ਖਾਦ-ਪਦਾਰਥਾਂ ਵਿੱਚ ਰੰਗ ਦੀ ਮਾਤਰਾ ਵੱਧ ਹੋਣ ਤੇ ਸਿਹਤ ਵਿਭਾਗ ਨੇ ਸਮਾਨ ਮੌਕੇ ਤੇ ਕਰਵਾਇਆ ਨਸ਼ਟ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਲਾ ਸਿਹਤ ਅਫਸਰ ਡਾ ਸੁਰਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਹੁਸ਼ਿਆਰਪੁਰ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਰੇਹੜੀ ਤੇ ਫਹੜੀਆਂ ਤੇ ਵਿਕਣ ਵਾਲੇ ਖਾਣ-ਪੀਣ ਦੇ ਪਦਾਰਥਾਂ ਦੀ ਗੁੰਣਵਣਤਾ,  ਸਾਫ-ਸਫਾਈ ਅਤੇ ਫੂਡ ਸੇਫਟੀ ਐਕਟ ਤਹਿਤ ਰਜਿਸਟ੍ਰੇਸ਼ਨ ਦੀ ਚੈਕਿੰਗ ਕੀਤੀ ਗਈ ਅਤੇ ਜਿਹੜੇ ਵਿਕਰੇਤਾ ਐਕਟ ਦੀ ਪਾਲਣਾ ਨਹੀ ਕਰਦੇ ਪਾਏ ਗਏ, ਉਹਨਾਂ ਦਾ ਸਮਾਨ ਮੌਕੇ ਤੇ ਨਸ਼ਟ ਕਰਵਾਇਆ ਗਿਆ ਅਤੇ ਉਹਨਾਂ ਨੂੰ ਰਜਿਸਟ੍ਰੇਸ਼ਨ ਲੈਣ ਲਈ ਕਿਹਾ ਗਿਆ। ਇਸ ਮੌਕੇ ਤੇ ਉਹਨਾਂ ਦੱਸਿਆ ਕਿ ਫਾਸਟ ਫੂਡ, ਗੋਲਗੱਪੇ ਦੀ ਚਟਨੀ ਬਣਾਉਣ ਲਈ ਵਰਤੇ ਜਾਣ ਵਾਲੇ ਰੰਗਾਂ ਦੀ ਕਵਾਲਟੀ ਚੰਗੀ ਨਾ ਹੋਣ ਤੇ ਲੋੜ ਤੋਂ ਵੱਧ ਰੰਗਾਂ ਦੀ ਵਰਤੋ ਕਰਨ ਤੇ ਨਸ਼ਟ ਕਰਵਾਇਆ ਗਿਆ ।

Advertisements

ਇਸ ਮੋਕੇ ਜਿਲਾ ਸਿਹਤ ਅਫਸਰ ਨੇ ਦੱਸਿਆ ਕਿ ਤੰਦਰੁਸਤ ਪੰਜਾਬ ਤਹਿਤ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਮਿਲਵਟ ਰਹਿਤ ਖੁਰਾਕ ਤੇ ਖੁਰਾਕੀ ਵਸਤਾਂ ਦੀ ਸਪਲਾਈ, ਰੈਸਟੋਰੈਟਾਂ ਦੀ ਰਸੋਈ ਸਫਾਈ,  ਰਹਿਂਣ ਯੋਗ ਸਾਫ ਵਤਾਵਰਣ , ਸਾਫ ਪੀਣ ਯੋਗ ਪਾਣੀ ਅਤੇ ਲੋਕਾਂ ਦੇ ਸ਼ਰੀਰਕ ਤੇ ਮਾਨਸਿਕ ਸਿਹਤ ਵਿੱਚ ਸੁਧਾਰ ਲਿਆਉਣਾ ਹੈ ਅਤੇ ਫੂਡ ਸੇਫਟੀ ਐਡ ਸਟੈਡਰਡ ਐਕਟ ਆਫ ਇੰਡੀਆ ਦੀਆਂ ਹਦਾਇਤਾਂ ਦਾ ਜਿਲੇ ਵਿੱਚ ਪੂਰਨ ਤੌਰ ਤੇ ਲਾਗੂ ਕਰਨਾ ਹੈ। 1 ਅਕਤੂਬਰ ਤੋਂ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਮੂਹ ਹਲਵਾਈਆਂ ਨੂੰ ਮਠਿਆਈ ਦੀ ਬੈਸਟ ਬਿਫੋਰ ਦੀ ਮਿਤੀ ਦਰਸਾਉਣਾ ਲਾਜਮੀ ਕਰ ਦਿੱਤੀ ਗਿਆ ਹੈ। ਇਸ ਮੌਕੇ ਤੇ ਫੂਡ ਸੇਫਟੀ ਅਫਸਰ ਹਰਦੀਪ ਸਿੰਘ, ਰਾਮ ਲੁਬਾਇਆ, ਅਸ਼ੋਕ ਕੁਮਾਰ, ਨਸੀਬ ਚੰਦ, ਮਾਸ ਮਡੀਆ ਵਿੰਗ ਤੋਂ ਗੁਰਵਿੰਦਰ ਸ਼ਾਨੇ ਵੀ ਹਾਜਰ ਸਨ ।

LEAVE A REPLY

Please enter your comment!
Please enter your name here