ਜਨਨੀ ਚੈਰੀਟੇਬਲ ਸੁਸਾਇਟੀ ਨੇ ਸ਼੍ਰੀਮਤੀ ਪੀ.ਡੀ ਆਰੀਆ ਕੰਨਿਆ ਸਕੂਲ ਵਿਖੇ ਮਨਾਇਆ ਮਹਿਲਾ ਦਿਵਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਨਨੀ ਚੈਰੀਟੇਬਲ ਸੁਸਾਇਟੀ ਨੇ ਸ਼੍ਰੀਮਤੀ ਪੀ.ਡੀ ਆਰੀਆ ਕੰਨਿਆ ਸਕੂਲ ਹੁਸ਼ਿਆਰਪੁਰ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ। ਇਸ ਮੌਕੇ ਅਰਪਿਤਾ ਜੋਸ਼ੀ ਸੀਜੇਐੱਮ-ਕਮ-ਸੈਕਟਰੀ ਜ਼ਿਲ੍ਹਾ ਕਾਨੂੰਨੀ ਅਥਾਰਟੀ ਸੇਵਾਵਾਂ ਹੁਸ਼ਿਆਰਪੁਰ ਨੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਔਰਤਾਂ ਅੱਜ ਹਰ ਖੇਤਰ ਵਿੱਚ ਆਪਣੀਆਂ ਸੇਵਾਵਾਂ ਦੇ ਰਹੀਆਂ ਹਨ ਅਤੇ ਮਹਿਲਾਵਾਂ ਨੂੰ ਆਪਣੇ ਆਪ ਨੂੰ ਕਦੇ ਵੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ।

Advertisements

ਇਸ ਮੌਕੇ ਪ੍ਰਸਿੱਧ ਸਮਾਜ ਸੇਵੀ ਡਿੰਪੀ ਸਚਦੇਵਾ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਸਮਾਜ ਸੇਵੀ ਅਤੇ ਬਿਜ਼ਨਸ ਵੂਮੈਨ ਕਰਮਜੀਤ ਕੌਰ ਵੱਲੋਂ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਅਤੇ ਇਸ ਮੌਕੇ ਉਨ੍ਹਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਇਸ ਸਮਾਜ ਸੇਵੀ ਸੰਸਥਾ ਦਾ ਮਕਸਦ ਮਹਿਲਾਵਾਂ ਅਤੇ ਖ਼ਾਸਕਰ ਅੱਠ ਸਾਲ ਤੋਂ ਲੈ ਕੇ ਪੰਦਰਾਂ ਸਾਲ ਦੀ ਉਮਰ ਤਕ ਦੀਆਂ ਬਾਲੜੀਆਂ, ਜਿਨ੍ਹਾਂ ਵਿੱਚ ਹਾਰਮੋਨਲ ਬਦਲਾਅ ਆਉਣੇ ਸ਼ੁਰੂ ਹੁੰਦੇ ਹਨ, ਨੂੰ ਜਾਗਰੂਕ ਕਰਨਾ ਹੈ ਅਤੇ ਮਹਿਲਾਵਾਂ ਨੂੰ ਕਈ ਬੀਮਾਰੀਆਂ ਅਤੇ ਸਰੀਰਕ ਸਾਫ-ਸਫਾਈ ਦੇ ਮਹੱਤਵ ਤੋਂ ਜਾਣੂ ਕਰਵਾਉਣਾ ਵੀ ਹੈ। ਉਨ੍ਹਾਂ ਨੇ ਦੱਸਿਆ ਕਿ ਭਵਿੱਖ ਵਿੱਚ ਕਈ ਹੋਰ ਪ੍ਰੋਗਰਾਮ ਉਲੀਕੇ ਜਾਣਗੇ ਅਤੇ ਇਹ ਸਮਾਜ ਸੇਵੀ ਸੰਸਥਾ ਪਹਿਲਾਂ ਪੰਜਾਬ ਪੱਧਰ ਤੇ ਕੰਮ ਕਰੇਗੀ ਤੇ ਉਸ ਤੋਂ ਬਾਅਦ ਸਮਾਜ ਸੇਵੀ ਸੰਸਥਾ ਦੇ ਦਾਇਰੇ ਨੂੰ ਹੋਰ ਵੱਡਾ ਕੀਤਾ ਜਾਵੇਗਾ। ਇਸ ਮੌਕੇ ਪ੍ਰਿੰਸੀਪਲ ਟਿਮਾਟਿਨੀ ਆਹਲੂਵਾਲੀਆ ਤੋਂ ਇਲਾਵਾ ਮਨਦੀਪ ਕੌਰ, ਸੰਤੋਸ਼ੀ ਸੈਣੀ, ਕਮਲਜੀਤ ਗਰੇਵਾਲ ਅਤੇ ਸੋਨੀਆ ਤਨੇਜਾ ਵੀ ਸ਼ਾਮਿਲ ਸੀ।

LEAVE A REPLY

Please enter your comment!
Please enter your name here