ਮਾਂ ਨੇ 4 ਸਾਲ ਦੇ ਬੱਚੇ ਦਾ 1 ਲੱਖ ਰੁਪਏ ਵਿੱਚ ਕੀਤਾ ਸੌਦਾ, 8 ਲੋਕ ਗ੍ਰਿਫ਼ਤਾਰ

ਮਹਾਰਾਸ਼ਟਰ: ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਪੁਣੇ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਮਾਂ ਨੇ ਆਪਣੇ 4 ਸਾਲ ਦੇ ਬੇਟੇ ਦਾ ਸੌਦਾ 1 ਲੱਖ ਰੁਪਏ ਵਿੱਚ ਕੀਤਾ। ਪੁਲਿਸ ਨੇ ਇਸ ਮਾਮਲੇ ‘ਚ ਮਾਂ ਸਮੇਤ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਪਛਾਣ ਪ੍ਰਿਅੰਕਾ ਪਵਾਰ, ਜੰਨਤ ਬਸ਼ੀਰ ਸ਼ੇਖ, ਰੇਸ਼ਮਾ ਸੁਤਾਰ, ਤੁਕਾਰਾਮ ਨਿੰਬਲੇ, ਚੰਦਰਕਲਾ ਮਾਲੀ, ਭਾਨੂਦਾਸ ਮਾਲੀ, ਦੀਪਕ ਤੁਕਾਰਮ ਮਹਾਤਰੇ ਅਤੇ ਸੀਤਾਬਾਈ ਦੀਪਕ ਮਹਾਤਰੇ ਵਜੋਂ ਹੋਈ ਹੈ। ਪਵਾਰ ਨੇ ਸ਼ੁੱਕਰਵਾਰ ਨੂੰ ਕੋਥਰੂਡ ਪੁਲਿਸ ਸਟੇਸ਼ਨ ‘ਚ ਅਗਵਾ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਮੁਤਾਬਕ ਲੜਕੇ ਨੂੰ ਉਸਦੇ ਪਿਤਾ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਮੁਲਜ਼ਮ ਨੇ ਬੱਚਾ ਮਹਾਤਰੇ ਨੂੰ 1.60 ਲੱਖ ਰੁਪਏ ਵਿੱਚ ਵੇਚ ਦਿੱਤਾ ਸੀ। ਪਵਾਰ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੇ ਵੱਖ-ਵੱਖ ਪਹਿਲੂਆਂ ਅਤੇ ਤਕਨੀਕੀ ਪੱਖਾਂ ਦੀ ਜਾਂਚ ਕੀਤੀ।

Advertisements

ਉਨ੍ਹਾਂ ਨੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਇੱਕ ਮੁਲਜ਼ਮ ਨੂੰ ਟਰੇਸ ਕੀਤਾ, ਜਿਸ ਨੇ ਸਾਜ਼ਿਸ਼ ਦੀ ਗੱਲ ਕਬੂਲ ਕਰ ਲਈ ਹੈ। ਇਸ ਮਾਮਲੇ ‘ਚ ਦੋਸ਼ੀ ਨਿਕਲਿਆ ਹੈ। ਉਸ ਨੇ ਨਿੰਬਲ ਨਾਂਅ ਦੇ ਵਿਚੋਲੇ ਦੀ ਮਦਦ ਨਾਲ ਆਪਣੇ ਪੁੱਤਰ ਨੂੰ ਵੇਚ ਦਿੱਤਾ। ਜਾਣਕਾਰੀ ਮੁਤਾਬਕ ਪਵਾਰ ਆਪਣੇ ਪਤੀ ਤੋਂ ਵੱਖ ਰਹਿੰਦੀ ਹੈ ਅਤੇ ਉਸ ਦੇ ਦੋ ਬੱਚੇ ਹਨ। ਉਨ੍ਹਾਂ ਦਾ ਦੂਜਾ ਬੱਚਾ ਸਿਰਫ਼ 1 ਸਾਲ ਦਾ ਹੈ। ਉਸ ਨੇ ਆਪਣੇ ਵੱਡੇ ਬੱਚੇ ਨੂੰ ਵੇਚ ਦਿੱਤਾ ਕਿਉਂਕਿ ਉਹ ਦੋਵੇਂ ਬੱਚਿਆਂ ਦਾ ਪੇਟ ਭਰਨ ਤੋਂ ਅਸਮਰੱਥ ਸੀ। ਕੋਥਰੂੜ ਥਾਣੇ ਦੇ ਇੰਸਪੈਕਟਰ ਮਹਿੰਦਰ ਜਗਤਾਪ ਨੇ ਜਾਂਚ ਦੀ ਅਗਵਾਈ ਕੀਤੀ। ਕਾਂਸਟੇਬਲ ਆਕਾਸ਼ ਵਾਲਮੀਕੀ ਅਤੇ ਵਿਸ਼ਾਲ ਚੌਗੁਲੇ ਨੇ ਇਲਾਕੇ ਦੇ ਸੈਂਕੜੇ ਸੀਸੀਟੀਵੀ ਫੁਟੇਜਾਂ ਦਾ ਮੁਆਇਨਾ ਕੀਤਾ ਅਤੇ ਇੱਕ ਦੋਸ਼ੀ ਔਰਤ ਦੀ ਫੁਟੇਜ ਇੱਕ ਬੱਚੇ ਨੂੰ ਲੈ ਕੇ ਜਾ ਰਹੀ ਮਿਲੀ। ਪੁਲਿਸ ਨੇ ਜਿਵੇਂ ਹੀ ਸ਼ੇਖ ਦੇ ਸਕੈਚ ਦਿਖਾ ਕੇ ਉਸ ਨੂੰ ਫੜਿਆ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਪੁਲਿਸ ਡਿਪਟੀ ਕਮਿਸ਼ਨਰ (ਡੀਸੀਪੀ) ਪੂਰਨਿਮਾ ਗਾਇਕਵਾੜ ਨੇ ਕਿਹਾ, “ਪੁਲਿਸ ਨੇ ਬੱਚੇ ਨੂੰ ਮਹਾਤਰੇ ਜੋੜੇ ਤੋਂ ਛੁਡਵਾਇਆ। ਮੁਲਜ਼ਮਾਂ ਕੋਲੋਂ 1.81 ਲੱਖ ਰੁਪਏ ਬਰਾਮਦ ਕੀਤੇ। ਬੱਚੇ ਦੀ ਮਾਂ ਮੁੱਖ ਦੋਸ਼ੀ ਹੈ, ਜਦਕਿ ਸ਼ੇਖ ਖਿਲਾਫ ਸ਼ਿਵਾਜੀਨਗਰ ਪੁਲਸ ਸਟੇਸ਼ਨ ‘ਚ ਪਹਿਲਾਂ ਹੀ ਸ਼ਿਕਾਇਤ ਦਰਜ ਹੈ।

LEAVE A REPLY

Please enter your comment!
Please enter your name here