ਆਲ ਇੰਡੀਆ ਸਿਵਲ ਸਰਵਿਸਸ ਟੂਰਨਾਮੈਂਟ ਲਈ ਪੰਜਾਬ ਦੇ ਖਿਡਾਰੀਆਂ ਦੀ ਚੋਣ ਲਈ ਟਰਾਇਲ 15 ਮਾਰਚ ਤੋਂ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਕੇਂਦਰੀ ਸਿਵਲ ਸੇਵਾਵਾਂ ਸੱਭਿਆਚਾਰਕ ਅਤੇ ਖੇਡ ਬੋਰਡ ਵੱਲੋਂ 28 ਮਾਰਚ ਤੋਂ 30 ਮਾਰਚ ਤੱਕ ਤਾਊ ਦੇਵੀ ਲਾਲ ਖੇਲ ਸਟੇਡੀਅਮ, ਸੈਕਟਰ-38, ਗੁੜਗਾਉਂ (ਹਰਿਆਣਾ) ਵਿਖੇ ਆਲ ਇੰਡੀਆ ਸਿਵਲ ਸਰਵਿਸਿਜ਼ ਅਥਲੈਟਿਕਸ (ਪੁਰਸ਼ ਅਤੇ ਮਹਿਲਾ) ਅਤੇ ਕਬੱਡੀ (ਪੁਰਸ਼ ਅਤੇ ਮਹਿਲਾ) ਟੂਰਨਾਮੈਂਟ 2021-22 ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਬੈਡਮਿੰਟਨ (ਪੁਰਸ਼ ਅਤੇ ਮਹਿਲਾ ) ਟੂਰਨਾਮੈਂਟ 24 ਮਾਰਚ ਤੋਂ 30 ਮਾਰਚ, 2022 ਤੱਕ ਤਾਊ ਦੇਵੀ ਲਾਲ ਖੇਲ ਸਟੇਡੀਅਮ, ਸੈਕਟਰ-3, ਪੰਚਕੂਲਾ ਵਿਖੇ ਹੋਵੇਗਾ।
ਅਥਲੈਟਿਕਸ ਲਈ ਪੰਜਾਬ ਦੇ (ਪੁਰਸ਼ ਅਤੇ ਮਹਿਲਾ) ਖਿਡਾਰੀਆਂ ਦੇ ਟਰਾਇਲ ਪਟਿਆਲਾ ਦੇ ਪੋਲੋ ਗਰਾਊਂਡ ਵਿੱਚ ਹੋਣਗੇ ਜਦਕਿ ਬੈਡਮਿੰਟਨ ਦੇ ਟਰਾਇਲ ਸੈਕਟਰ-78 ਸਥਿਤ ਮਲਟੀਪਰਪਜ਼ ਸਪੋਰਟਸ ਸਟੇਡੀਅਮ , ਮੋਹਾਲੀ ਅਤੇ ਕਬੱਡੀ (ਪੁਰਸ਼ ਅਤੇ ਔਰਤਾਂ) ਦੇ ਟਰਾਇਲ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ 15 ਮਾਰਚ, 2022 ਨੂੰ ਸਵੇਰੇ 10 ਵਜੇ ਹੋਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ (ਖੇਡਾਂ) ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਇੱਥੇ ਦਰਸਾਈਆਂ ਗਈਆਂ ਸ਼ਰਤਾਂ ਅਧੀਨ ਆਉਂਦੇ ਖਿਡਾਰੀਆਂ ਨੂੰ ਛੱਡ ਕੇ ਬਾਕੀ ਸਾਰੇ ਵਿਭਾਗਾਂ ਦੇ ਸਰਕਾਰੀ ਕਰਮਚਾਰੀ (ਰੈਗੂਲਰ) ਆਪੋ-ਆਪਣੇ ਵਿਭਾਗਾਂ ਤੋਂ ਐਨ.ਓ.ਸੀ ਪ੍ਰਾਪਤ ਕਰਕੇ ਹੀ ਟੂਰਨਾਮੈਂਟ `ਚ ਹਿੱਸਾ ਲੈ ਸਕਦੇ ਹਨ। 1. ਸੁਰੱਖਿਆ ਸੇਵਾਵਾਂ/ਪੈਰਾ ਮਿਲਟਰੀ ਸੰਸਥਾਵਾਂ/ਕੇਂਦਰੀ ਪੁਲਿਸ ਸੰਗਠਨ/ਪੁਲਿਸ/ਆਰ.ਪੀ.ਐਫ/ਸੀ.ਆਈ.ਐਸ.ਐਫ./ਬੀ.ਐਸ.ਐਫ./ ਆਈ.ਟੀ.ਬੀ.ਪੀ/ਐਨ.ਐਸ.ਜੀ. ਆਦਿ ਦੇ ਯੂਨੀਫਾਰਮ ਕਰਮਚਾਰੀ। ) ਖੁਦਮੁਖਤਿਆਰ ਸੰਸਥਾਵਾਂ/ਅੰਡਰਟੇਕਿੰਗਜ਼/ਜਨਤਕ ਖੇਤਰ ਦੇ ਬੈਂਕਾਂ ਦੇ ਕਰਮਚਾਰੀ ਭਾਵੇਂ ਕੇਂਦਰੀ ਮੰਤਰਾਲਿਆਂ ਦੁਆਰਾ ਪ੍ਰਸ਼ਾਸਕੀ ਤੌਰ `ਤੇ ਨਿਯੰਤਰਿਤ ਕੀਤੇ ਜਾਂਦੇ ਹੋਣ।
2. ਆਮ/ਦਿਹਾੜੀ ਮਜ਼ਦੂਰ।
3. ਦਫਤਰਾਂ `ਚ ਆਰਜ਼ੀ ਡਿਊਟੀ `ਤੇ ਕੰਮ ਕਰਦੇ ਕਰਮਚਾਰੀ।
4. ਕੋਈ ਨਵਾਂ ਭਰਤੀ ਹੋਇਆ ਕਰਮਚਾਰੀ ਜਿਸ ਨੇ ਰੈਗੂਲਰ ਅਸਟੈਬਲਿਸ਼ਮੈਂਟ /ਸੇਵਾ ਵਿੱਚ  6 ਮਹੀਨਿਆਂ ਤੋਂ ਘੱਟ ਸਮਾਂ ਲਗਾਇਆ ਹੈ।
ਖੇਡ ਵਿਭਾਗ ਦੇ ਡਾਇਰੈਕਟਰ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀ ਨੂੰ ਆਪਣੀ ਖਾਧ-ਖੁਰਾਕ ਤੋਂ ਇਲਾਵਾ ਆਉਣ- ਜਾਣ ਅਤੇ ਰਹਿਣ-ਸਹਿਣ  ਦਾ ਖਰਚਾ ਖੁਦ ਚੁੱਕਣਾ ਹੋਵੇਗਾ।

Advertisements

LEAVE A REPLY

Please enter your comment!
Please enter your name here