ਸਵੀਪ ਨੋਡਲ ਅਧਿਕਾਰੀਆਂ ਨੇ ਕਸਬਾ ਹਰਿਆਣਾ ਅਤੇ ਪਿੰਡ ਮਹਿੰਗਰੋਵਾਲ ਦੇ ਲੋਕਾਂ ਨੂੰ ਵੋਟ ਪਾਉਣ ਲਈ ਕੀਤਾ ਜਾਗਰੂਕ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਵਿਧਾਨਸਭਾ ਹਲਕਾ ਸ਼ਾਮਚੁਰਾਸੀ ਅਧੀਨ ਆਉਂਦੇ ਕਸਬਾ ਹਰਿਆਣਾ ਅਤੇ ਪਿੰਡ ਮਹਿੰਗਰੋਵਾਲ ਵਿਖੇ ਘਰ-ਘਰ ਜਾ ਕੇ ਲੋਕਾਂ ਨੂੰ ਵੋਟਾਂ ਪਾਉਣ ਸੰਬੰਧੀ ਜਾਗਰੂਕ ਕੀਤਾ। ਇਸ ਮੌਕੇ ਸਵੀਪ ਨੋਡਲ ਅਫਸਰ ਜਤਿੰਦਰ ਸਿੰਘ ਜੀ ਅਤੇ ਕਰਣ ਸ਼ਰਮਾ ਜੀ ਨੇ ਸੱਭ ਨੂੰ ਅਪੀਲ ਕੀਤੀ ਕਿ ਹਰ ਵਿਅਕਤੀ ਆਪਣੀ ਕੀਮਤੀ ਵੋਟ ਦਾ ਇਸਤੇਮਾਲ ਜਰੂਰ ਕਰਣ।

Advertisements

ਇਸ ਮੌਕੇ ਓਹਨਾ ਨੇ ਲੋਕਾਂ ਨੂੰ ਆਪਣੇ ਮਤ ਦਾ ਇਸਤੇਮਾਲ ਕਰਨ ਲਈ ਸਮਝਾਇਆ । ਇਸਤੋਂ ਇਲਾਵਾ ਉਹਨਾਂ ਕਿਹਾ ਕਿ ਸਾਡੇ ਲੋਕਤੰਤਰ ਵਿੱਚ ਇੱਕ-ਇੱਕ ਵੋਟ ਦੀ ਬਹੁਤ ਕੀਮਤ ਹੈ, ਸਾਨੂੰ ਇਸਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ ।

LEAVE A REPLY

Please enter your comment!
Please enter your name here