ਵਿਦਿਆਰਥਿਆਂ ਨਾਲ ਠੱਗੀ ਮਾਰਨ ਵਾਲੇ ਏਜੰਟਾਂ ਵਿਰੁੱਧ ਪਰਸ਼ੋਤਮ ਰਾਜ ਅਹੀਰ ਦੀ ਅਗੁਵਾਈ ਵਿੱਚ ਕੱਢਿਆ ਰੋਸ਼ ਮਾਰਚ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕਿਸਾਨ-ਮਜਦੂਰ-ਛੋਟਾ ਵਾਪਾਰੀ ਇਕੱਠ ਅਤੇ ਸੰਯੁਕਤ ਸਮਾਜ ਮੋਰਚਾ ਦੇ ਆਗੂ ਪਰਸ਼ੋਤਮ ਰਾਜ ਅਹੀਰ ਦੇ ਧਿਆਨ ਵਿੱਚ ਮਾਮਲਾ ਆਇਆ ਕਿ ਕੁੱਝ ਏਜੰਟਾਂ ਨੇ ਵਿਦਿਆਰਥੀਆਂ ਨੂੰ ਕਨੇਡਾ ਭੇਜਣ ਦੇ ਨਾਂ ਤੇ ਉਨ੍ਹਾਂ ਦੀਆਂ ਫੀਸਾਂ ਉਨਾਂ ਕਾਲਜਾਂ ਵਿੱਚ ਜਮਾਂ ਕਰਵਾ ਦਿਤਿਆ ਹਨ ਜੋ ਕਨੇਡਾ ਗੋਰਮਿੰਟ ਨੇ ਦਿਵਾਲੀਆਂ ਕਰਾਰ ਦੇ ਦਿੱਤੇ ਹਨ। ਇਹ ਗੱਲ ਵਿਦਿਆਰਥੀਆਂ ਨੂੰ ਤਦ ਪਤਾ ਚੱਲੀ ਜਦੋਂ ਇਕ ਇਕ ਸਾਲ ਦੇ ਇਤੰਜਾਰ ਤੋਂ ਬਾਅਦ ਵੀ ਵਿਦਿਆਰਥੀਆਂ ਦਾ ਵੀਜਾ ਨਹੀ ਆਇਆ ਜਦ ਕਿ ਓਹਨਾ ਦੇ ਫਿੰਗਰ ਪ੍ਰਿੰਟ ਤੇ ਮੈਡੀਕਲ ਹੋ ਚੁੱਕੇ ਸੀ ਤੇ ਬੱਚਿਆਂ ਨੇ ਜਾਂਚ ਕੀਤੀ ਤਾਂ ਏਜੰਟਾਂ ਦੇ ਕੀਤੇ ਕਾਰਨਾਮੇ ਦਾ ਪਤਾ ਲੱਗਾ ਤੇ ਫਿਰ ਬੱਚਿਆ ਨੇ ਆਪਣੇ ਪਰਿਵਾਰਾਂ ਨੂੰ ਨਾਲ ਲੈਕੇ ਏਜੰਟਾਂ ਨਾਲ ਮਿਲਣਾ ਸ਼ੁਰੂ ਕੀਤਾ ਕਿ ਉਨ੍ਹਾਂ ਦੀ ਫੀਸ ਵਾਪਸ ਕੀਤੀ ਜਾਵੇ ਪਰ ਏਜੰਟਾਂ ਦੁਆਰਾ ਓਹਨਾ ਨੂੰ ਲਾਰੇ ਲਾਣੇ ਸ਼ੁਰੂ ਕਰ ਦਿੱਤੇ ਗਏ ਜਿਹੜੀ ਫੀਸ ਲੱਗਭਗ 12 ਤੋ 16 ਲੱਖ ਰੁਪਏ ਹੈ। 45 ਦਿਨ ਵਿੱਚ ਮਿਲ ਜਾਣੀ ਚਾਹੀਦੀ ਸੀ ਉਹ ਬੱਚਿਆਂ ਨੂੰ ਅੱਜ ਤੱਕ ਵੀ ਵਾਪਿਸ ਨਹੀਂ ਮਿਲੀ।

Advertisements

ਇਸ ਸਬੰਧ ਵਿੱਚ ਵਿਦਿਆਰਥੀ ਵੱਡੀ ਗਿਣਤੀ ਵਿੱਚ ਜਲੰਧਰ ਬਸ ਸਟੈਂਡ ਇਕੱਠੇ ਹੋਏ ਆਗੂਆਂ ਨੂੰ ਮਿਲੇ ਤੇ ਪੈਦਲ ਮਾਰਚ ਕਰ ਡੀਸੀ ਦਫ਼ਤਰ ਤੱਕ ਪਹੁੰਚੇ ਤੇ ਬੱਚਿਆਂ ਨੂੰ ਨਾਲ ਲੈਕੇ ਆਗੂਆਂ ਨੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤੇ ਪ੍ਰਸ਼ਾਸ਼ਨ ਨੇ ਵਿਦਿਆਰਥੀਆਂ ਨੂੰ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਹੋਰ ਸੰਗਠਨਾਂ ਦੇ ਜ਼ਿਮੇਵਾਰ ਸਾਥੀ ਵੀ ਹਾਜਰ ਸਨ।

LEAVE A REPLY

Please enter your comment!
Please enter your name here