ਬਸਪਾ-ਅਕਾਲੀ ਦੀ ਮੀਟਿੰਗਾਂ ਦੌਰਾਨ ਲੋਕਾਂ ਦੇ ਭਾਰੀ ਇਕੱਠ ਦੇ ਸੈਲਾਬ ਨੇ ਵਿਰੋਧੀ ਪਾਰਟੀਆਂ ਦੀ ਉਡਾਈ ਨੀਂਦ: ਪਿੰਕੀ

ਦਸੂਹਾ (ਦ ਸਟੈਲਰ ਨਿਊਜ਼) ਰਿਪੋਰਟ- ਮਨੂੰ ਰਾਮਪਾਲ। ਵਿਧਾਨ ਸਭਾ ਹਲਕਾ ਦਸੂਹਾ ਦੇ ਅਧੀਨ ਅਲੱਗ- ਅਲੱਗ ਪਿੰਡਾਂ ਵਿੱਚ ਵੱਖ-ਵੱਖ ਪਾਰਟੀਆਂ ਦੇ ਖੜੇ ਉਮੀਦਵਾਰ ਵੱਲੋਂ ਨੁੱਕੜ ਮੀਟਿੰਗਾਂ ਦੁਆਰਾ ਚੋਣ ਪ੍ਰਚਾਰ ਕਰਕੇ ਵੋਟਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਚਾਰ ਦਾ ਆਲਮ ਸ਼ਿਖਰਾਂ ਤੇ ਛਾਇਆ ਹੋਇਆ ਹੈ। ਉਮੀਦਵਾਰ ਸਮੇਤ ਅਹੁਦੇਦਾਰਾਂ ਤੇ ਵਰਕਰਾਂ ਵਿੱਚ ਭਾਰੀ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਦਸੂਹਾ ਹਲਕੇ ਤੋਂ ਬਸਪਾ-ਅਕਾਲੀ ਦਲ ਦੇ ਸਾਂਝੇ ਉਮੀਦਵਾਰ ਸੁਸ਼ੀਲ ਕੁਮਾਰ ਪਿੰਕੀ ਵੱਲੋਂ ਦਸੂਹਾ ਸਮੇਤ ਅਲੱਗ- ਅਲੱਗ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਕਰਕੇ ਅਤੇ ਘਰ ਤੋਂ ਘਰ ਤੱਕ ਪਹੁੰਚ ਕਰਕੇ ਆਪਣੇ ਚੋਣ ਪ੍ਰਚਾਰ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ । ਮੀਟਿੰਗਾਂ ਦੌਰਾਨ ਸੰਬੋਧਨ ਕਰਦੇ ਹੋਏ ਬਸਪਾ-ਅਕਾਲੀ ਗੱਠਜੋੜ ਦੇ ਉਮੀਦਵਾਰ ਸੁਸ਼ੀਲ ਕੁਮਾਰ ਪਿੰਕੀ ਨੇ ਕਿਹਾ ਇਨਾਂ ਨੁੱਕੜ ਮੀਟਿੰਗਾਂ ਅੰਦਰ ਲੋਕਾਂ ਦੇ ਇਕੱਠ ਦੇ ਭਾਰੀ ਸੈਲਾਬ ਨੇ ਵਿਰੋਧੀ ਪਾਰਟੀਆਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ।

Advertisements

ਉਨਾਂ ਕਿਹਾ ਪਾਰਟੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਵੱਡੇ ਪੱਧਰ ਤੇ ਪਰਿਵਾਰ ਬਸਪਾ-ਅਕਾਲੀ ਨਾਲ ਜੁੜ ਰਹੇ ਹਨ ਤੇ ਪਾਰਟੀ ਦੇ ਪਰਿਵਾਰ ਵਿੱਚ ਦਿਨ ਵਾ ਦਿਨ ਵਾਧਾ ਇਸ ਗੱਲ ਨੂੰ ਸਾਬਿਤ ਕਰਦਾ ਹੈ ਇਸ ਵਾਰ ਬਸਪਾ-ਅਕਾਲੀ ਦਲ ਦੀ ਸਰਕਾਰ ਬਣਨੀ ਤੈਅ ਹੈ ਤੇ ਪਾਰਟੀ ਇੱਕ ਇਤਿਹਾਸਕ ਜਿੱਤ ਪ੍ਰਾਪਤ ਕਰੇਗੀ । ਉਨਾਂ ਕਿਹਾ ਸਰਕਾਰ ਬਣਨ ਤੇ ਹਰ ਇਕ ਵਰਗ ਦਾ ਸਰਵਪੱਖੀ ਵਿਕਾਸ ਬਿਨਾਂ ਕਿਸੇ ਮੱਤਭੇਦ ਦੇ ਕੀਤਾ ਜਾਵੇਗਾ। ਉਨਾਂ ਵਿਰੋਧੀ ਪਾਰਟੀਆਂ ਤੇ ਵਰਦਿਆਂ ਕਿਹਾ ਕਿ ਲੋਕ ਕਾਂਗਰਸ,ਆਪ, ਭਾਜਪਾ ਤੇ ਹੋਰ ਪਾਰਟੀਆਂ ਨੂੰ ਮੂੰਹ ਨਹੀਂ ਲਾਉਣਗੇ ਕਿਉਂਕਿ ਇਨਾਂ ਨੇ ਹਰ ਵਾਰ ਲੋਕਾਂ ਦੇ ਵਿਸ਼ਵਾਸ ਨਾਲ ਧੋਖਾ ਕੀਤਾ ਹੈ । ਇਸ ਮੌਕੇ ਉਨਾਂ ਨੂੰ ਸਨਮਾਨਤ ਵੀ ਕੀਤਾ ਗਿਆ ਅਤੇ ਲੱਡੂਆਂ ਨਾਲ ਵੀ ਤੋਲਿਆ ਗਿਆ । ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਨਿਵਾਸੀ , ਵਰਕਰ ਤੇ ਅਹੁਦੇਦਾਰ ਹਾਜ਼ਰ ਸਨ ।

LEAVE A REPLY

Please enter your comment!
Please enter your name here