Thursday, October 29, 2026
Home Latest ਨਸ਼ਾ ਦੀ ਨਾਮੁਰਾਦ ਬਿਮਾਰੀ ਨੂੰ ਖਤਮ ਕਰਨ ਲਈ ਅਵੀ ਰਾਜਪੂਤ ਨੇ ਕੀਤੀ...

ਨਸ਼ਾ ਦੀ ਨਾਮੁਰਾਦ ਬਿਮਾਰੀ ਨੂੰ ਖਤਮ ਕਰਨ ਲਈ ਅਵੀ ਰਾਜਪੂਤ ਨੇ ਕੀਤੀ ਹੰਗਾਮੀ ਮੀਟਿੰਗ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਵੱਧ ਰਹੇ ਨਸ਼ੇ,ਨਸ਼ੇ ਦੀ ਓਵਰਡੋਜ਼ ਕਾਰਨ ਰੋਜ਼ਾਨਾ ਹੋ ਰਹੀਆਂ ਮੌਤਾਂ, ਖੇਤੀ, ਅਪਰਾਧ, ਐਸਵਾਈਐਲ, ਪਾਣੀ ਅਤੇ ਚੰਡੀਗੜ੍ਹ ਦਾ ਅਧਿਕਾਰ ਵਰਗੇ ਮੁੱਦੇ ਹਮੇਸ਼ਾ ਪ੍ਰਚਾਰ ਦੇ ਕੇਂਦਰ ਵਿੱਚ ਰਹੇ ਹਨ।ਇਸ ਵਾਰ ਅਜਿਹਾ ਨਹੀਂ ਹੈ। ਇਸ ਵਾਰ ਹਰ ਉਮੀਦਵਾਰ ਨਿੱਜੀ ਹਮਲਿਆਂ ਵਿੱਚ ਰੁੱਝਿਆ ਹੋਇਆ ਹੈ।ਇਹ ਗੱਲ ਕਪੂਰਥਲਾ ਹਲਕੇ ਦੇ ਸੇਵਾਦਾਰ ਅਵੀ ਰਾਜਪੂਤ ਨੇ ਪਿੰਡ ਖੁਖਰੈਣ ਅਤੇ ਪਿੰਡ ਖਾਨਗਾਹ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਰੱਖੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹਿ।ਉਨ੍ਹਾਂਨੇ ਕਿਹਾ ਕਿ ਚੋਣ ਰੈਲੀਆਂ ਹੋਣ ਜਾਂ ਜਨਤਕ ਮੀਟਿੰਗਾਂ।ਲੀਡਰਾਂ ਦੀ ਜੁਬਾਨ ਤੋਂ ਮੁੱਖ ਮੁੱਦੇ ਗਾਇਬ ਹੋ ਜਾਂਦੇ ਹਨ ਅਤੇ ਉਨ੍ਹਾਂਦੇ ਭਾਸ਼ਨਾਂ ਵਿੱਚ ਨਿੱਜੀ ਹਮਲੇ ਜਿਆਦਾ ਹੁੰਦੇ ਹਨ। ਉਹ ਚਾਹੇ ਭਾਜਪਾ ਹੋਵੇ, ਕਾਂਗਰਸ ਹੋਵੇ, ਆਮ ਆਦਮੀ ਪਾਰਟੀ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ।ਸਾਰੀਆਂ ਪਾਰਟੀਆਂ ਦੇ ਪ੍ਰਮੁੱਖ ਨੇਤਾ ਹੀ ਨਿਸ਼ਾਨੇ ਤੇ ਹੁੰਦੇ ਹਨ।ਭਾਸ਼ਣਾਂ ਵਿੱਚ ਹਮਲੇ ਕਰਦੇ ਹਨ। ਕੋਈ ਵੀ ਪਾਰਟੀ ਸਟੇਜ ਤੋਂ ਕਿਸੇ ਵੀ ਅਜਿਹੇ ਮੁੱਦੇ ਦੀ ਗੱਲ ਨਹੀਂ ਕਰਦੀ ਜਿਨ੍ਹਾਂ ਨੂੰ ਉਹ ਕਈ ਸਾਲਾਂ ਤੋਂ ਚੁੱਕਕੇ ਜਨਤਾ ਦਾ ਭਰੋਸ਼ਾ ਜਿੱਤਦੇ ਹਨ।

