ਡਰੀਮਜ਼ ਸਕੂਲ ਅਤੇ ਕੋਚਿੰਗ ਸੈਂਟਰ ਵਿੱਚ 5ਵੀਂ ਤੋਂ 12ਵੀਂ ਦਾ ਨਵਾਂ ਸੈਸ਼ਨ ਸ਼ੁਰੂ:ਅੰਕੁਸ਼ ਮੇਅਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਰੀਮਜ਼ ਸਕੂਲ ਅਤੇ ਕੋਚਿੰਗ ਸੈਂਟਰ ਵਿੱਚ 5ਵੀਂ ਤੋਂ 12ਵੀਂ ਦਾ ਨਵਾਂ ਸੈਸ਼ਨ ਸ਼ੁਰੂ ਹੋ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਰੀਮਜ਼ ਸਕੂਲ ਅਤੇ ਕੋਚਿੰਗ ਦੇ ਮੈਨੇਜਿੰਗ ਡਾਇਰੈਕਟਰ ਇੰਜੀਨੀਅਰ ਅੰਕੁਸ਼ ਮੇਅਰ ਨੇ ਦੱਸਿਆ ਕਿ ਸੈਸ਼ਨ 2024-25 ਜੋਕਿ 26 ਮਾਰਚ ਤੋਂ ਸ਼ੁਰੂ ਹੋ ਗਿਆ ਹੈ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਹੁਣ ਵਿਦਿਆਰਥੀਆਂ ਨੂੰ ਸਕੂਲ ਤੋਂ ਬਾਅਦ ਵਾਧੂ ਟਿਊਸ਼ਨ ਫੀਸਾਂ ਅਦਾ ਕਰਨ ਦੀ ਜਰੂਰਤ ਨਹੀਂ ਹੈ, ਕਿਉਂਕਿ ਡਰੀਮਜ਼ ਸਕੂਲ ਅਤੇ ਕੋਚਿੰਗ ਇੱਕੋ ਥਾਂ ‘ਤੇ ਸਕੂਲਿੰਗ ਅਤੇ ਕੋਚਿੰਗ ਪ੍ਰਦਾਨ ਕੀਤੀ ਜਾਵੇਗੀ। ਇਸ ਲਈ ਮਾਪਿਆਂ ਨੂੰ ਵਾਧੂ ਟਿਊਸ਼ਨ ਫੀਸਾਂ ਅਦਾ ਕਰਨ ਦੀ ਲੋੜ ਨਹੀਂ ਹੈ।

Advertisements


ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਜੋ ਵਿਦਿਆਰਥੀ ਨਵੋਦਿਆ, ਸੈਨਿਕ ਸਕੂਲ, ਰਾਸ਼ਟਰੀ ਮਿਲਟਰੀ ਸਕੂਲ, ਐਨ.ਡੀ.ਏ ਅਤੇ ਸੀਯੂਈਟੀ ਆਦਿ ਦੀਆਂ ਪ੍ਰਵੇਸ਼ ਪ੍ਰੀਖਿਆਵਾਂ ਦੀ ਤਿਆਰੀ ਕਰਨਾ ਚਾਹੁੰਦੇ ਹਨ, ਉਹ ਡਰੀਮਜ਼ ਸੰਸਥਾ ਤੋਂ ਸਕੂਲੀ ਸਿੱਖਿਆ ਅਤੇ ਕੋਚਿੰਗ ਦੋਵੇਂ ਹੀ ਲੈ ਸਕਦੇ ਹਨ ਤਾਂ ਜੋ ਉਹ ਪੰਜਵੀਂ, ਅਠਵੀਂ, ਦਸਵੀਂ ਅਤੇ ਬਾਰਹਵੀਂ ਜਮਾਤ ਦੌਰਾਨ ਦਾਖਲਾ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਣ। ਇਸ ਮੌਕੇ ਇੰਜੀਨੀਅਰ ਅੰਕੁਸ਼ ਮੇਅਰ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ ਦਾਖਲਾ ਪ੍ਰਕਿਰਿਆ ਬਾਰੇ ਕੁਝ ਵੀ ਪੁੱਛਣਾ ਚਾਹੁੰਦੇ ਹਨ, ਉਹ ਟਾਂਡਾ ਬਾਈਪਾਸ ਚੌਕ, ਹੁਸ਼ਿਆਰਪੁਰ ਨੇੜੇ ਸਾਡੇ ਕੈਂਪਸ ਵਿੱਚ ਆ ਸਕਦੇ ਹਨ ਜਾਂ ਮੋਬਾਇਲ ਨੰਬਰ 86997-17914 ‘ਤੇ ਕਾਲ ਕਰ ਸਕਦੇ ਹਨ ਅਤੇ ਉਨ੍ਹਾਂ ਇਹ ਵੀ ਦੱਸਿਆ ਕਿ ਵਿਦਿਆਰਥੀ ਦੇ ਪਿਛਲੇ ਅੰਕਾਂ ਦੇ ਆਧਾਰ ‘ਤੇ 11 ਹਜ਼ਾਰ ਤੱਕ ਦਾ ਵਜ਼ੀਫ਼ਾ ਵੀ ਮਿਲੇਗਾ।

LEAVE A REPLY

Please enter your comment!
Please enter your name here