ਹਿੰਦੂ ਧਾਰਮਿਕ ਸਥਾਨਾਂ ਦੀ ਬੇਅਦਬੀ ਬਰਦਾਸ਼ਤ ਨਹੀਂ: ਤਰੁਣ ਅਰੋੜਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੂਰੇ ਪੰਜਾਬ ਵਿੱਚ ਬੇਅਦਬੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿੱਥੇ ਪਿਛਲੇ ਦਿਨੀਂ ਗਊਆਂ ਦੀ ਹੱਤਿਆ ਕੀਤੀਆਂ ਗਈਆਂ ਉੱਥੇ ਇੱਕ ਨਵਾਂ ਮਾਮਲਾ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੇ ਪਿੰਡ ਪਦਰਾਣਾ ਵਿੱਚ ਸ਼ਿਵ ਭਗਵਾਨ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਅਤੇ ਨਾਲ ਲੱਗਦੇ ਕੁਝ ਧਾਰਮਿਕ ਅਸਥਾਨਾਂ ਤੇ ਵੀ ਬੇਅਦਬੀ ਕੀਤੀ ਗਈ। ਪੰਜਾਬ ਵਿੱਚ ਧਾਰਮਿਕ ਸਥਾਨਾਂ ਨੂੰ ਟਾਰਗਟ ਕੇ ਕੀਤਾ ਜਾ ਰਿਹਾ ਹੈ ਤੇ ਪੰਜਾਬ ਦੇ ਲਈ ਬਹੁਤ ਚੰਗੀ ਗੱਲ ਨਹੀਂ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵਿਕ ਹਿੰਦੂ ਆਗੂ ਅਤੇ ਸੀਨੀਅਰ ਭਾਜਪਾ ਆਗੂ ਤਰੁਣ ਅਰੋੜਾ ਨੇ ਕੀਤਾ।

Advertisements

ਉਨ੍ਹਾਂ ਨੇ ਕਿਹਾ ਕਿ ਹਿੰਦੂ ਧਰਮ ਨਾਲ ਜੋ ਪੰਜਾਬ ਵਿੱਚ ਬੇਅਦਬੀ ਹੋ ਰਹੀਆਂ ਹਨ ਜਿਸਨੂੰ ਹਿੰਦੂ ਸਮਾਜ ਬਰਦਾਸ਼ਤ ਨਹੀਂ ਕਰੇਗਾ ਉਸ ਲਈ ਪ੍ਰਸ਼ਾਸ਼ਨ ਨੂੰ ਜਾਗਰਿਤ ਹੋਣਾ ਪਵੇਗਾ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਐਸੀ ਘਟਨਾ ਨਾ ਵਾਪਰ ਸਕੇ ਜਿਸ ਨਾਲ ਸਮਾਜ ਦੋਫਾੜ ਹੋਵੇ। ਤਰੁਣ ਅਰੋੜਾ ਨੇ ਦੱਸਿਆ ਕਿ ਜੇ ਬੇਅਦਬੀ ਦੀ ਘਟਨਾ ਗੜ੍ਹਸ਼ੰਕਰ ਦੇ ਇਲਾਕੇ ਵਿੱਚ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਜੋ ਹਿੰਦੂ ਸੰਗਠਨਾਂ ਵੱਲੋਂ ਪ੍ਰਸ਼ਾਸ਼ਨ ਨੂੰ ਸਮਾਂ ਦਿੱਤਾ ਗਿਆ ਹੈ ਉਸ ਤੋਂ ਬਾਅਦ ਸੜਕਾਂ ਤੇ ਲੱਗੇ ਸਮਾਂ ਨਹੀਂ ਲੱਗੇਗਾ ਅਤੇ ਪੂਰੇ ਪੰਜਾਬ ਵਿਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾਵੇ ਗਿਆ।

LEAVE A REPLY

Please enter your comment!
Please enter your name here