Advertisements

ਅਵੀ ਰਾਜਪੂਤ ਨੇ ਕਿਹਾ ਕਿ ਸਥਿਤੀ ਗਵਾਹ ਹੈ। ਨੋਜਵਾਨ ਚਿੱਟੇ ਦੇ ਸ਼ਿਕਾਰ ਹੋ ਰਹੇ ਹਨ  ਘਰੋਂ ਦੂਰ ਰਹਿ ਕੇ ਪੜਾਈ ਕਰ ਰਹੇ ਨੋਜਵਾਨ ਨਸ਼ੇ ਦੇ ਸੋਦਾਗਰਾਂ ਦੇ ਨਿਸ਼ਾਨੇ ਤੇ ਹਨ।ਉਨ੍ਹਾਂ ਕਿਹਾ ਕਿ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਅੰਕੜਾ ਕੀਤੇ  ਜ਼ਿਆਦਾ ਹੋ ਸਕਦਾ ਹੈ। ਅਵੀ ਰਾਜਪੂਤ ਨੇ ਕਿਹਾ ਕਿ ਸੂਬੇ ਦੇ ਨੌਜਵਾਨਾਂ ਦੀਆਂ ਨਾੜਾਂ ਚ ਮਿਹਨਤ ਦਾ ਖੂਨ ਹੋਣਾ ਚਾਹੀਦਾ ਹੈ, ਪਰ ਦੁੱਖ ਦੀ ਗੱਲ ਹੈ ਕਿ ਨੌਜਵਾਨਾਂ ਸੂਈਆਂ ਨੂੰ ਸੱਦਾ ਦਿੰਦੀਆਂ ਹਨ। ਨਸ਼ੇ ਦੀ ਓਵਰਡੋਜ਼ ਕਿਸੇ ਨੋਜਵਾਨ ਦੀ ਮੌਤ ਸਿਰਫ ਇੱਕ ਜਾਨ ਦਾ ਨੁਕਸਾਨ ਨਹੀਂ ਹੈ,ਸਗੋਂ ਇਹ ਇੱਕ ਪਰਿਵਾਰ ਦਾ ਬਿਖਰਨਾ ਵੀ ਹੈ। ਅਵੀ ਰਾਜਪੂਤ ਨੇ ਕਿਹਾ ਕਿ ਨੌਜਵਾਨਾਂ ਨੂੰ ਸਿਰਜਣਾਤਮਕ ਗਤੀਵਿਧੀਆਂ ਨਾਲ ਜੋੜਨ ਦੀ ਲੋੜ ਹੈ।

ਇਸ ਦੇ  ਲਈ ਰਾਜਨੀਤੀ ਅਤੇ ਸਰਕਾਰਾਂ ਦੀ ਭੂਮਿਕਾ ਤਾਂ  ਮਹੱਤਵਪੂਰਨ ਹੈ ਹੀ, ਸਗੋਂ ਸਮਾਜ ਦੇ ਸਾਰੇ ਵਰਗਾਂ ਨੂੰ ਵੀ ਅੱਗੇ ਆਉਣਾ ਹੋਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵੋਟਾਂ ਮੰਗਣ ਆਉਣ ਵਾਲੇ ਹਰ ਉਮੀਦਵਾਰ ਤੋਂ ਨਸ਼ੇ ਦੇ ਮੁੱਦੇ ਤੇ ਸਵਾਲ ਪੁੱਛੇ ਜਾਣ, ਕਿਉਂਕਿ ਇਸ ਨਾਮੁਰਾਦ ਨਸ਼ੇ ਨੇ ਹਜ਼ਾਰਾਂ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਇਸ ਮੌਕੇ ਸੁਰਿੰਦਰ ਕੌਰ, ਬਲਵਿੰਦਰ ਕੌਰ, ਚਰਨਜੀਤ ਕੌਰ, ਜਸਵੀਰ ਕੌਰ, ਪੂਜਾ ਰਾਣੀ, ਜਨਕ ਰਾਣੀ, ਆਸ਼ਾ ਰਾਣੀ, ਜਸਵਿੰਦਰ ਕੌਰ, ਅਮਨਦੀਪ, ਪਾਸ਼ੋ, ਸੰਦੀਪ, ਗੁਰਮੀਤ ਕੌਰ, ਬਲਵਿੰਦਰ ਕੌਰ, ਰਾਣੀ, ਸੁੱਖ, ਲਖਬੀਰ ਸਿੰਘ, ਮਲਕੀਤ ਸਿੰਘ, ਦੇਬਾ, ਨਿਰਮਲ ਸਿੰਘ, ਰਵਿੰਦਰ, ਸੁਨੀਲ, ਪ੍ਰੀਤਿ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here