ਜੀਐਨਏ ਯੂਨੀਵਰਸਿਟੀ ਵਲੋਂ ਐਸਡੀ ਸਕੂਲ ਦੀਆਂ 12 ਵਿਦਿਆਰਥਣਾਂ ਨੂੰ ਵੰਡੇ ਸਕਾਲਰਸ਼ਿਪ ਸਰਟੀਫਿਕੇਟ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜੀਐਨਏ ਯੂਨੀਵਰਸਿਟੀ ਫਗਵਾੜਾ ਦੋਆਬਾ ਖੇਤਰ ਚ ਨਾਮਵਰ ਯੂਨੀਵਰਸਿਟੀ ਵਿੱਚੋਂ ਇੱਕ ਹੈ। ਅੱਜ ਦੇ ਯੂੱਗ ਵਿੱਚ ਚੱਲ ਰਹੀ ਟੈਕਨੋਲਜੀ ਨਾਲ ਯੂਨੀਵਰਸਿਟੀ ਨੂੰ ਸਵਾਰਿਆ ਹੈ ਉੱਥੇ ਜੀਐਨਏ ਯੂਨੀਵਰਸਿਟੀ ਵੱਲੋਂ ਹੋਣਹਾਰ ਤੇ ਉਚੇਰੀ ਪੜਾਈ ਕਰਨ ਵਾਲੇ ਚੰਗੇ ਵਿਦਿਆਰਥੀਆਂ ਲਈ ਇੱਕ ਸਕਾਲਰਸ਼ਿਪ ਟੈਸਟ ਜਾਰੀ ਕੀਤਾ ਹੋਇਆ ਹੈਂ। ਜਿਸ ਵਿੱਚ ਇੰਡੀਆਂ ਦੇ ਕੌਨੇ-ਕੌਨੇ ਚੋਂ ਵਿਦਿਆਰਥੀ ਭਾਗ ਲੈ ਰਹੇ ਹਨ ਤੇ ਚੰਗੀਆਂ ਸਕਾਲਰਸ਼ਿਪ ਹਾਸਿਲ ਕਰ ਰਹੇ ਹਨ। ਇਸ ਸਕਾਲਰਸ਼ਿਪ ਵਿੱਚ ਅੱਜ ਚੰਗੀਆਂ ਸਕਾਲਰਸ਼ਿਪ ਪ੍ਰਾਪਤ ਕੀਤੇ 12 ਵਿਦਿਆਰਥੀ ਐਸਡੀ ਕੰਨਿਆ ਸੀਨਿਆਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਦੇ ਸਨ।

Advertisements

ਇਸ ਮੌਕੇ ਤੇ ਟੈਕਨੀਕਲ ਐਗਜੀਕਿਉਟਿਵ ਇੰਜੀਨੀਅਰ ਗੁਰਮੀਤ ਸਿੰਘ ਵੱਲੋਂ ਸਕਾਲਰਸ਼ਿਪ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਤੇ ਜੀਐਨਏ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਗੁਰਮੀਤ ਸਿੰਘ ਸਿਹਰਾ ਵੱਲੋਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਗਈ ਤੇ ਸਮਾਜ ਨੂੰ ਵੀ ਸੁਨੇਹਾ ਦਿੱਤਾ ਕਿ ਤੁਸੀਂ ਵੀ ਵੱਧ ਤੋਂ ਵੱਧ ਗਿਣਤੀ ਚ ਆਪਣੇ ਬੱਚਿਆਂ ਨੂੰ ਇੰਨਰੋਲ ਕਰਵਾਉਣ ਤਾਂ ਜੋ ਜੀਐਨਏ ਯੂਨੀਵਰਸਿਟੀ ਸਮਾਜ ਨੂੰ ਚੰਗੀਆਂ ਸਹੂਲਤਾਂ ਦੇ ਕੇ ਵਿਦਿਆਰਥੀਆਂ ਦਾ ਭਵਿੱਖ ਬਣਾ ਸਕੇ। ਇਹ ਟੈਸਟ ਹਰ ਸ਼ਨੀਵਾਰ ਹੁੰਦਾ ਹੈ। ਅੱਜ ਦੇ ਪ੍ਰੋਗ੍ਰਾਮ ਵਿੱਚ ਸਕੂਲ ਦੇ ਪਿ੍ਰੰਸੀਪਲ ਅੰਜਨਾ ਸੂਦ ਤੇ ਦਵਿੰਦਰ ਸਿੰਘ ਜੀਐਨ ਤੋਂ ਸ਼ਾਮਿਲ ਹੋਏ।

LEAVE A REPLY

Please enter your comment!
Please enter your name here