ਸਿਹਤ ਸੰਸਥਾਵਾਂ ਦੇ ਸੁਧਾਰ ਦੇ ਮੱਦੇਨਜਰ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਜਿਲ੍ਹਾ ਕੋਆਲਟੀ ਐਸ਼ੋਰੈਂਸ ਕਮੇਟੀ ਅਪਨੀਤ ਰਿਆਤ ਦੀ ਪ੍ਰਧਾਨਗੀ ਹੇਠ ਕਮੇਟੀ ਦੀ ਮੀਟਿੰਗ ਹੋਈ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲ੍ਹੇ ਦੀਆਂ ਸਿਹਤ ਸੰਸਥਾਵਾਂ ਦੇ ਸੁਧਾਰ ਦੇ ਮੱਦੇਨਜਰ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਜਿਲ੍ਹਾ ਕੋਆਲਟੀ ਐਸ਼ੋਰੈਂਸ ਕਮੇਟੀ ਅਪਨੀਤ ਰਿਆਤ ਦੀ ਪ੍ਰਧਾਨਗੀ ਹੇਠ ਕਮੇਟੀ ਦੀ ਮੀਟਿੰਗ ਕਾਨਫੰਰਸ ਹਾਲ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਹੋਈ। ਮੀਟਿੰਗ ਨੂੰ ਸਿਵਲ ਸਰਜਨ ਡਾਕਟਰ ਪਰਮਿੰਦਰ ਕੋਰ ਵੱਲੋਂ ਕੰਨਵੀਨ ਕੀਤਾ ਗਿਆ। ਮੀਟਿੰਗ ਦੀ ਸੁਰਆਤ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਹਰਬੰਸ ਕੋਰ ਨੇ ਜਿਲ੍ਹੇ ਦੀਆਂ ਸਿਹਤ ਸੰਸਥਾਵਾਂ ਦੀਆਂ ਸਾਲ 2020-21 ਦੀ ਕਾਇਆਕਲਪ,ਲਕਸ਼ੈ ਅਤੇ ਨੈਸ਼ਨਲ ਕੋਆਲਟੀ ਐਸ਼ੋਰੈਂਸ ਸਟੈਂਡਰਡ ਦੇ ਟੀਚਿਆਂ ਅਤੇ ਪ੍ਰਾਪਤੀ ਬਾਰੇ ਜਾਣੂ ਕਰਵਾਇਆ ਗਿਆ। ਡਾਕਟਰ ਸ਼ਿਪਰਾ ਏ.ਐਚ.ਏ. ਨੇ ਮੀਟਿੰਗ ਵਿੱਚ ਪ੍ਰਜੈਂਟੇਸ਼ਨ ਰਾਂਹੀ ਇਨ੍ਹਾਂ ਪ੍ਰੋਗਰਾਮਾਂ ਬਾਰੇ ਪੇਸ਼ਕਾਰੀ ਦਿੱਤੀ। ਇਸ ਮੌਕੇ ਮਨਦੀਪ ਕੋਰ ਸਟਾਫ ਨਰਸ ਵੱਲੋਂ ਸਬ ਡਵੀਜਨਲ ਹਸਪਤਾਲ, ਮੁਕੇਰੀਆਂ ਵੱਲੋਂ ਨੈਸ਼ਨਲ ਕੋਆਲਟੀ ਐਸ਼ੋਰੈਂਸ ਸਟੈਂਡਰਡ ਸਰਟੀਫਿਕੇਸ ਪ੍ਰਾਪਤ ਕਰਨ ਲਈ ਆਪਣੇ ਤਜਰਬੇ ਮੈਂਬਰਾਂ ਨਾਲ ਸਾਂਝੇ ਕਰਦੇ ਹੋਏ ਉਨ੍ਹਾਂ ਨੂੰ ਇਹ ਟੀਚਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਗਿਆ।

Advertisements

ਡਿਪਟੀ ਕਮਿਸ਼ਨਰ ਕਮ ਚੇਅਰਮੈਨ ਜਿਲ੍ਹਾ ਕੋਆਲਟੀ ਅਸ਼ੋਰੈਂਸ ਕਮੇਟੀ ਨੇ ਮੀਟਿੰਗ ਵਿੱਚ ਹਾਜਰ ਅਧਿਕਾਰੀਆਂ ਨੂੰ ਸਮੂਹ ਸਿਹਤ ਸੰਸਥਾਵਾਂ ਤੇ ਕਾਇਆਕਲਪ, ਲਕਸ਼ੈ ਅਤੇ ਐਨ.ਕਿਓ.ਏ.ਐਸ. ਦੇ ਸੁਧਾਰ ਲਈ ਸੰਸਥਾਵਾਂ ਦੀ ਸਾਫ਼ ਸਫ਼ਾਈ, ਰਿਕਾਰਡ ਦੀ ਸਾਂਭ ਸੰਭਾਲ, ਸਿਹਤ ਅਮਲੇ ਦੁਆਰਾ ਸਮੇਂ ਦੀ ਪਾਬੰਧਤਾਂ, ਅੱਗ ਬੁਝਾਓ ਯੰਤਰ ਸਬੰਧੀ ਸਰਟੀਫਿਕੇਟ ਅਤੇ ਮਰੀਜ਼ਾਂ ਦੀ ਸਿਹਤ ਸੰਭਾਲ ਨੂੰ ਯਕੀਨੀ ਅਤੇ ਬਿਹਤਰ ਬਣਾਉਣ ਦੀ ਹਦਾਇਤ ਕੀਤੀ। ਸਬ ਡਵੀਜਨਲ ਹਸਪਤਾਲ, ਮੁਕੇਰੀਆਂ ਨੇ ਜਿਸ ਤਰ੍ਹਾਂ ਐਨ.ਕਿਓ.ਏ.ਐਸ ਸਰਟੀਫਿਕੇਟ ਹਾਸਲ ਕੀਤਾ, ਉਸ ਤੋਂ ਸੇਧ ਲੈਕੇ ਸੁਧਾਰ ਕਰਨ ਲਈ ਕਿਹਾ। ਇਸ ਮੀਟਿੰਗ ਵਿੱਚ ਡਾਕਟਰ ਜਸਵਿੰਦਰ ਸਿੰਘ, ਡਾਕਟਰ ਰਾਜੇਸ਼ ਮਹਿਤਾ ਪ੍ਰਧਾਨ ਆਈ.ਐਮ.ਏ, ਡਾਕਟਰ ਸਵਾਤੀ, ਡਾਕਟਰ ਜੀ.ਪੀ. ਸਿੰਘ, ਡਾਕਟਰ ਰਮਨ, ਡਾਕਟਰ ਮਨੋਹਰ ਲਾਲ, ਡਾਕਟਰ ਰਘੁਵੀਰ ਸਿੰਘ, ਡਾਕਟਰ ਰਾਜ ਕੁਮਾਰ ਅਤੇ ਡਾਕਟਰ ਬਲਦੇਵ ਸਿੰਘ ਆਦਿ ਹਾਜ਼ਰ ਹੋਏ।

LEAVE A REPLY

Please enter your comment!
Please enter your name here