ਲੱਖਾਂ ਰੁਪਏ ਦੀ ਠੱਗੀ ਦੇ ਮਾਮਲੇ ‘ਚ ਨਾਮਜ਼ਦ ਰਵੀ ਜੈਨ ਅਤੇ ਕਾਮਾਕਸ਼ੀ ਜੈਨ ਦੀ ਭਾਲ ਵਿੱਚ ਪੁਲਿਸ ਵਲੋਂ ਛਾਪੇਮਾਰੀ ਸ਼ੁਰੂ

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ- ਅਭਿਸ਼ੇਕ ਕੁਮਾਰ। ਮਾਡਲ ਟਾਊਨ ਦੇ ਸ਼੍ਰੀ ਆਰਟਿਸਟਿਕ ਐਥਿਕ ਵੇਅਰ ਸ਼ੋਅਰੂਮ ਦੇ ਮਾਲਕ ਰਵੀ ਜੈਨ ਅਤੇ ਉਸ ਦੀ ਪਤਨੀ ਕਾਮਾਕਸ਼ੀ ਜੈਨ ਦੀ ਭਾਲ ‘ਚ ਥਾਣਾ ਬਾਰਾਂਦਰੀ ਦੀ ਪੁਲਸ ਨੇ ਉਨ੍ਹਾਂ ਦੇ ਸ਼ੋਅਰੂਮ ‘ਤੇ ਛਾਪਾ ਮਾਰਿਆ। ਦੋਵੇਂ ਰਾਸ਼ਟਰੀ ਸਨੂਕਰ ਖਿਡਾਰੀ ਅੰਕੁਸ਼ ਚੌਹਾਨ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ‘ਚ ਨਾਮਜ਼ਦ ਹਨ। ਪੁਲਸ ਨੇ ਪਤੀ-ਪਤਨੀ ਨੂੰ ਗ੍ਰਿਫਤਾਰ ਕਰਨ ਲਈ ਉਨ੍ਹਾਂ ਦੇ ਘਰ ਛਾਪੇਮਾਰੀ ਵੀ ਕੀਤੀ ਪਰ ਦੋਵੇਂ ਉਥੇ ਵੀ ਨਹੀਂ ਮਿਲੇ। ਅੰਕੁਸ਼ ਚੌਹਾਨ ਦੇ ਪਿਤਾ ਰਜਿੰਦਰ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਦਾ ਗਹਿਣਿਆਂ ਦਾ ਸ਼ੋਅਰੂਮ ਹੈ।  ਕੁਝ ਸਮਾਂ ਪਹਿਲਾਂ ਉਸ ਨੇ ਆਪਣੇ ਬੇਟੇ ਅੰਕੁਸ਼ ਚੌਹਾਨ ਨੂੰ ਵਿਦੇਸ਼ ਭੇਜਣ ਲਈ ਰਵੀ ਜੈਨ ਅਤੇ ਕਾਮਾਕਸ਼ੀ ਜੈਨ ਨਾਲ ਸੰਪਰਕ ਕੀਤਾ। 

Advertisements

ਉਸ ਨੇ ਅੱਗੇ ਉਸ ਦੀ ਜਾਣ-ਪਛਾਣ ਦੋ ਹੋਰ ਸਾਥੀਆਂ ਨਾਲ ਕਰਵਾਈ ਜਿਨ੍ਹਾਂ ਨਾਲ ਉਸ ਦੇ ਲੜਕੇ ਨੂੰ ਵਿਦੇਸ਼ ਵਿਚ ਸੈਟਲ ਕਰਨ ਦੀ ਗੱਲ ਚੱਲ ਰਹੀ ਸੀ। ਇਸ ਸਬੰਧੀ ਉਕਤ ਵਿਅਕਤੀਆਂ ਨੇ ਉਸ ਤੋਂ ਲੱਖਾਂ ਰੁਪਏ ਲੈ ਲਏ ਪਰ ਬਾਅਦ ਵਿਚ ਨਾ ਤਾਂ ਉਸ ਦੇ ਲੜਕੇ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ।  ਇਸ ਸਬੰਧੀ ਜਾਂਚ ਤੋਂ ਬਾਅਦ ਥਾਣਾ ਬਾਰਾਦਰੀ ਦੀ ਪੁਲੀਸ ਨੇ ਰਵੀ ਜੈਨ ਅਤੇ ਕਾਮਾਕਸ਼ੀ ਜੈਨ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਸੀ। ਮੰਗਲਵਾਰ ਨੂੰ ਪੁਲਸ ਨੇ ਦੋਵਾਂ ਦੀ ਭਾਲ ‘ਚ ਸ਼ੋਅਰੂਮ ਦੇ ਨਾਲ-ਨਾਲ ਉਨ੍ਹਾਂ ਦੇ ਘਰ ‘ਤੇ ਵੀ ਛਾਪੇਮਾਰੀ ਕੀਤੀ ਪਰ ਦੋਵੇਂ ਨਹੀਂ ਮਿਲੇ।  ਏਸੀਪੀ ਸੁਖਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here