ਅੱਜੋਵਾਲ ‘ਚ ਵਿਸ਼ਾਲ ਜਨ ਸਭਾ ਨੇ ਤੀਕਸ਼ਨ ਸੂਦ ਨੂੰ ਜਿਤਾਉਣ ਦਾ ਦਿੱਤਾ ਭਰੋਸਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) : ਭਾਜਪਾ ਉਮੀਦਵਾਰ ਤੀਕਸ਼ਨ  ਸੂਦ ਦੇ ਹੱਕ ਵਿੱਚ ਅਜੋਵਾਲ ਵਿਖੇ ਜਿਲ੍ਹਾ ਮੀਤ ਪ੍ਰਧਾਨ ਸਤੀਸ਼ ਬਾਵਾ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਜਨ ਸਭਾ ਕੀਤੀ ਗਈ। ਇਸ ਵਿੱਚ ਭਾਜਪਾ ਆਗੂ ਵਿਜੇ ਪਠਾਨੀਆ, ਬੱਬੂ ਸੰਧੂ, ਕਮਲ ਵਰਮਾ, ਕੁਲਵਿੰਦਰ ਸਿੰਘ, ਸਮਿਤੀ ਮੈਂਬਰ ਬਲਵਿੰਦਰ ਕੌਰ, ਨਿਰਮਲ ਸਿੰਘ, ਦੀਕਸ਼ਾਂਤ ਠਾਕੁਰ, ਸਰਬਜੀਤ ਕੌਰ, ਹਰਬਖਸ਼ ਕੌਰ, ਮੋਹਨ ਸਿੰਘ, ਪੱਪੂ ਪੰਡਿਤ, ਰਾਜਨ ਸ਼ਰਮਾ, ਬਲਵੀਰ ਸਿੰਘ, ਭਜਨ ਸਿੰਘ, ਮਲਕੀਤ ਸਿੰਘ, ਗੁਰਬਚਨ ਸਿੰਘ, ਅਨੂ ਸੰਧੂ, ਵਿਪਨ ਸ਼ਰਮਾ, ਸੋਨੂੰ, ਸੁਮਿਤ ਚੌਧਰੀ, ਗੁਰਵਿੰਦਰ ਸਿੰਘ, ਅਮਰਜੀਤ ਅਤੇ ਸਮੂਹ ਪਿੰਡ ਵਾਸੀ ਹਾਜ਼ਰ ਸਨ।

Advertisements

ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਤੀਕਸ਼ਨ  ਸੂਦ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਅੱਜੋਵਾਲ ਦਾ ਵਿਕਾਸ ਵਿਸਥਾਰਪੂਰਵਕ ਕਰਵਾਇਆ ਗਿਆ। ਸਕੂਲ ਨੂੰ ਅਪਗ੍ਰੇਡ ਕਰਨ ਦੇ ਨਾਲ-ਨਾਲ ਸਕੂਲ ਦੀ ਇਮਾਰਤ ਦੀ ਉਸਾਰੀ, ਬਿਜਲੀ ਸਬ-ਸਟੇਸ਼ਨ ਅਤੇ ਸੜਕਾਂ ਆਦਿ ਦੇ ਵਿਕਾਸ ਕਾਰਜ ਕਰਵਾਏ ਗਏ। ਉਨ੍ਹਾਂ ਕਿਹਾ ਕਿ ਕਰੋਨਾ ਸਮੇਂ ਦੌਰਾਨ 41 ਦਿਨਾਂ ਤੱਕ ਭਾਜਪਾ ਵਰਕਰਾਂ ਨੇ ਅਟੁੱਟ ਲੰਗਰ ਲਗਾਇਆ ਸੀ। ਜਦੋਂਕਿ ਕਾਂਗਰਸੀਆਂ ਵੱਲੋਂ ਮੋਦੀ ਸਰਕਾਰ ਵੱਲੋਂ ਭੇਜੇ ਅਨਾਜ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਲੁੱਟ ਕੀਤੀ ਗਈ। ਇਸ ਮੌਕੇ ਸਤੀਸ਼ ਬਾਵਾ ਅਤੇ ਬੱਬੂ ਸੰਧੂ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਮੌਜੂਦਾ ਵਿਧਾਇਕ ਨੇ ਕੋਰੋਨਾ ਕਾਲ ਦੇ  ਦੌਰਾਨ ‘ਚ ਆਪਣੀ ਝੂਠੀ ਸ਼ਾਬਾਸ਼ੀ ਲੈਣ ਲਈ ਮੋਦੀ ਸਰਕਾਰ ਵੱਲੋਂ ਗਰੀਬਾਂ ਦਾ ਦਿੱਤਾ ਰਾਸ਼ਨ ਆਪਣੇ ਚਹੇਤਿਆਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਿਹਨਾ ਨੂੰ ਉਸ ਰਾਸ਼ਨ ਦੀ ਲੋੜ ਨਹੀਂ ਸੀ| ਇਸ ਸਬੰਧੀ ਜਦੋਂ ਪਿੰਡ ਵਾਸੀਆਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ‘ਤੇ ਝੂਠੇ ਕੇਸ ਪਾ ਕੇ ਅਤੇ ਪਿੰਡ ਦੇ ਲੋਕਾਂ ‘ਤੇ ਝੂਠੇ ਗੰਭੀਰ ਦੋਸ਼ ਲਗਾ ਕੇ ਜੇਲ੍ਹ ‘ਚ ਡੱਕ ਦਿੱਤਾ ਗਿਆ| ਇਸੇ ਤਰ੍ਹਾਂ 5 ਸਾਲਾਂ ‘ਚ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਪਿੰਡ ਦੇ ਕਈ ਲੋਕਾਂ ‘ਤੇ ਕੇਸ ਦਰਜ ਕੀਤੇ ਗਏ। ਹੁਣ ਪਿੰਡ ਵਾਸੀ 20 ਫਰਵਰੀ ਨੂੰ ਤੀਕਸ਼ਨ  ਸੂਦ ਨੂੰ ਕਮਲ ਦਾ ਬਟਨ ਦਬਾ ਕੇ ਜਿੱਤਾਉਣਗੇ । ਇਸ ਮੌਕੇ ਪਿੰਡ ਵਾਸੀਆਂ ਨੇ ਤੀਕਸ਼ਨ ਸੂਦ ਨੂੰ ਪੂਰਨ ਸਮਰਥਨ ਦਿੰਦਿਆਂ ਕਿਹਾ ਕਿ ਮੌਜੂਦਾ ਵਿਧਾਇਕ ਦੀ ਧੱਕੇਸ਼ਾਹੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ ਅਤੇ ਭਾਜਪਾ ਨੂੰ ਇੱਕ-ਇੱਕ ਵੋਟ ਪਾ ਕੇ ਪੰਜਾਬ ਵਿੱਚ ਸਰਕਾਰ ਬਣਾਏਗੀ।

LEAVE A REPLY

Please enter your comment!
Please enter your name here