ਰੇਲਵੇ ਮੰਡੀ ਸਕੂਲ ਵਿਖੇ ਲਗਾਇਆ ਗਿਆ 7 ਰੋਜ਼ਾ ਐੱਨ.ਐੱਸ.ਐੱਸ. ਕੈਂਪ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਦਫ਼ਤਰ ਡਾਇਰੈਕਟਰ ਯੁਵਕ ਸੇਵਾਵਾਂ ਹੁਸ਼ਿਆਰਪੁਰ ਦੇ ਆਦੇਸ਼ਾਂ ਮੁਤਾਬਕ ਮਿਤੀ 14-03-2022 ਤੋਂ 20-03-2022 ਤਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਵਿਖੇ ਪ੍ਰਿੰਸੀਪਲ ਮੈਡਮ ਲਲਿਤਾ ਰਾਣੀ ਦੀ ਯੋਗ ਅਗਵਾਈ ਅਧੀਨ ਸਕੂਲ ਦੀ ਐੱਨ.ਐੱਸ.ਐੱਸ. ਇਕਾਈ ਵੱਲੋਂ ਸੱਤ ਰੋਜ਼ਾ ਸਪੈਸ਼ਲ ਕੈਂਪ ਲਗਾਇਆ ਗਿਆ । ਇਸ ਕੈਂਪ ਦਾ ਉਦਘਾਟਨ ਮਾਣਯੋਗ ਪ੍ਰਿੰਸੀਪਲ ਮੈਡਮ ਜੀ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਇਸ ਕੈਂਪ ਰਾਹੀਂ ਅਨੁਸ਼ਾਸਨ, ਆਪਸੀ ਸਹਿਯੋਗ, ਸਦਾਚਾਰ, ਭਾਈਚਾਰੇ ਦੀ ਭਾਵਨਾ ਦਾ ਸੰਦੇਸ਼ ਦਿੱਤਾ । ਉਨ੍ਹਾਂ ਦੀ ਦੇਖ ਰੇਖ ਵਿੱਚ ਵਿਦਿਆਰਥਣਾਂ ਨੇ ਆਪ ਹੀ ਆਪਣੀਆਂ 5 ਕਮੇਟੀਆਂ ਦਾ ਗਠਨ ਕੀਤਾ, ਜਿਹਨਾਂ ਨੇ ਵੱਖ- ਵੱਖ ਕੰਮਾਂ ਨੂੰ ਨੇਪਰੇ ਚੜ੍ਹਾਇਆ ਅਤੇ ਆਪ ਹੀ ਅਨੁਸ਼ਾਸਿਤ ਰੂਪ ਵਿੱਚ ਪਹਿਲੇ ਦਿਨ ਤੋਂ ਸਫ਼ਲਤਾਪੂਰਵਕ ਕੈਂਪ ਦੀ ਅਗਵਾਈ ਕੀਤੀ।

Advertisements

ਵੱਖ- ਵੱਖ ਰਿਸੋਰਸ ਪਰਸਨਜ਼ ਵਜੋਂ ਰਵਿੰਦਰ ਕੁਮਾਰ, ਪੁਨੀਤ, ਅਨੀਤਾ ਚਾਵਲਾ ਨੇ ਵਿਦਿਆਰਥਣਾਂ ਨੂੰ ਅਨੁਸ਼ਾਸਨ ਅਤੇ ਸਮੇਂ ਦੀ ਕਦਰ ਬਾਰੇ ਵਿਸ਼ੇਸ਼ ਤੌਰ ਤੇ ਲੈਕਚਰ ਦਿੱਤਾ। ਕੈਂਪ ਦੌਰਾਨ ਜ਼ਿਲ੍ਹੇ ਦੇ ਯੋਗਾ ਅਚਾਰੀਆ ਸੁਰਿੰਦਰ ਕੁਮਾਰ ਨੇ ਖਾਸ ਤੌਰ ਤੇ ਕੈਂਪ ਵਿੱਚ ਸ਼ਿਰਕਤ ਕੀਤੀ ਅਤੇ ਵਲੰਟੀਅਰਾਂ ਨੂੰ ਯੋਗ ਅਭਿਆਸ ਨਾਲ ਜੋੜਿਆ। ਕੈਂਪ ਕਮਾਂਡੈਂਟ ਯਸ਼ਪਾਲ ਨੇ ਵਲੰਟੀਅਰਾਂ ਨੂੰ ਸੱਭਿਆਚਾਰਕ ਗਤੀਵਿਧੀਆਂ ਅਤੇ ਪਰੰਪਰਾਗਤ ਖੇਡਾਂ ਨਾਲ ਵੀ ਜੋੜਿਆ। ਕੈਂਪ ਦੇ ਅਖੀਰਲੇ ਦਿਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪ੍ਰੀਤ ਕੋਹਲੀ ਨੇ ਵੀ ਸ਼ਿਰਕਤ ਕੀਤੀ ਅਤੇ ਵਲੰਟੀਅਰਾਂ ਦੁਆਰਾ ਕੀਤੇ ਕੰਮਾਂ ਦੀ ਸ਼ਲਾਘਾ ਕਰ ਕੇ ਹੌਂਸਲਾ ਅਫਜ਼ਾਈ ਕੀਤੀ। ਪ੍ਰਿੰਸੀਪਲ ਮੈਡਮ ਵੱਲੋਂ ਉਨ੍ਹਾਂ ਦੇ ਕੈਂਪ ਵਿਚ ਆਉਣ ਤੇ ਨਿੱਘਾ ਸਵਾਗਤ ਕੀਤਾ ਗਿਆ। ਪ੍ਰੀਤ ਕੋਹਲੀ ਨੇ ਪ੍ਰਿੰਸੀਪਲ ਮੈਡਮ ਨੂੰ ਕੈਂਪ ਦੇ ਸਫ਼ਲਤਾਪੂਰਵਕ ਮੁਕੰਮਲ ਕਰਨ ਤੇ ਵਧਾਈ ਦਿੱਤੀ ਅਤੇ ਵੱਖ-ਵੱਖ ਗਤੀਵਿਧੀਆਂ ਨਾਲ ਜੁੜੇ ਵਲੰਟੀਅਰਾਂ ਨੂੰ ਸਨਮਾਨਿਤ ਕੀਤਾ। ਮੌਕੇ ਤੇ ਹਾਜ਼ਰ ਕੈਪਟਨ ਕਮਾਂਡੈਂਟ ਯਸ਼ਪਾਲ, ਰਵਿੰਦਰ ਕੁਮਾਰ, ਅਨੀਤਾ ਚਾਵਲਾ, ਸੁਨੀਤਾ ਚੌਧਰੀ ਨੇ ਵੀ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ।

LEAVE A REPLY

Please enter your comment!
Please enter your name here