ਜਲੰਧਰ (ਦ ਸਟੈਲਰ ਨਿਊਜ਼) ਰਿਪੋਰਟ: ਅਭਿਸ਼ੇਕ ਕੁਮਾਰ। ਹੁਸ਼ਿਆਰਪੁਰ ਰੋਡ ’ਤੇ ਦਿ ਗ੍ਰੇਟ ਖਲੀ ਦੀ ਅਕੈਡਮੀ ਨੇੜੇ ਪਤੰਗ ਲੁੱਟਣ ਲਈ ਭੱਜ ਰਿਹਾ 10-12 ਸਾਲ ਦਾ ਇਕ ਬੱਚਾ ਕਿਸੇ ਤੇਜ਼ ਰਫ਼ਤਾਰ ਗੱਡੀ ਦੀ ਟੱਕਰ ਨਾਲ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਕਿਸੇ ਰਾਹਗੀਰ ਨੇ ਉਸ ਨੂੰ ਸੜਕ ਕੰਢੇ ਖ਼ੂਨ ਵਿਚ ਲਥਪਥ ਪਏ ਨੂੰ ਚੁੱਕ ਕੇ ਤੁਰੰਤ ਰਾਮਾ ਮੰਡੀ ਦੇ ਜੌਹਲ ਹਸਪਤਾਲ ਵਿਚ ਦਾਖ਼ਲ ਕਰਵਾਇਆ। ਡਾ. ਬੀ. ਐੱਸ. ਜੌਹਲ ਨੇ ਬੱਚੇ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸ ਦਾ ਇਲਾਜ ਸ਼ੁਰੂ ਕੀਤਾ।
ਉਸ ਤੋਂ ਬਾਅਦ ਹਸਪਤਾਲ ਨੇ ਪੁਲਸ ਅਤੇ ਮੀਡੀਆ ਜ਼ਰੀਏ ਬੱਚੇ ਦੀ ਪਛਾਣ ਦੇ ਯਤਨ ਸ਼ੁਰੂ ਕੀਤੇ ਤਾਂ ਪਤਾ ਲੱਗਾ ਕਿ ਉਹ ਪਿੰਡ ਕੰਗਣੀਵਾਲ ਦਾ ਰਹਿਣ ਵਾਲਾ ਹੈ। ਬੱਚੇ ਦੇ ਜ਼ਖ਼ਮੀ ਹੋਣ ਸਬੰਧੀ ਸੂਚਨਾ ਮਿਲਦੇ ਹੀ ਉਸ ਦੇ ਪਰਿਵਾਰਕ ਮੈਂਬਰ ਤੁਰੰਤ ਹਸਪਤਾਲ ਪਹੁੰਚ ਗਏ। ਪਰਿਵਾਰ ਦਾ ਕਹਿਣਾ ਹੈ ਕਿ ਬੱਚਾ ਖੇਡਦਿਆਂ-ਖੇਡਦਿਆਂ ਪਤੰਗ ਦੇ ਪਿੱਛੇ ਭੱਜ ਪਿਆ ਹੋਵੇਗਾ। ਡਾ. ਜੌਹਲ ਨੇ ਕਿਹਾ ਕਿ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਸਪਤਾਲ ਦੇ ਸਟਾਫ਼ ਨੇ ਬੱਚੇ ਦੇ ਹਸਪਤਾਲ ਪਹੁੰਚਦੇ ਹੀ ਉਸਦਾ ਇਲਾਜ ਸ਼ੁਰੂ ਕਰ ਦਿੱਤਾ ਸੀ