ਫਿਰੋਜ਼ਪੁਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਤੌਂ ਮਿਲੇ ਵੇਰਵੇ ਅਨੁਸਾਰ ਕਰੋਨਾ ਮਹਾਂਮਾਰੀ ਦੌਰਾਨ ਕੁੱਲ 564 ਹੋਈਆਂ ਮੌਤਾਂ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਫਿਰੋਜ਼ਪੁਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਤੌਂ ਮਿਲੇ ਵੇਰਵੇ ਅਨੁਸਾਰ ਕਰੋਨਾ ਮਹਾਂਮਾਰੀ ਦੌਰਾਨ ਕੁੱਲ 564 ਮੌਤਾਂ ਹੋਈਆਂ ਹਨ । ਜਿਸ ਵਿੱਚੋਂ ਬਹੁਤ ਸਾਰੇ ਬੇਨਤੀ ਪੱਤਰਾਂ ਵਿੱਚ ਮੈਡੀਕਲ ਸਰਟੀਫਿਕੇਟ ਆਫ ਕੋਵਿਡ ਡੈਥ ਕਰਕੇ ਇਨ੍ਹਾਂ ਨੂੰ ਮਿਲਣ ਵਾਲੇ ਮੁਆਵਜ਼ੇ ਪੈਡਿੰਗ ਹਨ ਅਤੇ ਬਹੁਤ ਸਾਰੇ ਕੇਸਾਂ ਵਿੱਚ ਇਸ ਬਿਮਾਰੀ ਦੌਰਾਨ ਜਾਨਾਂ ਗੁਆ ਚੁੱਕੇ ਵਿਅਕਤੀਆਂ ਨੂੰ ਮਿਲਣ ਵਾਲੇ ਮੁਆਵਜੇ ਦੇ ਬਿਨੇ ਪੱਤਰ ਬਾਕੀ ਹਨ । ਇਸ ਦੇ ਸਬੰਧ ਵਿੱਚ ਮਿਸ ਏਕਤਾ ਉੱਪਲ ਮਾਨਯੋਗ ਸੀ ਜੇ ਐੱਮ ਫਿਰੋਜ਼ਪੁਰ ਜੀਆਂ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਗਿਰੀਸ਼ ਦਿਆਲਨ, ਮਾਨਯੋਗ ਐੱਸ ਡੀ ਐੱਮ ਓਮ ਪ੍ਰਕਾਸ਼ ਜੀ ਅਤੇ ਮਾਨਯੋਗ ਸਿਵਲ ਸਰਜਨ ਰਜਿੰਦਰ ਕੁਮਾਰ ਜੀ ਨਾਲ ਇਸ ਮੁੱਦੇ ਤੇ ਵਿਸ਼ੇਸ਼ ਮੀਟਿੰਗਾਂ ਕੀਤੀਆਂ ਗਈਆਂ ਅਤੇ ਇਸ ਬਿਮਾਰੀ ਤੋਂ ਪੀੜਤ ਪਰਿਵਾਰਾਂ ਦਾ ਵੇਰਵਾ ਮੰਗਿਆ ਗਿਆ । ਇਨ੍ਹਾਂ ਵਿੱਚੋਂ ਕੁੱਲ 146 ਬਿਨੇ ਪੱਤਰਾਂ ਲਈ ਕਰੋਨਾ ਮੌਤ ਸਰਟੀਫਿਕੇਟ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵੱਲੋਂ ਵੀ ਆਉਂਣੇ ਬਾਕੀ ਸਨ । ਇਸ ਤੋਂ ਬਾਅਦ ਜੱਜ ਸਾਹਿਬ ਵੱਲੋਂ ਡਾ ਸ਼ਿਲੇਖ ਮਿੱਤਲ  ਮੈਡੀਕਲ ਸੁਪਰਡੰਟ  ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਨਾਲ ਮੀਟਿੰਗਾਂ ਕੀਤੀਆਂ ਗਈਆਂ  ਅਤੇ ਉਨ੍ਹਾਂ ਨੂੰ ਇਨ੍ਹਾਂ ਪੈਡਿੰਗ ਕੇਸਾਂ ਦੇ ਕਰੋਨਾ ਮੌਤ ਸਰਟੀਫਿਕੇਟ ਜਲਦੀ ਤੋਂ ਜਲਦੀ ਜਾਰੀ ਕਰਨ ਦੇ ਆਦੇਸ਼ ਦਿੱਤੇ । ਇਸ ਸਬੰਧੀ ਡਾਕਟਰ ਸਾਹਿਬ ਨੇ ਪਹਿਲੇ ਪੜਾਅ ਵਿੱਚ 100 ਕੇਸਾਂ ਦੇ ਸਰਟੀਫਿਕੇਟ, ਦੂਸਰੇ ਪੜਾਅ ਵਿੱਚ 37 ਕੇਸਾਂ ਦੇ ਸਰਟੀਫਿਕੇਟ ਜਾਰੀ ਕੀਤੇ ਅਤੇ ਬਾਕੀ ਦੇ 9 ਸਰਟੀਫਿਕੇਟ ਜਲਦੀ ਤੋਂ ਜਲਦੀ ਜਾਰੀ ਕਰਨ ਦਾ ਭਰੋਸਾ ਦਿਵਾਇਆ । ਇਨ੍ਹਾਂ 9 ਕੇਸਾਂ ਦੇ ਕਰੋਨਾ ਮੌਤ ਸਰਟੀਫਿਕੇਟ ਜਾਰੀ ਕਰਨ ਬਾਰੇ ਜੱਜ ਸਾਹਿਬ ਵੱਲੋਂ ਡਾਕਟਰ ਸਾਹਿਬ ਨੂੰ ਸਪੈਸ਼ਲ ਪੱਤਰ ਵੀ ਜਾਰੀ ਕੀਤੇ ਗਏ ਹਨ ।

