ਚੋਣਾਂ ਨੂੰ ਅਮਨ-ਅਮਾਨ ਨਾਲ ਕਰਵਾਉਣ ਲਈ ਜਲੰਧਰ ਪੁਲਿਸ ਤਿਆਰ: ਪੁਲਿਸ ਕਮਿਸ਼ਨਰ ਜਲੰਧਰ

ਜਲੰਧਰ (ਦ ਸਟੈਲਰ ਨਿਊਜ਼) ਰਿਪੋਰਟ: ਅਭਿਸ਼ੇਕ ਕੁਮਾਰ। ਸੂਬੇ ‘ਚ ਚੋਣਾਂ ਦਾ ਮੌਸਮ ਚੱਲ ਰਿਹਾ ਹੈ। ਅਜਿਹੇ ‘ਚ ਜਲੰਧਰ ‘ਚ ਚੋਣ ਸਰਗਰਮੀਆਂ ਆਪਣੇ ਸਿਖਰਾਂ ‘ਤੇ ਹਨ। ਪੁਲੀਸ ਦੇ ਮੋਢਿਆਂ ’ਤੇ ਬੋਝ ਵਧ ਗਿਆ ਹੈ। ਚੋਣਾਂ ਨੂੰ ਅਮਨ-ਅਮਾਨ ਨਾਲ ਕਰਵਾਉਣ ਅਤੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਣ ਲਈ ਜਲੰਧਰ ਦੀ ਪੁਲਿਸ ਨੇ ਪੂਰੀ ਤਿਆਰੀ ਕਰ ਲਈ ਹੈ। ਨਾਕੇ, ਅਰਧ ਸੈਨਿਕ ਬਲ, ਸੀ.ਸੀ.ਟੀ.ਵੀ. ਕੈਮਰੇ, ਸੀ.ਸੀ.ਟੀ.ਵੀ. ਕੈਮਰਾ ਵੈਨਾਂ ਸ਼ਹਿਰ ਦੀ ਹਰ ਸੜਕ ਅਤੇ ਹਰ ਬਲਾਕ ‘ਤੇ ਦਿਖਾਈ ਦੇ ਰਹੀਆਂ ਹਨ। ਫਲੈਗ ਮਾਰਚ ਅਤੇ ਤਲਾਸ਼ੀ ਮੁਹਿੰਮ ਵੀ ਚਲਾਈ ਜਾ ਰਹੀ ਹੈ।ਸਾਰੇ ਪੁਲਿਸ ਅਧਿਕਾਰੀ ਖੁਦ ਸੜਕਾਂ ‘ਤੇ ਨਜ਼ਰ ਆਉਣ ਲੱਗੇ ਹਨ ਤਾਂ ਜੋ ਸੁਰੱਖਿਆ ‘ਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਤਾਕਤ ਮਿਲ ਸਕੇ।

Advertisements

ਇਸ ਫੋਰਸ ਨੂੰ ਹੋਰ ਵਧਾਉਣ ਲਈ ਜਲੰਧਰ ਦੇ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਖੁਦ ਹਰ ਹਰਕਤ ‘ਤੇ ਨਜ਼ਰ ਰੱਖ ਰਹੇ ਹਨ ਅਤੇ ਸ਼ਰਾਰਤੀ ਅਨਸਰਾਂ ਨੂੰ ਸਿੱਧੀ ਚਿਤਾਵਨੀ ਦਿੱਤੀ ਹੈ ਕਿ ਹਰ ਕੋਈ ਸਾਵਧਾਨ ਰਹੇ, ਪੁਲਸ ਉਨ੍ਹਾਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਚੋਣਾਂ ਦੌਰਾਨ ਮੀਡਿਆ ਨੇ ਸ਼ਹਿਰ ਦੇ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨਾਲ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦਿਆਂ ਪੁਲਿਸ ਵਿਭਾਗ ਵੱਲੋਂ ਸ਼ਹਿਰ ਵਿੱਚ ਸੁਰੱਖਿਆ ਅਤੇ ਮਾਹੌਲ ਨੂੰ ਸੁਰੱਖਿਅਤ ਰੱਖਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣੂ ਕਰਵਾਇਆ ੍ਟ

LEAVE A REPLY

Please enter your comment!
Please enter your name here