ਬਾਬਾ ਮੇਸ਼ੀ ਸ਼ਾਹ ਚਿਸ਼ਤੀ ਫ਼ਰੀਦੀ ਸਾਂਬਰੀ ਵੱਲੋਂ ਡਾ. ਹਰਕੰਵਲ ਕੋਰਪਾਲ ਦੀ ਲਿਖੀ ਹੋਈ ਕਿਤਾਬ “ਦੀਵਾਨ -ਏ- ਕਾਦਰੀ ” ਰਿਲੀਜ਼

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹਜ਼ਰਤ ਪੀਰ ਬਾਬਾ ਬੁੱਧੂ ਸ਼ਾਹ ਜੀ ਦੀ ਸੂਫੀ ਦਰਗਾਹ ਤੇ ਆਯੋਜਿਤ ਇੱਕ ਪੁਸਤਕ ਵਿਮੋਚਨ ਸਮਾਗਮ ਦੌਰਾਨ 19 ਵੀ ਸਦੀ ਦੇ ਅਜ਼ੀਮ ਸੂਫੀ ਸੰਤ ਅਤੇ ਲਹਿੰਦੇ ਅਤੇ ਚੜ੍ਹਦੇ ਦੋਵਾਂ ਪੰਜਾਬਾਂ ਦੇ ਮਕਬੂਲ ਸੂਫ਼ੀ ਸ਼ਾਇਰ ਹਜ਼ਰਤ ਖ਼ਵਾਜ਼ਾ ਮੁਹੀਉਦੀਨ ਖਾਨ ਕਾਦਰੀ ਰਚਿਤ  ” ਦੀਵਾਨ – ਏ – ਕਾਦਰੀ ”  ਨੂੰ ਰਿਲੀਜ਼ ਕਰਨ ਦੀ ਰਸਮ ਹਜ਼ਰਤ ਬਾਬਾ ਮੇਸ਼ੀ ਸ਼ਾਹ ਚਿਸ਼ਤੀ ਫ਼ਰੀਦੀ ਸਾਬਰੀ ਗੱਦੀ ਨਸ਼ੀਨ  ਦਰਗਾਹ ਪੀਰ ਬਾਬਾ ਬੁੱਧੂ ਸ਼ਾਹ ਕਾਦਰੀ ਬਟਾਲਾ ਸ਼ਰੀਫ ਨੇ ਅਦਾ ਕੀਤੀ  । ” ਦੀਵਾਨ-ਏ-ਕਾਦਰੀ ਦਾ ਉਰਦੂ/ ਫਾਰਸੀ ਤੋਂ ਲਿਪੀਅੰਤਰ ਅਤੇ ਸੰਪਾਦਨਾ ਪਰਵਾਸੀ ਪੰਜਾਬੀ ਲੇਖਕ ਡਾ ਹਰਕੰਵਲ ਕੌਰਪਾਲ ਨੇ ਕੀਤੀ ਹੈ ਅਤੇ ਇਸਨੂੰ ਐਸਥੇਟਿਕਸ ਪਬਲੀਕੇਸ਼ਨ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ ਇਸ ਮੌਕੇ ਬੋਲਦਿਆਂ ਸੂਫ਼ੀ ਸੰਤ ਬਾਬਾ ਮੇਸ਼ੀ ਸ਼ਾਹ ਚਿਸ਼ਤੀ ਫ਼ਰੀਦੀ ਸਾਬਰੀ ਨੇ ਕਿਹਾ ਕਿ ਵਜੂਦ ਦੀ ਤਿਲਾਵਤ  ( ਬੂੰਦ ਦੇ ਅਧਿਐਨ )  ਨੂੰ ਮੁਖ਼ਾਤਿਬ ਇਸ ਉੱਚ ਪਾਧੇ ਦੇ  ਕਲਾਸਿਕੀ ਸੂਫੀ ਕਲਾਮ ਵਿਚੋਂ ਮਾਰਿਫਤ ਦੀ ਰੋਸ਼ਨੀ ਪੜ੍ਹਨ  ਵਾਲਿਆਂ ਦੇ ਸੀਨੇ ਨੂੰ ਮੁਨੱਵਰ ਕਰਦੀ ਹੈ । ਉਨ੍ਹਾਂ ਇਸ ਕਲਾਮ ਨੂੰ ਪਹਿਲੀ ਵਾਰ ਪੰਜਾਬੀ ਵਿਚ ਸਾਹਮਣੇ ਲਿਆਉਣ ਲਈ ਡਾ ਹਰਕੰਵਲ ਕੋਰਪਾਲ ਦੀ ਭਰਪੂਰ ਸ਼ਲਾਘਾ ਕੀਤੀ ।

