ਐਮਡੀਐਸ ਆਰ ਵਿਸ਼ੇ ਦੀ ਦੋ ਦਿਨਾਂ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ.ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮੈਡੀਕਲ ਅਫਸਰਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਮਾਤਰਵ ਮੌਤ ਦਰ ਨੂੰ ਘੱਟ ਕਰਨ ਲਈ ਐਮ.ਡੀ.ਐਸ.ਆਰ ਦੀ ਦੋ ਦਿਨਾਂ ਸਿਖਲਾਈ ਪ੍ਰੋਗਰਾਮ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਸੁਨੀਲ ਅਹੀਰ ਦੀ ਪ੍ਰਧਾਨਗੀ ਹੇਠ ਸਿਖਲਾਈ ਕੇਂਦਰ ਵਿਖੇ ਕੀਤਾ ਗਿਆ । ਸਿਖਲਾਈ ਪ੍ਰੋਗਰਾਮ ਵਿੱਚ ਸਿੱਖਿਆਰਥੀ ਨੂੰ ਸੰਬੋਧਨ ਕਰਦੇ ਹੋਏ ਡਾ.ਸੁਨੀਲ ਆਹੀਰ ਨੇ ਕਿਹਾ ਕਿ ਸਿਹਤ ਵਿਭਾਗ ਦਾ ਮੁੱਖ ਟੀਚਾ ਮਿਆਰੀ ਜੱਚਾ ਬੱਚਾ ਸਿਹਤ ਸੇਵਾਂਵਾ ਪ੍ਰਦਾਨ ਕਰਨਾ ਹੈ ਤਾਂ ਕਿ ਗਰਭਵਤੀ ਔਰਤਾਂ ਅਤੇ ਬੱਚਿਆਂ ਦੀ ਮੌਤ ਦਰ ਨੂੰ ਘਟਾਇਆ ਜਾ ਸਕੇ। ਉਨਾਂ ਦੱਸਿਆ ਕਿ ਸਰਕਾਰ ਵਲੋਂ ਵੀ ਜੱਚਾ ਬੱਚਾ ਸਿਹਤ ਸੇਵਾਂਵਾ ਦੇ ਸੁਧਾਰ ਲਈ ਜਨਨੀ ਸੁੱਰਖਿਆ ਯੋਜਨਾ (ਜੈ.ਐਸ.ਵਾਈ), ਜਨਨੀ ਸਿਸ਼ੂ ਸੁੱਰਖਿਆ ਕਾਰਿਅਕ੍ਰਮ (ਜੈ.ਐਸ.ਐਸ.ਕੈ) ਪ੍ਰਧਾਨ ਮੰਤਰੀ ਸੁੱਰਖਿਅਤ ਮਾਤਰਵ ਅਭਿਆਨ ਆਦਿ ਸਕੀਮਾਂ ਤਹਿਤ ਮੁਫਤ ਜਾਂਚ ਅਤੇ ਇਲਾਜ ਸਬੰਧੀ ਸੇਵਾਂਵਾਂ ਦਿੱਤੀਆਂ ਜਾ ਰਹੀਆਂ ਹਨ । 

Advertisements

ਉਨਾਂ ਦੱਸਿਆ ਕਿ ਸਾਲ 1990 ਵਿੱਚ ਭਾਰਤ ਦਾ ਮਾਤਰੀ ਮੌਤ ਦਰ 556 ਸੀ ਜੋਕਿ ਸਿਹਤ ਸੇਵਾਂਵਾਂ ਵਿੱਚ ਸੁਧਾਰ ਆਉਣ  ਨਾਲ ਸਾਲ 2021 ਦੌਰਾਨ ਇਹ ਦਰ ਘੱਟ ਕੇ 103 ਰਹਿ ਗਈ ਹੈ । ਉਨਾਂ ਹਾਜ਼ਰ ਸਟਾਫ ਨੂੰ ਪੋਸਟ ਨੇਟਲ ਕੇਅਰ ਅਤੇ ਸੰਸਥਾਂ ਵਿੱਚ ਨਾਰਮਲ ਜਣੇਪੇ ਲਈ 48 ਘੰਟੇ ਤੇ ਸਜੇਰੀਅਰਨ ਸੈਕਸ਼ਨ ਲਈ 7 ਦਿਨ ਦਾਖਲਾ ਨੂੰ ਯਕੀਨੀ ਬਣਾਉਣ ਬਾਰੇ ਕਿਹਾ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਮੁਹੰਮਦ ਆਸਿਫ, ਜ਼ਿਲ੍ਹਾ ਮਾਸ ਮੀਡੀਆ ਅਫਸਰ ਪ੍ਰਸ਼ੋਤਮ ਲਾਲ, ਡੀ.ਐਮ.ਈ,ੳ ਅਨੁਰਾਧਾ ਠਾਕੁਰ ਹਾਜ਼ਰ ਸਨ ।

LEAVE A REPLY

Please enter your comment!
Please enter your name here