Advertisements

ਇਸ ਤੋਂ ਇਲਾਵਾ 110 ਪੀੜਤ ਪਰਿਵਾਰਾਂ ਦੇ ਕਰੋਨਾਂ ਮੌਤ ਮੁਆਵਜੇ ਦੇ ਬਿਨੇ ਪੱਤਰ ਤਕਰੀਬਨ 8 ਜ਼ਿਿਲ੍ਹਆਂ, ਜਿਨ੍ਹਾਂ ਵਿੱਚ ਲੁਧਿਆਣਾ, ਚੰਡੀਗੜ੍ਹ, ਮੋਹਾਲੀ, ਫਾਜਿਲਕਾ ਸ਼ਾਮਿਲ ਹਨ, ਦੇ ਹਸਪਤਾਲ ਜਿਨ੍ਹਾਂ ਨੂੰ ਕਰੋਨਾ ਮੌਤ ਸਰਟੀਫਿਕੇਟ ਜਾਰੀ ਕਰਨ ਲਈ ਚਿੱਠੀ ਪੱਤਰ ਲਿਖ ਦਿੱਤੇ ਗਏ ਹਨ । ਇਨ੍ਹਾਂ 110 ਕੇਸਾਂ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ ਕੇਸ ਵੀ ਸ਼ਾਮਿਲ ਹਨ । ਇਸ ਸਬੰਧੀ ਸਿਵਲ ਸਰਜਨ ਫਿਰੋਜ਼ਪੁਰ ਨੂੰ ਵੀ ਚਿੱਠੀ ਪੱਤਰ ਜਾਰੀ ਕੀਤੇ ਗਏ ਹਨ । ਇਸ ਸਬੰਧੀ ਵਰਨਣਯੋਗ ਹੈ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਤਕਰੀਬਨ 220 ਕੇਸ ਬਾਕੀ ਹਨ ਜ਼ਿਨ੍ਹਾ ਵਿੱਚ ਕਰੋਨਾ ਮੌਤ ਦੇ ਮੁਆਵਜੇ ਪੱਤਰ ਅਜੇ ਤੱਕ ਨਹੀਂ ਮਿਲੇ ਇਨ੍ਹਾਂ ਦੇ ਮੁਆਵਜੇ ਪੱਤਰਾਂ ਦੇ ਫਾਰਮ ਭਰਨ ਲਈ ਇਸ ਦਫ਼ਤਰ ਦੇ ਪੈਰਾ ਲੀਗਲ ਵਲੰਟੀਅਰਜ਼ ਦੀ ਡਿਊਟੀ ਲਗਾਉਣ ਦੀ ਤਜਵੀਜ਼ ਰੱਖੀ ਗਈ ਹੈ ਕਿ ਜਲਦੀ ਤੋਂ ਜਲਦੀ ਇਹ ਕੰਮ ਸਿਰੇ ਚੜ੍ਹਾਉਣ ਦੇ ਆਦੇਸ਼ ਦਿੱਤੇ ਗਏ । ਇਸ ਦੇ ਨਾਲ ਹੀ ਮਾਨਯੋਗ ਐੱਸ ਡੀ ਐੱਮHਸਾਹਿਬ ਨੁੰ ਜ਼ਿਲ੍ਹਾ ਫਿਰੋਜ਼ਪੁਰ ਨੂੰ ਆਦੇਸ਼ ਦਿੱਤੇ ਗਏ ਹਨ ਕਿ ਕਰੋਨਾ ਮੌਤ ਦੇ ਮੁਆਵਜੇ ਦਾ ਕੋਈ ਵੀ ਯੋਗ ਵਿਅਕਤੀ ਦਾ ਪਰਿਵਾਰ ਇਸ ਤੋਂ ਵਾਂਝਾ ਨਾ ਰਹੇ ।ਇਸ ਵਿਸ਼ੇ ਸਬੰਧੀ ਜ਼ਿਲ੍ਹਾ ਫਿਰੋਜ਼ਪੁਰ ਦੇ ਮਾਨਯੋਗ ਡੀ. ਸੀ. ਸਾਹਿਬ, ਐੱਸ ਡੀ ਐੱਮ ਸਾਹਿਬ, ਸਿਵਲ ਸਰਜਨ ਸਾਹਿਬ ਨੇ ਇਸ ਕੰਮ ਪ੍ਰਤੀ ਵਿਸ਼ੇਸ਼ ਸਹਿਯੋਗ ਦਿੱਤਾ ਜਿਸ ਸਦਕਾ ਇਹ ਕੰਮ ਬਹੁਤ ਤੇਜ਼ੀ ਨਾਲ ਹੋਣ ਦੀ ਆਸ ਕੀਤੀ ਜਾ ਸਕਦੀ ਹੈ । ਇਸ ਸਬੰਧੀ ਜੱਜ ਸਾਹਿਬ ਨੇ ਇਨ੍ਹਾਂ ਉਪਰੋਕਤ ਸਾਰੇ ਅਫਸਰ ਸਾਹਿਬਾਨਾਂ ਅਤੇ ਡਾਕਟਰ ਸਾਹਿਬਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ।

LEAVE A REPLY

Please enter your comment!
Please enter your name here