ਗੜਦੀਵਾਲਾ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਕਾਂਗਰਸ ਉਮੀਦਵਾਰ ਸੰਗਤ ਗਿਲਜੀਆਂ ਦਾ ਹੋਇਆ ਭਰਵਾਂ ਸਵਾਗਤ

ਗੜਦੀਵਾਲਾ, ( ਦ ਸਟੈਲਰ ਨਿਊਜ਼): ਗੜਦੀਵਾਲਾ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਕਾਂਗਰਸ ਉਮੀਦਵਾਰ ਸੰਗਤ ਸਿੰਘ ਗਿਲਜੀਆਂ ਦਾ ਭਰਵਾਂ ਸਵਾਗਤ ਹੋਇਆ | ਇਸ ਦੌਰਾਨ ਗਿਲਜੀਆਂ ਨੇ ਅੱਲੜ ਪਿੰਡ,ਰਮਦਾਸਪੁਰ, ਅਰਗੋਵਾਲ ਵਿੱਚ ਵੋਟਰਾਂ ਨੂੰ ਲਾਮਬੰਦ ਕੀਤਾ | ਗੜਦੀਵਾਲਾ ਦੇ ਪਿੰਡ ਅਰਗੋਵਾਲ ਵਿਖੇ ਸਰਪੰਚ ਹਰਜਿੰਦਰ ਸਿੰਘ ਤੇ ਬਲਾਕ ਸੰਮਤੀ ਮੈਂਬਰ ਹਰਜੋਤ ਕੌਰ ਦੀ ਅਗਵਾਈ ਵਿਚ ਮੀਟਿੰਗ ਦੌਰਾਨ ਵੱਖ ਵੱਖ ਪਿੰਡਾਂ ਦੇ ਨੌਜਵਾਨਾਂ ਨਵਜੋਤ ਸਿੰਘ ਗੋਂਦਪੁਰ,ਕੁਲਵੰਤ ਸਿੰਘ,ਜਸਵਿੰਦਰ ਸਿੰਘ, ਸਿਮਰਜੀਤ ਸਿੰਘ,ਜਸਪ੍ਰੀਤ ਸਿੰਘ,ਬਲਬੀਰ ਸਿੰਘ,ਬਲਵੰਤ ਸਿੰਘ ਅਤੇ ਕਰਨੈਲ ਸਿੰਘ ਆਦਿ ਦਾ ਕਾਂਗਰਸ ਵਿੱਚ ਸ਼ਾਮਲ ਹੋਣ ਤੇ ਗਿਲਜੀਆਂ ਨੇ ਸਨਮਾਨ ਕੀਤਾ |  ਇਸ ਮੌਕੇ ’ਤੇ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਟਾਂਡਾ ਉੜਮੁੜ ਦਾ ਕੈਬਨਿਟ ਮੰਤਰੀ ਤੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਟਾਂਡਾ ਉੜਮੁੜ ਦਾ ਸਰਵਪੱਖੀ ਵਿਕਾਸ ਕਰਵਾਇਆ ਹੈ। ਇਸ ਮੌਕੇ ’ਤੇ ਕੈਬਨਿਟ ਮੰਤਰੀ ਤੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਕਿਹਾ ਕਿ ਜਿਨੇ ਵਾਅਦੇ ਉਨਾਂ ਨੇ ਟਾਡਾਂ ਉੜਮੁੜ ਦੇ ਲੋਕਾਂ ਨਾਲ ਕੀਤਾ ਸੀ, ਉਨਾਂ ਨਾਲੋਂ ਜਿਆਦਾ ਵਾਅਦੇ ਉਨਾਂ ਨੇ ਪੂਰੇ ਕੀਤੇ ਹਨ। ਟਾਂਡਾ ਉੜਮੁੜ ਹਲਕੇ ਦੀਆਂ ਗਲੀਆਂ ਨਾਲੀਆਂ ਜਿਥੇ ਪੱਕੀਆਂ ਕਰਵਾਇਆ ਇਸਦੇ ਨਾਲ ਹੀ ਨਵੀਆਂ ਸੜਕਾਂ ਬਣਾਈਆਂ  ਤੇ ਸੜਕਾਂ ਦੀ ਰਿਪੇਅਰ ਵੀ ਕਰਵਾਈ। ਕਰੋੜਾਂ ਰੁਪਏ ਖਰਚ ਕਰਕੇ ਉਨਾਂ ਟਾਂਡਾ ਉੜਮੁੜ ਦਾ ਵਿਕਾਸ ਕਰਵਾਉਣ ਦੀ ਕਮੀ ਨਹੀਂ ਛੱਡੀ।  

Advertisements

ਇਸ ਮੌਕੇ ’ਤੇ ਜੋਗਿੰਦਰ ਸਿੰਘ ਗਿਲਜੀਆਂ,ਤੀਰਥ ਸਿੰਘ ਦਾਤਾ, ਹਰਭਜਨ ਸਿੰਘ ਢੱਟ, ਮਨਿੰਦਰਪਾਲ ਸਿੰਘ,ਸਰਪੰਚ ਹਰਦੀਪ ਸਿੰਘ ਡੱਫਰ, ਪੰਚ ਨਿਰਮਲ ਸਿੰਘ, ਪੰਚ ਬਲਦੇਵ ਸਿੰਘ, ਪੰਚ ਭੁਪਿੰਦਰ ਸਿੰਘ, ਪੰਚ ਰਜਿੰਦਰ ਕੌਰ, ਮਨਦੀਪਕ ਸਿੰਘ ਨੀਟੂ, ਕੈਪਟਨ ਬਲਦੇਵ ਸਿੰਘ, ਕੈਪਟਨ ਅਮਰੀਕ ਸਿੰਘ, ਮਾਨ ਸਿੰਘ, ਦੀਪ ਜੌਹਲ, ਸਤਪਾਲ ਸਿੰਘ, ਗੁਰਦੀਪ ਸਿੰਘ, ਬਖਸ਼ੀਸ਼ ਸਿੰਘ ਪ੍ਰਧਾਨ, ਸੂਬੇਦਾਰ ਜੋਗਿੰਦਰ ਸਿੰਘ, ਅਮਰਜੀਤ ਸਿੰਘ ਬਿੱਟੂ, ਅਸ਼ੋਕ ਕੁਮਾਰ ਭਨੋਟ, ਸੁਰਿੰਦਰ ਸਿੰਘ, ਸੁਖਨਿੰਦਰ ਸਿੰਘ, ਦੁਵਾਰਕਾ ਭਨੋਟ, ਕੁਲਜੀਤ ਸਿੰਘ, ਬਿੱਲੂ, ਦੀਪਕ ਕੁਮਾਰ, ਹਰਮਿੰਦਰ ਕੌਰ, ਪਰਮਜੀਤ ਕੌਰ, ਸੁਰਜੀਤ ਕੌਰ, ਸੇਤੀ ਸਿੰਘ ਜੈਲਦਾਰ, ਹਰਦੀਪ ਸਿੰਘ ਨੀਟੂ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ, ਸਰਬਜੀਤ ਸਿੰਘ, ਟੋਨੀ ਭਗਤ ਸੱਤੀ, ਸੋਹਣ ਸਿੰਘ ਭੁਪਿੰਦਰ ਸਿੰਘ ਅਮਰਜੀਤ ਸਿੰਘ ਆਦਿ ਹਾਜ਼ਰ ਸਨ। 

LEAVE A REPLY

Please enter your comment!
Please enter your name here