ਆਪ ਪਾਰਟੀ ਨੇ ਰਾਜਸਭਾ ਦੇ ਮੈਂਬਰਾਂ ਦੀ ਲਿਸਟ ਕੀਤੀ ਜਾਰੀ

ਚੰਡੀਗੜ੍ਹ : (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਆਮ ਆਦਮੀ ਪਾਰਟੀ ਨੇ ਰਾਜਸਭਾ ਲਈ ਐਲਾਨੇ ਸਾਰੇ ਨਾਮ ਐਲਾਨ ਕਰ ਦਿੱਤੇ ਹਨ। ਦੱਸ ਦਈਏ ਕਿ ਇਸ ਲਿਸਟ ਵਿੱਚ ਆਪ ਆਗੂ ਰਾਘਵ ਚੱਢਾ, ਕ੍ਰਿਕਟਰ ਹਰਭਜਨ ਸਿੰਘ, ਆਈ. ਆਈਟੀ ਪ੍ਰੋਫ਼ੈਸਰ ਸੰਦੀਪ ਪਾਠਕ, ਅਤੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਫਾਊਂਡਰ ਅਸ਼ੋਕ ਮਿੱਤਲ ਰਾਜ ਸਭਾ ਮੈਂਬਰ ਬਣਨਗੇ। ਦੱਸ ਦਈਏ ਕਿ ਸੰਦੀਪ ਪਾਠਕ ਨੂੰ ਰਾਜਸਭਾ ਭੇਜੇਗੀ। ਸੰਦੀਪ ਪਾਠਕ ਪੰਜਾਬ ਆਪ ਦੇ ਰਣਨੀਤੀਕਾਰ ਹਨ। ਪੰਜਾਬ ‘ਚ ਜਿੱਤ ‘ਚ ਵੱਡੀ ਭੂਮਿਕਾ ਅਦਾ ਕੀਤੀ। ਸੰਦੀਪ ਪਾਠਕ ਆਈ.ਆਈਟੀ. ਦੇ ਪ੍ਰੋਫ਼ੈਸਰ ਹਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਤੇ ਕ੍ਰਿਕਟਰ ਹਰਭਜਨ ਸਿੰਘ ਦੇ ਨਾਵਾਂ ਦੀ ਚਰਚਾ ਹੈ।

Advertisements

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸੰਸਥਾਪਕ ਅਸ਼ੋਕ ਮਿੱਤਲ ਰਾਜ ਸਭਾ ਵਿੱਚ ਜਾ ਸਕਦੇ ਹਨ। ਉਹ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਆਪਣੇ ਕੰਮ ਲਈ ਜਾਣੇ ਜਾਂਦੇ ਹਨ। ਪੰਜਾਬ ਤੋਂ ਰਾਜ ਸਭਾ ਸੀਟ ਲਈ ਆਮ ਆਦਮੀ ਪਾਰਟੀ ਵੱਲੋਂ ਪੰਜਵਾ ਨੁਮਾਇਂਦਾ ਸੰਜੀਵ ਅਰੋੜਾ ਹੈ। ਉਹ ਪੰਜਾਬ ਦੇ ਵੱਡੇ ਉਦਯੋਗਪਤੀ ਹਨ। ਸੰਜੀਵ ਅਰੋੜਾ ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ ਵੀ ਚਲਾਉਂਦੇ ਹਨ।ਕੈਂਸਰ ਕਾਰਨ ਮਾਪਿਆਂ ਦੀ ਮੌਤ ਤੋਂ ਬਾਅਦ ਟਰੱਸਟ ਦੀ ਸ਼ੁਰੂਆਤ ਹੋਈ। ਸੰਜੀਵ ਅਰੋੜਾ ਪਿਛਲੇ 15 ਸਾਲਾਂ ਤੋਂ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ।

LEAVE A REPLY

Please enter your comment!
Please enter your name here