ਗੁਰਸੇਵਕ ਨੇ ਐਮ.ਐਲ.ਏ. ਗੁਰਦੇਵ ਸਿੰਘ ਮਾਨ ਨੂੰ ਜਿੱਤ ਦੀਆਂ ਦਿੱਤੀਆ ਵਧਾਈਆਂ

ਨਾਭਾ(ਦ ਸਟੈਲਰ ਨਿਊਜ਼), ਰਿਪੋਰਟ- ਰਵੀ ਸ਼ੰਕਰ। ਬੀਤੇ ਦਿਨੀ ਵਿਧਾਨ ਸਭਾ ਦੀਆ ਹੋਈਆ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸਾਰੇ ਪੰਜਾਬ ਵਿੱਚ ਬਹੁਤ ਵੱਡੀ ਜਿੱਤ ਹਾਸਿਲ ਕੀਤੀ ਹੈ੍ਟ ਰਿਆਸਤੀ ਸਹਿਰ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਮਾਨ ਜੋ ਬਹੁਤ ਵੱਡੀ ਲੀਡ ਨਾਲ ਜਿੱਤੇ ਹਨ। ਕਰੋਨਾ ਕਾਲ ਤੋ ਨਾਭੇ ਸਹਿਰ ਵਿੱਚ ਪੰਜਾਬ ਪੁਲਿਸ ਨਾਲ ਸੇਵਾਵਾ ਨਿਭਾਉਣ ਵਾਲੇ ਪੰਜਾਬ ਪੁਲਿਸ ਵਾਲੰਟੀਅਰ ਨੇ ਵੀ ਗੁਰਦੇਵ ਸਿੰਘ ਦੇਵਮਾਨ ਨੂੰ ਦਿੱਤੀਆਂ ਵਧਾਈਆਂ ਨਾਲ ਹੀ ਕਿਹਾ ਕਿ ਗੁਰਦੇਵ ਸਿੰਘ ਦੇਵਮਾਨ ਬਹੁਤ ਵਧੀਆ,ਨੇਕ ਸੁਭਾਅ ਅਤੇ ਹੱਸਮੁੱਖ ਚਿਹਰੇ ਦੇ ਮਾਲਿਕ ਹਨ। ਮੈ ਗੁਰਦੇਵ ਸਿੰਘ ਦੇਵਮਾਨ ਦੀ ਚੜਦੀ ਕਲਾ ਦੀ ਸਵੇਰੇ ਸਾਮ ਹਮੇਸ਼ਾ ਅਰਦਾਸ ਕਰਦਾ ਆ ਰਿਹਾ ਹਾਂ। ਜਿੰਨਾ ਨੇ ਕਰੋਨਾ ਕਾਲ ਵਿੱਚ ਵੀ ਉਚੇਰੇ ਪੱਧਰ ਤੇ ਸੇਵਾਵਾਂ ਨਿਭਾਈਆ ਸਨ। ਜੋ ਸਾਰੇ ਨਾਭੇ ਦੇ ਲੋਕਾਂ ਦੇ ਦਿਲਾ ਉੱਤੇ ਪਹਿਲਾਂ ਤੋ ਹੀ ਰਾਜ ਕਰਦੇ ਸਨ।

Advertisements

ਅੱਜ ਮੈਨੂੰ ਖੁਸੀ ਹੋਈ ਹੁਣ ਨਾਭੇ ਸਹਿਰ ਦੀ ਸੇਵਾ ਕਰਨ ਦਾ ਮੌਕਾ ਉਹਨਾ ਨੂੰ ਮਿਲਿਆ, ਬੱਚੇ ਬੱਚੇ ਦੇ ਮਨ ਦੀ ਅਵਾਜ਼, ਦੇਵ ਮਾਨ ਨੇ ਹੀ ਬਣਨਾ ਮੰਤਰੀ ਇਸ ਵਾਰ ਜੋ ਸਾਰਿਆਂ ਦੀਆ ਇਛਾਵਾਂ ਨੂੰ ਚਾਰ ਚੰਨ ਲੱਗ ਗਏ ਅਤੇ ਨਾਭਾ ਸਹਿਰ ਦੇ ਲੋਕਾਂ ਦੇ ਚਿਹਰੇ ਵੀ ਮੁਸਕਾਰਹਟ ਨਾਲ ਭਰ ਗਏ ਹਨ। ਮੈਨੂੰ ਮਾਣ ਹੈ ਕਿ ਸਾਨੂੰ ਇਮਾਨਦਾਰ ਸੁਭਾਅ ਦ ਐਮ.ਐਲ.ਏ ਮਿਲਿਆ ਅਤੇ ਵਿਕਾਸ ਦੀ ਰਫ਼ਤਾਰ ਨਾਭੇ ਦੀ ਜਰੂਰ ਤੇਜ ਹੋਵੇਗੀ। ਰਿਆਸਤ ਨਾਭਾ ਵਿੱਚੋ ਥੋੜੇ ਸਮੇ ਵਿੱਚ ਹੀ ਤਸਵੀਰ ਬਦਲਦੀ ਨਜ਼ਰ ਆਵੇਗੀ ਅਤੇ ਨਾਲ ਹੀ ਮੈ ਪੰਜਾਬ ਪੁਲਿਸ ਦੇ ਵਾਲੰਟੀਅਰ ਨੂੰ ਰੈਗੂਲਰ ਜਾਂ ਹੋਮ ਗਾਰਡ ਵਿੱਚ ਰੈਗੂਲਰ ਕਰਨ ਦੀ ਮੰਗ ਕਰਦਾ ਹਾਂ।

LEAVE A REPLY

Please enter your comment!
Please enter your name here