ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਨੇ 18 ਹਨੇਰੀਆਂ ਜ਼ਿੰਦਗੀਆਂ ਨੂੰ ਕੀਤਾ ਰੌਸ਼ਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ, ਆਈ ਟਰਾਂਸਪਲਾਂਟ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਪ੍ਰਵੀਨ ਪਲਿਆਲ ਦੀ ਪ੍ਰਧਾਨਗੀ ਹੇਠ ਸਥਾਨਕ ਇਕ ਹੋਟਲ ਵਿਖੇ ਹੋਈ। ਇਸ ਵਿਚ ਪ੍ਰਧਾਨ ਪਾਲਿਆਲ ਨੇ ਕਿਹਾ ਕਿ ਜਨਵਰੀ ਅਤੇ ਫਰਵਰੀ 2022 ਦੇ ਮਹੀਨਿਆਂ ਵਿਚ ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਨੇ 18 ਲੋਕਾਂ ਦੇ ਜੀਵਨ ਨੂੰ ਰੌਸ਼ਨ ਕੀਤਾ ਹੈ, ਜਿਨ੍ਹਾਂ ਵਿਚ ਪੰਜਾਬ ਦੇ 12, ਹਰਿਆਣਾ ਦੇ 2, ਯੂਪੀ ਦੇ 1, ਹਿਮਾਚਲ ਦੇ 1, ਜੰਮੂ ਦੇ 1 ਸਮੇਤ 18 ਲੋਕ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਵਲੋਂ ਅੱਖਾਂ ਦੇ ਕੋਰਨੀਆ ਟਰਾਂਸਪਲਾਂਟ ਕਰਵਾ ਕੇ ਰੌਸ਼ਨੀ ਦੇਣ ਵਿਚ ਉਨ੍ਹਾਂ ਦੀ ਮਦਦ ਕੀਤੀ ਗਈ ਹੈ। ਇਸ ਵਿਚੋਂ 15 ਅਪ੍ਰੇਸ਼ਨ ਡਾ. ਰੋਹਿਤ ਗੁਪਤਾ ਗੁਰੂ ਕਾ ਲੰਗਰ ਅੱਖਾਂ ਦਾ ਹਸਪਤਾਲ ਚੰਡੀਗੜ੍ਹ ਅਤੇ 3 ਅਪ੍ਰੇਸ਼ਨ ਡਾ. ਸ਼ਕੀਨ ਸਿੰਘ ਅੰਮ੍ਰਿਤਸਰ ਨੇ ਕੀਤੇ। ਇਸ ਮੌਕੇ ਪ੍ਰੋਜੈਕਟ ਚੇਅਰਮੈਨ ਕੋਰਨੀਆ ਟਰਾਂਸਪਲਾਂਟ ਰੋਟੇਰੀਅਨ ਮਨੋਜ ਓਹਰੀ ਨੇ ਕਿਹਾ ਕਿ ਸਾਰੇ ਅਪ੍ਰੇਸ਼ਨਾਂ ਤੇ ਕੀਤਾ ਗਿਆ ਖਰਚ ਰੋਟਰੀ ਮਿਡ ਟਾਊਨ ਅਤੇ ਪਲਾਨੋ ਮੈਟਰੋ ਰੋਟਰੀ ਕਲੱਬ ਪਲੈਨੋ, ਟੈਕਸਾਸ ਯੂ.ਐੱਸ.ਏ. ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਮਰੀਜ਼ਾਂ ਦਾ ਅਪ੍ਰੇਸ਼ਨ ਬਿਲਕੁਲ ਮੁਫ਼ਤ ਹੁੰਦਾ ਹੈ ਅਤੇ ਲੋੜਵੰਦ ਮਰੀਜ਼ਾਂ ਨੂੰ 3 ਮਹੀਨੇ ਦੀਆਂ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਹੁਣ ਤੱਕ ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਵੱਲੋਂ 200 ਮਰੀਜ਼ਾਂ ਨੂੰ ਉਨ੍ਹਾਂ ਦੇ ਕੋਰਨੀਆ ਟਰਾਂਸਪਲਾਂਟ ਕਰਕੇ ਰੌਸ਼ਨੀ ਦਿੱਤੀ ਜਾ ਚੁੱਕੀ ਹੈ। ਇਸ ਮੌਕੇ ਸੈਕਟਰੀ ਵਰਿੰਦਰ ਚੋਪੜਾ ਤੇ ਵਾਈਸ ਪ੍ਰਧਾਨ ਪ੍ਰਵੀਨ ਪੱਬੀ ਨੇ ਕਿਹਾ ਕਿ ਜੇਕਰ ਤੁਹਾਡੇ ਆਲੇ-ਦੁਆਲੇ ਕੋਈ ਕੋਰਨੀਆ ਪੀੜਤ ਮਰੀਜ਼ ਹੈ ਤਾਂ ਤੁਸੀਂ ਰੋਟਰੀ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦੇ ਹੋ। ਉਸ ਮਰੀਜ਼ ਦਾ ਅਪ੍ਰੇਸ਼ਨ ਕਲੱਬ ਵੱਲੋਂ ਮੁਫ਼ਤ ਕੀਤਾ ਜਾਵੇਗਾ।

Advertisements

ਇਸ ਮੌਕੇ ਜਗਮੀਤ ਸੇਠੀ, ਜੋਗਿੰਦਰ ਸਿੰਘ, ਡੀ ਪੀ ਕਥੂਰੀਆ, ਜਤਿੰਦਰ ਦੁੱਗਲ, ਸੰਜੀਵ ਸ਼ਰਮਾ, ਐਲ.ਐਨ.ਵਰਮਾ, ਅਮਰਜੀਤ ਅਰਨੇਜਾ, ਰੋਹਿਤ ਚੋਪੜਾ, ਸਤੀਸ਼ ਗੁਪਤਾ, ਰਜੇਸ਼ ਗੁਪਤਾ ਤੇ ਹੋਰ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here