ਕਰਮਾਂ ਨਾਲ ਬਣਦਾ ਹੈ ਕਿਸੇ ਦੇ ਦਿਲ ਵਿਚ ਘਰ, ਆਲ੍ਹਣੇ ਤਾਂ ਪੰਛੀ ਵੀ ਥਾਂ-ਥਾਂ ਤੇ ਪਾ ਲੈਂਦੇ ਹਨ: ਸਰਪੰਚ ਭੁਪਿੰਦਰ

ਦਸੂਹਾ (ਦ ਸਟੈਲਰ ਨਿਊਜ਼) ਰਿਪੋਰਟ- ਮਨੂ ਰਾਮਪਾਲ। ਬੀਤੀ ਰਾਤ ਬਲਾਕ ਦਸੂਹਾ ਦੇ ਪਿੰਡ ਖੈਰਾਂਬਾਦ ਦੇ ਮੁਹੱਲੇ ਸ਼ੰਬ ਵਿਖੇ ਸੀਨੀਅਰ ਕਾਂਗ੍ਰੇਸੀ ਆਗੂ ਮਨਜੀਤ ਸਿੰਘ ਅਤੇ ਬਲਦੇਵ ਸਿੰਘ ਦੀ ਯੋਗ ਅਗਵਾਈ ਸਦਕਾਂ ਪਿੰਡ ਦੇ ਪਤਵੰਤੇ ਸੱਜਣਾ ਨੇ ਕਾਂਗ੍ਰੇਸ ਪਾਰਟੀ ਦੇ ਉਮੀਦਵਾਰ “ਅਰੁਣ ਡੋਗਰਾ”ਜੀ ਦੇ ਪੱਖ ਵਿੱਚ ਵੋਟਾਂ ਪਾਉਣ ਦੀ ਸੰਹੁ ਚੁੱਕੀ । ਇਸ ਮੌਕੇ ਤੇ “ਸਰਪੰਚ ਸਰਦਾਰ ਭੁਪਿੰਦਰ ਸਿੰਘ” ਨੇ ਆਪਣੇ ਬਿਆਨ ਵਿੱਚ ਕਿਹਾ ਕੀ “ਅਰੁਣ ਡੋਗਰਾ” ਦੀ ਇੱਕ ਖ਼ਾਸੀਅਤ ਦੇ ਉਹਨਾਂ ਦੇ ਵਿਰੋਧੀ ਵੀ ਕਾਇਲ ਹਨ ਕੀ ਉਹਨਾਂ ਨੇ ਕਿਸੇ ਇਨਸਾਨ ਦੀ ਮਦਦ ਕਰਦਿਆਂ ਉਸ ਕੋਲੋਂ ਕਿਸੇ ਦੀ ਸਿਫਾਰਿਸ਼ ਅਤੇ ਉਸਦੀ ਪਾਰਟੀ ਜਾਨਣ ਦੀ ਕੋਸ਼ਿਸ਼ ਤੱਕ ਵੀ ਨਹੀਂ ਕੀਤੀ । ਸਰਪੰਚ ਨੇ ਕਿਹਾ ਕੀ ਆਪਣੇ ਇਸ ਪੱਖਪਾਤ ਤੋਂ ਰਹਿਤ ਵਿਵਹਾਰ ਦੇ ਕਰਮ ਕਰਕੇ ਉਹ ਆਪਣੇ ਵਿਰੋਧੀ ਰਾਜਨੀਤਕ ਪਾਰਟੀਆਂ ਦੇ ਦਿਲਾਂ ਵਿੱਚ ਵੀ ਰਾਜ ਕਰਦੇ ਹਨ ਅਤੇ ਕੋਈ ਵਿਰਲਾ ਹੀ ਲੀਡਰ ਹੁੰਦਾ ਹੈ ਜੌ ਕਿਸੇ ਦੇ ਦਿਲ ਵਿੱਚ ਜਗ੍ਹਾ ਬਣਾ ਪਾਂਦਾ ਹੈ ਵਰਨਾ ਜਗ੍ਹਾ ਜਗ੍ਹਾ ਤਾਂ ਪੰਛੀ ਵੀ ਆਪਣਾ ਆਲ੍ਹਣਾ ਪਾ ਲੈਂਦੇ ਹਨ।

Advertisements

ਸਰਪੰਚ ਭੁਪਿੰਦਰ ਸਿੰਘ ਨੇ ਕਿਹਾ ਕੀ “ਮਿੱਕੀ ਡੋਗਰਾ” ਦਾ ਰਾਜਨੀਤੀ ਵਿੱਚ ਆਉਣ ਦਾ ਮਕਸਦ ਸਮਾਜ ਸੇਵਾ ਤੋਂ ਪ੍ਰੇਰਿਤ ਹੈ ਅਤੇ ਦਸੂਹਾ ਨਿਰਵਾਚਨ ਖੇਤਰ ਨੂੰ ਰਾਜਨੇਤਾ ਦੇ ਰੂਪ ਵਿੱਚ ਇੱਕ ਸਮਾਜਸੇਵੀ ਮਿਲਿਆ ਹੈ ਦੂਜੇ ਪਾਸੇ ਵਿਰੋਧੀ ਰਾਜਨੀਤਿਕ ਦਲਾਂ ਦੇ ਉਮੀਦਵਾਰ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਖਾਤਿਰ ਰਾਜਨੀਤੀ ਵਿੱਚ ਆਉਣ ਦੀ ਜਦੋ ਜਹਿਦ ਵਿੱਚ ਲੱਗੇ ਹਨ ਅਤੇ ਆਪਣੇ ਇਸ ਸਵਾਰਥੀ ਮਕਸਦ ਨੂੰ ਹਾਸਿਲ ਕਰਨ ਦੇ ਲਈ ਉਹ ਝੂਠੇ ਵਾਦੇ ਅਤੇ ਢੋਂਗ ਦਾ ਸਹਾਰਾ ਲੈ ਰਹੇ ਹਨ ਜੌ ਕੀ ਸਮਾਜ ਲਈ ਘਾਤਕ ਹੈ। ਸਰਪੰਚ ਸਰਦਾਰ ਭੁਪਿੰਦਰ ਸਿੰਘ,ਮਨਜੀਤ ਸਿੰਘ,ਬਲਦੇਵ ਸਿੰਘ,ਸਰਪੰਚ ਸ਼ਾਹੂ ਦਾ ਪਿੰਡ ਬਾਜਵਾ ਜੀ ,ਰਮਨ ਡੋਗਰਾ,ਤਰੁਣ ਸ਼ਰਮਾ ਹੈਦਰਾਬਾਦ,ਲਲਿਤ ਸਰੋਚ ਪਿੰਕੁ, ਨਿੱਟਾ ਪਾਜੀ,ਪਿੰਕੀ ਠੇਕੇਦਾਰ ਅਤੇ ਪਿੰਡ ਦੇ ਪਤਵੰਤੇ ਸੱਜਣ ਤੇ ਅਹੁਦੇਦਾਰ ਹਾਜ਼ਰ ਸਨ ।

LEAVE A REPLY

Please enter your comment!
Please enter your name here