‘ਸਥਾਈ ਕੱਲ ਲਈ, ਅੱਜ ਲਿੰਗ ਸਮਾਨਤਾ’ ਥੀਮ ਤਹਿਤ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਪਰਮਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਮਹਿਲਾ ਅਧਿਕਾਰਾਂ ਅਤੇ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਨਾਲ ਸਬੰਧਤ ਜਾਗਰੂਕਤਾ ਕੈਂਪ ਅਤੇ ਔਰਤਾਂ ਲਈ ਵਿਸ਼ੇਸ਼ ਮੈਡੀਕਲ ਜਾਂਚ ਕੈਂਪ ਲਗਾਏ ਗਏ।
ਜਿਲ੍ਹਾ ਪੱਧਰ ਤੇ ਵਰਧਮਾਨ ਯਾਰਡ ਅਤੇ ਸਪਿੰਨ ਮਿਲ ਵਿਖੇ ਈ.ਐਸ.ਆਈ. ਹਸਪਾਤਾਲ ਦੇ ਸਹਿਯੋਗ ਨਾਲ ਲਗਾਏ ਗਏ ਜਾਗਰੂਕਤਾ ਕੈਂਪ ਵਿੱਚ ਹਾਜ਼ਿਰ ਮਹਿਲਾਵਾ ਨੂੰ ਸੰਬੋਧਨ ਕਰਦੇ ਹੋਏ ਡਾ: ਕਮਲ ਕਿਸ਼ੋਰ, ਐਸ.ਐਮ.ਓ. ਨੇ ਕਿਹਾ ਕਿ ਇਸ ਸਾਲ ਮਹਿਲਾ ਦਿਵਸ ਲਿੰਗ ਅਨੁਪਾਤ ਦੇ ਬਰਾਬਰਤਾ ਨੂੰ ਸਮਰਪਿਤ ਥੀਮ ‘ਸਥਾਈ ਕੱਲ ਲਈ, ਅੱਜ ਲਿੰਗ ਸਮਾਨਤਾ’ ਤਹਿਤ ਪੂਰੇ ਵਿਸ਼ਵ ਵਿੱਚ ਮਨਾਇਆ ਜਾ ਰਿਹਾ ਹੈ। ਔਰਤ ਨਾਲ ਹੀ ਘਰ ਦੀ ਪਹਿਚਾਣ ਹੁੰਦੀ ਹੈ ਅਤੇ ਅੱਜ ਔਰਤ ਕਿਸੇ ਵੀ ਖੇਤਰ ਵਿੱਚ ਪੂਰਸ਼ ਨਾਲੋ ਪਿੱਛੇ ਨਹੀਂ ਹੈ। ਉਹਨਾਂ ਨੇ ਮਹਿਲਾਵਾਂ ਨੂੰ ਆਪਣੇ ਅਧਿਕਾਰਾਂ ਪ੍ਰਤਿ ਸੁਚੇਤ ਹੋਣ ਦੇ ਨਾਲ-ਨਾਲ ਘਰੇਲੂ ਹਿੰਸਾ ਅਤੇ ਲਿੰਗ ਵਿਤਕਰੇ ਦਾ ਮੁਕਾਬਲਾ ਕਰਨ ਲਈ ਜਾਗਰੂਕ ਕੀਤਾ।

Advertisements

ਇਸ ਮੌਕੇ ਵਰਧਮਾਨ ਯਾਰਡ ਅਤੇ ਸਪਿੰਨ ਮਿਲ ਦੇ ਡਾਇਰੈਕਟਰ ਤਰੂਣ ਚਾਵਲਾ ਅਤੇ ਉਪ ਪ੍ਰਧਾਨ ਜੇ.ਪੀ. ਸਿੰਘ ਦੇ ਉਪਰਾਲੇ ਨਾਲ ਕੰਮ ਕਰ ਰਹੀਆਂ ਔਰਤਾਂ ਦੀ ਮੈਡੀਕਲ ਜਾਂਚ ਲਈ ਔਰਤਾਂ ਦੇ ਮਾਹਿਰ ਡਾ: ਮਨੋਜ਼ ਕੁਮਾਰੀ, ਡਾ.ਸੁਮਨ, ਡਾ.ਕਰੁਣਾ ਸ਼ਰਮਾ ਅਤੇ ਡਾ.ਰਜਿੰਦਰ ਕੁਮਾਰ ਦੀ ਟੀਮ ਵਲੋਂ ਜਾਂਚ ਕਰਕੇ ਦਵਾਈਆ ਵੰਡੀਆ ਗਈਆ। ਇਸ ਮੌਕੇ ਤੇ ਜਿਲ੍ਹਾ ਮਾਸ ਮੀਡੀਆ ਅਫਸਰ, ਪਰਸ਼ੋਤਮ ਲਾਲ, ਮੁਸਕਾਨ ਬੱਸੀ, ਨਰਿੰਦਰ ਰਾਣਾ, ਅਮਿਤ ਤਿਵਾੜੀ ਆਦਿ ਹਾਜ਼ਰ ਰਹੇ। ਇਸੇ ਲੜੀ ਵਲੋਂ ਸਥਾਨਕ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿੱਚ ਡਾ. ਜ਼ਸਵਿੰਦਰ ਸਿੰਘ ਐਸ.ਐਮ.ਓ. ਦੀ ਪ੍ਰਧਾਨਗੀ ਹੇਠ ਲਗਾਏ ਗਏ ਜਾਗਰੂਕਤਾ ਕੈਂਪ ਦੌਰਾਨ ਔਰਤਾ ਦੇ ਮਾਹਿਰ ਡਾ: ਵਿਸ਼ਵ ਵੀਰ ਕੌਰ ਵਲੋ ਔਰਤਾਂ ਨੂੰ ਉਹਨਾ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਦੇ ਹੋਏ ਸਿਵਲ ਹਸਪਤਾਲ ਦੇ ਸੱਖੀ ਸੈਂਟਰ ਵਿੱਚ ਘਰੇਲੂ ਹਿੰਸਾ ਤੋ ਪ੍ਰਭਾਵਿਤ ਔਰਤਾ ਦੇ ਦਿੱਤੀਆ ਜਾਣ ਵਾਲੀਆਂ ਸੇਵਾਵਾਂ ਬਾਰੇ ਵੀ ਦੱਸਿਆ।

LEAVE A REPLY

Please enter your comment!
Please enter your name here