ਰੋਮਾਨੀਆਂ ਬਾਰਡਰ ‘ਤੇ ਭਾਰਤੀ ਵਿਦਿਆਰਥੀਆਂ ਦੀ ਕੀਤੀ ਜਾ ਰਹੀ ਕੁੱਟਮਾਰ ਤੇ ਹੋ ਰਿਹਾ ਲਾਠੀਚਾਰਜ, ਭਾਰਤੀ ਵਿਦਿਆਰਥਣ ਨੇ ਕੀਤਾ ਵੀਡੀਓ ਸ਼ੇਅਰ

ਦਿੱਲੀ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਯੂਕਰੇਨ ‘ਚ ਫਸੇ ਭਾਰਤੀ ਵਿਦਿਆਰਥੀਆਂ ਲਈ ਉਥੋਂ ਦੀ ਪੁਲਿਸ ਕੁੱਟਮਾਰ ‘ਤੇ ਉਤਰ ਆਈ ਹੈ। ਰੋਮਾਨੀਆਂ ਬਾਰਡਰ ‘ਤੇ ਭਾਰਤੀ ਵਿਦਿਆਰਥੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਹੈ। ਇਹੀ ਨਹੀਂ ਵਿਰੋਧ ਕਰਨ ‘ਤੇ ਲਾਠੀਚਾਰਜ ਵੀ ਕੀਤਾ ਜਾ ਰਿਹਾ ਹੈ। ਯੂਕਰੇਨ ‘ਚ ਫਸੀ ਇਕ ਵਿਦਿਆਰਥਣ ਨੇ ਇਸ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ‘ਚ ਪੁਲਿਸ ਦਾ ਲਾਠੀਚਾਰਜ ਸਾਫ ਦੇਖਣ ਨੂੰ ਮਿਲ ਰਿਹਾ ਹੈ।

Advertisements

ਹਰਿਦੁਆਰ ਦੇ ਕਈ ਵਿਦਿਆਰਥੀ ਯੂਕਰੇਨ ‘ਚ ਫਸੇ ਹੋਏ ਹਨ ਤੇ ਉਥੋਂ ਨਿਕਲਣ ਦੀ ਜੱਦੋ -ਜਹਿਦ ਕਰ ਰਹੇ ਹਨ ਪਰ ਅਜੇ ਤਕ ਨਿਕਲਣ ‘ਚ ਕਾਮਯਾਬ ਨਹੀਂ ਹੋ ਸਕੇ। ਐਤਵਾਰ ਨੂੰ ਵੇਨਿਪ੍ਰੋ ‘ਚ ਫਸੀ ਇਕ ਵਿਦਿਆਰਥਣ ਨੇ ਉਥੋਂ ਦੀ ਪੁਲਿਸ ਵਲੋਂ ਭਾਰਤੀ ਵਿਦਿਆਰਥੀਆਂ ਨਾਲ ਬੁਰਾ ਵਿਹਾਰ ਕਰਦਿਆ ਦਿਖਾਇਆ ।ਇਹੀ ਨਹੀਂ ਪੁਲਿਸ ਵਿਦਿਆਰਥੀਆਂ ‘ਤੇ ਲਾਠੀਚਾਰਜ ਵੀ ਕਰ ਰਹੀ ਹੈ ਪਰ ਵਿਦਿਆਰਥੀ ਇਸ ਨੂੰ ਚੁੱਪ- ਚਾਪ ਸਹਿਣ ਲਈ ਮਜ਼ਬੂਰ ਹਨ।

LEAVE A REPLY

Please enter your comment!
Please enter your name here