤ ਮਹਿਰਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here