ਹੌਲੀ-ਹੌਲੀ ਕਰ ਰਿਹਾਂ ਹਾਂ ਇਲਾਜ ਹਨੇਰੇ ਦਾ,ਕਦੇ ਤਾਂ ਬਣ ਹੀ ਜਾਂਵਾਂਗਾ ਦੀਵਾ ਕਿਸੇ ਬਨੇਰੇ ਦਾ: ਅਰੁਣ ਡੋਗਰਾ

ਦਸੂਹਾ (ਦ ਸਟੈਲਰ ਨਿਊਜ਼) ਰਿਪੋਰਟ- ਮਨੂੰ ਰਾਮਪਾਲ। ਪਿੰਡ ਡਡੀਆਲ ਵਿੱਚ ਪਹੁੰਚੇ ਆਪਣੇ ਚੁਣਾਵ ਪ੍ਰਚਾਰ ਦੌਰਾਨ ਕਾਂਗ੍ਰੇਸ ਪਾਰਟੀ ਦੇ ਉਮੀਦਵਾਰ ਅਰੁਣ ਡੋਗਰਾ ਨੂੰ ਪਿੰਡ ਵਾਸੀਆਂ ਨੇ ਆਪਣੀਆਂ ਪਲਕਾਂ ਤੇ ਬਿਠਾ ਲਿਆ ਅਤੇ ਲੱਡੂਆਂ ਨਾਲ ਤੋਲ ਕੇ ਉਹਨਾਂ ਨੂੰ ਆਪਣੇ ਪੂਰਨ ਸਮਰਥਨ ਦੀ ਗਵਾਹੀ ਦਿੱਤੀ ।
ਅਰੁਣ ਡੋਗਰਾ ਨੇ ਮੌਜੂਦ ਜਨਤਾ ਨੂੰ ਸੰਬੋਧਿਤ ਕਰਦਿਆਂ ਕਿਹਾ ਕੀ 2017 ਵਿੱਚ ਬਤੌਰ ਵਿਧਾਇਕ ਸ਼ਪਥ ਲੈਣ ਤੋਂ ਬਾਅਦ ਉਹਨਾਂ ਨੇ ਆਪਣਾ ਨਿੱਜੀ ਅਤੇ ਪਰਿਵਾਰਿਕ ਸੁੱਖ ਤਿਆਗ ਕੇ ਆਪਣਾ ਸਾਰਾ ਸਮਾਂ ਆਪਣੇ ਇਲਾਕੇ ਦੀ ਜਨਤਾ ਨੂੰ ਸਮਰਪਿਤ ਕਰ ਦਿੱਤਾ ਸੀ ਜਿਸ ਦੇ ਨਤੀਜੇ ਵਜੋਂ ਉਹ ਇਲਾਕੇ ਦਾ ਸਰਵਪੱਖੀ ਵਿਕਾਸ ਕਰਵਾਉਣ ਵਿੱਚ ਕਾਮਯਾਬ ਰਹੇ ਹਨ । ਅਰੁਣ ਡੋਗਰਾ ਨੇ ਕਿਹਾ ਕੀ ਉਹਨਾਂ ਨੇ ਆਪਣੇ ਪੂਰੇ ਕਾਰਜਕਾਲ ਵਿੱਚ ਹੌਲੀ ਹੌਲੀ ਵੱਖ ਵੱਖ ਪਿੰਡਾਂ ਦੀ ਜਨਤਾ ਦੀ ਹਰ ਸਮੱਸਿਆ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਕਾਮਯਾਬੀ ਵੀ ਹਾਸਿਲ ਕੀਤੀ ਹੈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਅਗਰ ਜਨਤਾ ਉਹਨਾਂ ਨੂੰ ਫ਼ੇਰ ਤੋਂ ਆਪਣਾ ਨੁਮਾਇੰਦਾ ਚੁਣਦੀ ਹੈ ਤਾਂ ਉਹ ਬਾਕੀ ਅਧੂਰੇ ਕੰਮਾਂ ਨੂੰ ਪੂਰਾ ਕਰਕੇ ਆਪਣੇ ਪਿਤਾ ਵਾਂਗ ਇਸ ਇਲਾਕੇ ਦੀ ਜਨਤਾ ਦੇ ਦਿਲਾਂ ਉੱਤੇ ਆਪਣੇ ਦਸਤਖ਼ਤ ਕਰਨਾ ਚਾਹੁੰਦੇ ਹਨ । ਇਸ ਮੌਕੇ ਤੇ ਕੁਲਦੀਪ ਸਾਬਕਾ ਐਮ.ਐਲ.ਏ ਹਿਮਾਚਲ ਪ੍ਰਦੇਸ਼, ਵਿਸ਼ਾਲ, ਰਵਿੰਦਰ ਸਮਿਤੀ ਮੈਂਬਰ ਅਤੇ ਸਮੂਹ ਪਿੰਡ ਵਾਸੀ ਹਾਜ਼ਰ ਸਨ ।

Advertisements

LEAVE A REPLY

Please enter your comment!
Please enter your name here