ਬਲੱਡ ਮੋਟੀਵੇਟਰ ਮੈਂਬਰਾ ਵਲੋਂ ਮਾਹਿਲਪੁਰ ਵਿਖੇ ਖੂਨਦਾਨ 3 ਅਪ੍ਰੈਲ ਨੂੰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿਖੇ ਬਲੱਡ ਦੀ ਜਰੂਰਤ ਨੂੰ ਦੇਖਦੇ ਹੋਏ ਬਲੱਡ ਮੋਟੀਵੇਟਰ ਮੈਂਬਰਾਂ ਨੌਜਵਾਨ ਸਭਾ ਸਪੋਰਟਸ ਕਲੱਬ ਕਾਲੇਵਾਲ ਫੱਤੂ, ਭਲਵਾਨ ਮਨਪ੍ਰੀਤ ਸਿੰਘ ਰੌਕੀ ਮੌਲਾ, ਜਸਵੰਤ ਸਿੰਘ ਬੰਗਾ ਲੈਬੋਰਟਰੀ ਕੋਟ ਫਤੂਹੀ, ਕੁਲਦੀਪ ਸਿੰਘ ਢਾਡਾ ਖ਼ੁਰਦ, ਅਵਤਾਰ ਸਿੰਘ ਸੈਣੀ ਮਾਰਕੀਟ ਕੋਟ ਫਤੂਹੀ, ਓਂਕਾਰ ਸਿੰਘ ਚਾਹਲਪੁਰੀ, ਰਾਮ ਸਰੂਪ ਹੁਸ਼ਿਆਰਪੁਰ, ਬਲਬੀਰ ਸਿੰਘ ਸਮੇਤ ਸਮੂਹ ਮੋਟੀਵੇਟਰ ਸਾਥੀਆਂ ਵਲੋਂ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਖੂਨਦਾਨ ਕੈਂਪ ਲਾਗਉਣ ਸਬੰਧੀ ਅੱਡਾ ਖੜੌਦੀ ਵਿਖੇ ਮੀਟਿੰਗ ਕੀਤੀ ਗਈ।

Advertisements

ਸਮੂਹ ਮੋਟੀਵੇਟਰ ਮੈਂਬਰਾਂ ਨੇ ਦੱਸਿਆ ਕਿ 3 ਅਪ੍ਰੈਲ, ਦਿਨ ਐਤਵਾਰ ਨੂੰ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਰਾਜ ਕੁਮਾਰ ਈਟੀਓ ਸ਼ਹੀਦ ਭਗਤ ਸਿੰਘ ਨਗਰ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਇਸ ਮੌਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਟੀਮ ਵਲੋਂ ਖੂਨ ਦੇ ਯੂਨਿਟ ਇਕੱਤਰ ਕੀਤੇ ਜਾਣਗੇ।

LEAVE A REPLY

Please enter your comment!
Please enter your name here