ਪ੍ਰੈਸ ਕਲੱਬ ਤਲਵਾੜਾ ਦੇ ਰਮਨ ਟੰਡਨ ਪ੍ਰਧਾਨ ਅਤੇ ਰਾਕੇਸ਼ ਘਈ ਉੱਪ ਪ੍ਰਧਾਨ ਨਿਯੁਕਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬੀਤੇ ਦਿਨੀਂ ਪ੍ਰੈਸ ਕਲੱਬ ਤਲਵਾੜਾ ਦੇ ਮੈਬਰਾਂ ਦੀ ਮੀਟਿੰਗ ਪੱਤਰਕਾਰ ਰਮਨ ਟੰਡਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਮੂਹ ਤਲਵਾੜਾ ਦੇ ਪੱਤਰਕਾਰਾਂ ਦੀ ਸਰਵਸੰਮਤੀ ਨਾਲ ਇੱਕ ਤਲਵਾੜਾ ਪ੍ਰੈਸ ਕਲੱਬ ਦੀ 7 ਮੈਂਬਰੀ ਕਮੇਟੀ 3 ਸਾਲ ਲਈ ਚੁਣੀ ਗਈ ਇਸ ਕਮੇਟੀ ਵਿੱਚ ਪ੍ਰਧਾਨ ਰਮਨ ਟੰਡਨ, ਉੱਪ ਪ੍ਰਧਾਨ ਰਾਕੇਸ਼ ਘਈ, ਜਰਨਲ ਸਕੱਤਰ ਦੀਪਕ ਠਾਕੁਰ, ਕੈਸ਼ਿਅਰ ਜੌਤੀ ਗੌਤਮ, ਸਹਾਇਕ ਸੌਨੂੰ ਧਾਪਰ, ਮੁਕੇਸ਼ ਸ਼ਰਮਾ, ਸਲਾਹਕਾਰ ਰਾਕੇਸ਼ ਸ਼ਰਮਾ, ਸੁਰਿੰਦਰ ਸ਼ਰਮਾ, ਇਹਨਾਂ ਤੋਂ ਇਲਾਵਾ ਤਲਵਾੜਾ ਪ੍ਰੈਸ ਕਲੱਬ ਦੇ ਪ੍ਰਵੀਨ ਸੌਹਲ, ਅਰੁਣ ਮੇਹਤਾ, ਸੁਰੇਸ਼ ਕੁਮਾਰ, ਰਮੇਸ਼ ਭਰਤਵਾਜ, ਨਵਦੀਪ ਸਿੰਘ, ਸੌਰਵ ਸ਼ਰਮਾ, ਬਲਦੇਵ ਰਾਜ ਟੋਹਲੂ, ਮੁਨੀਸ਼ ਕੁਮਾਰ ਇਹਨਾਂ ਤੋਂ ਇਲਾਵਾ ਹੋਰ ਵੀ ਤਲਵਾੜਾ ਪ੍ਰੈਸ ਕਲੱਬ ਦੇ ਪੱਤਰਕਾਰ ਮੌਜੂਦ ਸਨ।

Advertisements

LEAVE A REPLY

Please enter your comment!
Please enter your name here