ਸਮਾਜ ਭਲਾਈ ਮੋਰਚਾ ਨੇ ਮਨਾਇਆ ਸ਼ਹੀਦੀ ਦਿਵਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) : ਵਿਸ਼ਵ ਤਪਦਿਕ ਦਿਵਸਸਮਾਜ ਭਲਾਈ ਮੋਰਚਾ ਵਲੋਂ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜ ਗੁਰ, ਸ਼ਹੀਦ ਸੁਖਦੇਵ ਜੀ ਦਾ ਸ਼ਹੀਦੀ ਦਿਵਸ ਸਮਾਜ ਭਲਾਈ ਮੋਰਚਾ ਦੇ ਮੁੱਖ ਦਫਤਰ ਸਰਕਾਰੀ ਕਾਲਜ ਰੋਡ, ਹੁਸ਼ਿਆਰਪੁਰ ਵਿਖੇ ਮਨਾਇਆ ਗਿਆ। ਸਭ ਤੋਂ ਪਹਿਲਾ ਸਮਾਜ ਭਲਾਈ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਦਵਿੰਦਰ ਕੁਮਾਰ ਸਰੋਆ  ਨੇ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜ ਗੁਰੂ, ਸ਼ਹੀਦ ਸੁਖਦੇਵ ਜੀ ਨੂੰ ਸ਼ਰਧਾਂਜਲੀ ਅਰਪਨ ਕੀਤੀ, ਨਾਲ ਹੀ ਸਰੋਆ ਜੀ ਨੇ ਸ਼ਹੀਦ ਭਗਤ ਸਿੰਘ ਜੀ ਦੀਆਂ ਦੇਸ਼ ਪ੍ਰਤੀ ਭਾਵਨਾਵਾਂ ਦੇਸ਼ ਵਾਸੀਆ ਨੂੰ ਦਿੱਤਾ ਗਿਆ ਸੰਦੇਸ਼ ਦੀਆਂ ਦੋ ਲਾਈਨਾ ਅਰਪਨ ਕੀਤੀਆ। ਇਨ੍ਹਾਂ ਵਿਚਾਰਾਂ ਦੀ ਸਾਂਝ ਕਰਕੇ ਸਰੋਆ  ਨੇ ਦੱਸਿਆ ਕਿ ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਲੱਖਾਂ ਸ਼ਹੀਦਾਂ ਨੇ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਲੱਖਾ ਸ਼ਹੀਦਾਂ ਨੇ ਸ਼ਹੀਦੀ ਦਿੱਤੀ। ਜਿਨ੍ਹਾਂ ਨੇ ਕਿਹਾ ਕਿ ਪੰਜਾਬ ਨੰਬਰ ਇੱਕ ਉਤੇ ਸੀ ਤੇ ਇੱਕ ਤੇ ਹੀ ਰਹੇਗਾ। ਸਾਡੇ ਦੇਸ਼ ਤੇ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਪੰਜਾਬ ਪਹਾੜ ਬਣਕੇ ਉਸ ਮੁਸ਼ਕਲ ਅੱਗੇ ਖੜ੍ਹਾ ਹੋ ਜਾਂਦਾ ਹੈ। ਪੰਜਾਬ ਵਾਸੀ ਉਸ ਵੇਲੇ ਆਪਣੀ ਉਮਰ ਨਹੀਂ ਦੇਖਦੇ। ਜਿੰਨਾਂ ਦੀ ਉਮਰ ਘੋੜੀ ਤੇ ਚੜ੍ਹਨ ਦੀ ਹੁੰਦੀ ਹੈ, ਉਹ ਹੱਸ-ਹੱਸ ਕੇ ਫਾਂਸੀ ਤੇ ਚੜ੍ਹ ਜਾਂਦੇ ਨੇ। ਉਨ੍ਹਾਂ ਵਿਚੋਂ ਸ਼ਹੀਦ ਭਗਤ ਸਿੰਘ ਜੀ ਸੀ ਨਾਲ ਹੀ ਰਾਜ ਗੁਰੂ, ਸ਼ਹੀਦ ਸੁਖਦੇਵ ਜੀ ਵੀ ਸਨ।

Advertisements

ਸਰੋਆ ਜੀ ਨੇ ਦੱਸਿਆ ਕਿ ਜੋ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਇਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਸਦਕਾ ਹੀ ਮਾਣ ਰਹੇ ਹਾਂ। ਸਾਡੇ ਪੂਰੇ ਦੇਸ਼ ਵਾਸੀਆਂ ਵਲੋਂ ਸੱਤ ਸੱਤ ਨਮਨ ਸ਼ਹੀਦਾਂ ਨੂੰ। ਸਰੋਆ ਜੀ ਨੇ ਕਿਹਾ ਕਿ ਇਹ ਦਿਨ ਸਾਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ। ਹਰ ਇੱਕ ਨੂੰ ਆਪਣੇ ਬੱਚਿਆਂ ਨੂੰ ਇਸ ਦਿਨ ਦਾ ਮਹੱਤਵ ਦੱਸਣਾ ਚਾਹੀਦਾ ਹੈ। ਇਸ ਸਮੇਂ ਸਮਾਜ ਭਲਾਈ ਮੋਰਚਾ ਦੇ ਵੱਖ-ਵੱਖ ਅਹੁੱਦੇਦਾਰ ਤੇ ਵਰਕਰ ਸ਼ਾਮਿਲ ਹੋਏ। ਮਹਿੰਦਰ ਬਾਬਾ ਖਾਨਪੁਰ, ਸੁਰਿੰਦਰ ਠਾਕੁਰ, ਸੰਦੀਪ ਕੁਮਾਰ, ਹਰਜਿੰਦਰ ਕੁਮਾਰ ਮਿੰਟੂ, ਦੀਪਾ ਸਿੱਧੂ, ਬਲਵੀਰ ਕੁਮਾਰ, ਰਵਿੰਦਰ ਸਿੰਘ ਹੈਪੀ, ਕਾਰਤਿਕ, ਦਲਵੀਰ ਸਿੰਘ, ਦਲਜੀਤ ਸਿੰਘ ਆਦਿ ਨੇ ਸ਼ਰਧਾਂਜਲੀ ਅਰਪਿਤ ਕੀਤੀ। 

LEAVE A REPLY

Please enter your comment!
Please enter your name here