Advertisements

” ਦੀਵਾਨ – ਏ – ਕਾਦਰੀ ” ਦੀ ਸੰਪਾਦਨ ਅਤੇ ਲਿਪੀਅੰਤਰ ਵਾਰੇ ਆਪਣੇ ਅਨੁਭਵ ਭਾਵਪੂਰਤ ਢੰਗ ਨਾਲ ਸਾਂਝੇ ਕਰਦਿਆਂ ਡਾ ਹਰਕੰਵਲ ਕੌਰ ਪਾਲ ਨੇ ਕਿਹਾ ਕਿ ਇਹ ਦੀਵਾਨ ਲਿਖਦੇ ਪਾਕਿਸਤਾਨ ਵਿਚ ਹੁਣ ਤੱਕ 15 ਸੰਸਕਰਨ ਪ੍ਰਕਾਸ਼ਤ ਹੋ ਚੁੱਕੇ ਹਨ ਅਤੇ ਇਸ ਨੂੰ ਕੱਵਾਲੀ ਦੇ ਬਾਦਸ਼ਾਹ ” ਨੁਸਰਤ ਫ਼ਤਿਹ ਅਲੀ ਖ਼ਾਨ ਸਾਹਿਬ ”  ਸਮੇਤ ਮਸ਼ਹੂਰ ਕਵਾਲਾਂ ਨੇ ਬਹੁਤ ਮੁਹੱਬਤ ਨਾਲ ਗਾਇਆ ਹੈ ਤੌਹੀਦ ( ਰੱਬ ਨੂੰ ਇੱਕ ਮੰਨਣਾ ) ਅਤੇ ਬਹਾਦਰ ਪੁਲ ਵਹਦਤ-ਉੱਲ-ਵਜੂਦ  ਦੇ ਸੂਫ਼ੀ ਦਰਸ਼ਨ ਦਾ ਨਵਾਬ ਖ਼ਜ਼ਾਨਾ ਹੈ  । ਉੱਘੇ ਸ਼ਾਇਰ ਅਤੇ ਚਿੱਤਰਕਾਰ ਸਵਰਨਜੀਤ ਸਵੀ ਨੇ ਇਸ ਨੂੰ ਮਾਰਫਿਤ ਦੀਆਂ ਡੂੰਘੀਆਂ ਰਮਜ਼ਾਂ ਵਾਲੀ ਇਕ ਕਲਾਸਿਕ ਸੂਫੀ ਸਰੋਤ ਪੁਸਤਕ ਕਿਹਾ । ਪੰਜਾਬੀ ਦੇ ਰਹੱਸਵਾਦੀ ਕਵੀ ਪਰਮਜੀਤ ਸੋਹਲ ਨੇ ਕਿਹਾ ਕਿ ਇਹ ਰਚਨਾ ਸਾਹਤਿ‍ਕ ਪਾਠ ਤੋ ਕਿਤੇ ਵੱਧ ਸਤਿ ਦੇ ਅਭਿਲਾਖੀਆਂ ਨੂੰ ਆਪੇ ਹੀ ਪਛਾਣ ਵੱਲ ਮੋੜਨ ਵਾਲੀ ਰਚਨਾ ਹੈ ਜ਼ਿਲ੍ਹਾ ਭਾਸ਼ਾ ਅਫਸਰ ਲੁਧਿਆਣਾ ਸੰਦੀਪ ਸ਼ਰਮਾ ਨੇ ਇਸ ਰਚਨਾ ਦੀ ਪ੍ਰਕਾਸ਼ਨਾ ਨੂੰ ਸੂਫ਼ੀ ਸਾਹਿਤ ਦੇ ਸੰਦਰਭ ਵਿੱਚ ਅਰਥਪੂਰਨ ਪ੍ਰਾਪਤੀ ਦੱਸਿਆ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ  ਅਸ਼ਵਨੀ ਜੇਤਲੀ ,ਪੰਜਾਬੀ ਨਾਵਲਕਾਰ ਦੇਵਿੰਦਰ ਸ਼ੇਖਾ ,ਲੋਕ ਗਾਇਕ ਤਰਸੇਮ ਦੀਵਾਨਾ, ਪਵਨ ਕੁਮਾਰ ਬੱਧਣ , ਟੋਰਾਂਟੋ ਤੋਂ ਇੰਜਨੀਅਰ ਸ਼ੰਕਰਣ ਕੋਰਪਾਲ ,ਗੁਲਾਮ ਸਾਬਰ, ਮਾਸ਼ੂ ਸ਼ਾਹ ,ਗੀਤਾ ਕਾਦਰੀ, ਪਰਸਰਾਮ , ਯਸ਼ਪਾਲ ਬਿੱਲਾ, ਹੈਪੀ ਗੁਰਦਾਸਪੁਰ,ਸੇਵਾਦਾਰ ਸੱਤਪਾਲ, ਸੋਨੂੰ ਪ੍ਰਧਾਨ’ ਭਗਵਾਨ ਵਾਲਮੀਕ ਤੀਰਥ ਅੰਮ੍ਰਿਤਸਰ ਤੋਂ  ਆਏ ਹੋਏ ਮਹਾਂਪੁਰਸ਼ ਆਦਿ ਹਾਜ਼ਰ ਸਨ । 

LEAVE A REPLY

Please enter your comment!
Please enter your name here