ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਸੂਹਾ ਵਿਖੇ ਮਨਾਇਆ ਵੋਟਰ ਦਿਵਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮੁੱਖ ਚੌਣਕਾਰ ਅਫ਼ਸਰ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਹੇਠ, ਜਿਲ੍ਹਾ ਚੌਣ ਅਫ਼ਸਰ ਹੁਸ਼ਿਆਰਪੁਰ ਅਪਨੀਤ ਰਿਆਤ ਦੀ ਕੁਸ਼ਲ ਅਗਵਾਈ ਅਤੇ ਪਿ੍ੰਸੀਪਲ ਗੁਰਦਿਆਲ ਦੇ ਮਾਰਗ ਨਿਰਦੇਸ਼ਨ ਹੇਠਾਂ ਯੁਵਕ ਸੇਵਾਵਾਂ ਵਿਭਾਗ ਹੁਸ਼ਿਆਰਪੁਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਸੂਹਾ  ਵਿਖੇ ਨੈਸ਼ਨਲ ਵੋਟਰ ਦਿਵਸ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪ੍ਰੀਤ ਕੋਹਲੀ (ਸਹਾਇਕ ਡਾਇਰੈਕਟਰ, ਯੂਵਕ ਸੇਵਾਂਵਾ ਹੁਸ਼ਿਆਰਪੁਰ) ਨੇ ਨੈਸ਼ਨਲ ਵੋਟਰ ਦਿਵਸ ਸਮਾਗਮ ਵਿੱਚ ਆਨਲਾਈਨ ਹਾਜ਼ਿਰੀ ਭਰੀ।

Advertisements

ਉਹਨਾਂ ਕਿਹਾ ਕਿ ਯੁਵਾ ਵਰਗ ਦੀ ਸ਼ਮੂਲੀਅਤ ਨਾਲ ਜਿੱਥੇ ਅਸੀ ਸਵੀਪ ਜਾਗਰੁਕਤਾ ਫੈਲਾਊਣ ਵਿੱਚ ਕਾਮਯਾਬ ਹੋ ਰਹੇ ਹਾਂ ਉਥੇ ਹੀ ਯੁਵਾ ਵਰਗ ਦੀ ਸ਼ਮੂਲੀਅਤ ਨਾਲ ਜਿਲਾ ਹੁਸ਼ਿਆਂਰਪੁਰ ਦੀ ਵੋਟਿੰਗ ਪ੍ਰਤੀਸ਼ਤ ਵਿੱਚ ਵੀ ਵਾਧਾ ਹੋਵੇਗਾ, ਉਹਨਾਂ ਕਿਹਾ ਕਿ ਚੋਣਾ ਸਾਡੇ ਲੋਕਤੰਤਰ ਦੀ ਨੀੰਹ ਹਨ ਅਤੇ ਯੁਵਾ ਵਰਗ ਦੀ ਕਰਗੁਜਾਰੀ ਸਦਕਾ ਇਹ ਨੀਂਹ ਹੋਰ ਮਜਬੂਤ ਹੋਵੇਗੀ। ਇਸ ਰਾਸ਼ਟਰੀ ਯੁਵਕ ਦਿਵਸ ਸਮਾਗਮ ਦੌਰਾਨ ਵਿੱਚ ਬਤੌਰ ਸੰਚਾਲਕ ਦੀ ਭੂਮਿਕਾ ਐਨ ਐਸ ਐਸ ਦੇ ਪ੍ਰੋਗਰਾਮ ਅਫਸਰ ਬਲਜੀਤ ਸਿੰਘ,) ਵਲੋਂ ਕੀਤੀ ਗਈ। ਪਿ੍ੰਸੀਪਲ ਗੁਰਦਿਆਲ ਸਿੰਘ ਵਲੋਂ ਵਲੰਟੀਅਰਜ਼ ਨੂੰ ਭਾਰਤੀ ਲੋਕਤੰਤਰ ਦੀ ਮਜਬੂਤੀ ਲਈ ਵੋਟ ਦੇ ਸਹੀ ਇਸਤੇਮਾਲ ਕਰਨ ਸੰਬੰਧੀ ਲੋਕਾਂ ਵਿਚ ਜਾਗਰੁਕਤਾ ਫੈਲਾਉਣ ਦੀ ਅਪੀਲ ਕੀਤੀ ਗਈ।ਸਕੂਲ ਦੇ ਸਵੀਪ ਇੰਚਾਰਜ ਲੈਕਚਰਾਰ ਰੋਹਿਤ ਕੁਮਾਰ ਨੇ ਵੀ ਵਿਿਦਆਰਥੀਆਂ ਨੂੰ ਆਪਣੇ ਸੰਵਿਧਾਨਿਕ ਹੱਕਾਂ ਦੀ ਪ੍ਾਪਤੀ ਲਈ ਵੋਟ ਦੇ ਅਧਿਕਾਰ ਦੀ ਜਿੰਮੇਵਾਰੀ ਨਾਲ਼ ਵਰਤੋਂ ਕਰਨ ਲਈ ਕਿਹਾ।ਵਿਿਦਆਰਥੀਆਂ ਵਲੋਂ ਅਵਨੀਤ ਸਿੰਘ,ਸ਼ੀਤਲ ਅਤੇ ਅਮਿ੍ੰਤਪ੍ੀਤ ਕੌਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਸਕੂਲ ਦੇ ਐਨ.ਐਸ.ਐੱਸ. ਵਿਭਾਗ ਵਲੋਂ ਰਾਸ਼ਟਰੀ ਵੋਟਰ ਦਿਵਸ ਨੂੰ ਸਮਰਪਿਤ ਆਨਲਾਈਨ ਪੋਸਟਰ ਮੇਕਿੰਗ,ਸਲੋਗਨ ਰਾਈਟਿੰਗ,ਰੰਗੋਲੀ ਮੇਕਿੰਗ,ਮਹਿੰਦੀ ਡਿਜ਼ਾਇਨਿੰਗ ਅਤੇ ਸਪੀਚ ਮੁਕਾਬਲੇ ਵੀ ਕਰਵਾਏ ਗਏ।ਵਲੰਟੀਅਰਜ਼ ਨੇ ਬਿਨਾ ਕਿਸੇ ਭੈਅ ਅਤੇ ਦਵੇਸ਼ ਦੇ ਨਿਰਪੱਖ ਤਰੀਕੇ ਨਾਲ਼ ਵੋਟ ਪਾਉਣ ਅਤੇ ਪਵਾਉਣ ਦਾ ਅਹਿਦ ਲਿਆ ਇਸ ਪਾਠਸ਼ਾਲਾ ਵਿੱਚ ਬੁਲਾਰਿਆਂ ਵਲੋਂ ਪੰਜਾਬ ਵਿੱਚ ਹੋਣ ਵਾਲੀਆਂ ਚੋਣਾਂ ਸਬੰਧੀ ਵਿਿਦਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਵਿਭਾਗ ਵਲੋ ਦਿਤੀ ਜਾਣ ਵਾਲੀਆਂ ਸਹੁਲਤਾਵਾਂ ਵਾਰੇ ਵਿਿਦਆਰਥੀਆਂ ਨੂੰ ਜਾਗਰੂਕ ਕੀਤਾ ਗਿਆ ਅਤੇ ਇਹਨਾਂ ਚੋਣਾ ਵਿੱਚ ਉਹਨਾਂ ਦੀ ਭੂਮਿਕਾ ਨੂੰ ਵਿਸਥਾਰ ਨਾਲ ਸਮਝਾਇਆ ਗਿਆ। ।

LEAVE A REPLY

Please enter your comment!
Please enter your name here