ਐਨਐਚਐਮ ਕਰੋਨਾ ਵਲੰਟੀਅਰ ਨੇ ਕੈਬਨਿਟ ਮੰਤਰੀ ਧਾਲੀਵਾਲ ਨੂੰ ਦਿੱਤਾ ਮੰਗ ਪੱਤਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੋਵਿਡ-19 ਮੈਡੀਕਲ ਅਤੇ ਪੈਰਾ-ਮੈਡੀਕਲ ਵਲੰਟੀਅਰ ਯੂਨੀਅਨ ਪੰਜਾਬ ਦੇ ਸੂਬਾ ਸਕੱਤਰ ਚਮਕੌਰ ਸਿੰਘ ਚੰਨੀ ਧੂਰੀ ਦੀ ਅਗਵਾਈ ਹੇਠ ਵਲੰਟੀਅਰ ਸਾਥੀਆਂ ਨਾਲ ਮੀਟਿੰਗ ਕਰਕੇ ਆਪਣੀਆਂ ਜਾਇਜ ਮੰਗਾਂ ਨੂੰ ਲੈ ਕੇ ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤਾ। ਦੱਸਿਆ ਕਿ ਅਸੀਂ ਉਹ ਕਰੋਨਾ ਵਲੰਟੀਅਰ ਯੋਧੇ ਹਾਂ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਦੀ ਹਸਪਤਾਲਾਂ,ਸੈਂਟਰਾਂ ਵਿੱਚ ਸੇਵਾ ਕੀਤੀ। ਜਦੋਂ ਕਿ ਇਹ ਸਾਨੂੰ ਪਤਾ ਸੀ ਵੀ ਅਸੀਂ ਆਪਣੀ ਜਾਨ ਦੀ ਬਾਜ਼ੀ ਲਾ ਰਹੇ ਹਾਂ। ਪਰ ਕਾਂਗਰਸ ਸਰਕਾਰ ਨੇ ਕਰੋਨਾ ਦੀ ਮਹਾਮਾਰੀ ਵਿਚ ਕੰਮ ਲੈ ਕੇ ਸਾਨੂੰ ਨੋਕਰੀ ਤੋਂ ਬਾਹਰ ਕਰ ਦਿੱਤਾ। ਜਿਸ ਨਾਲ ਸਾਡੇ ਘਰ ਦੇ ਹਾਲਾਤ ਖ਼ਰਾਬ ਹੋ ਗਏ। ਉਸ ਤੋਂ ਬਾਅਦ ਅਸੀਂ ਆਪਣੇ ਕੀਤੇ ਕੰਮ ਦਾ ਹੱਕ ਮੰਗਣ ਲਈ 2020/21 ਵਿੱਚ ਕਾਂਗਰਸ ਸਰਕਾਰ ਤੱਕ ਮੀਟਿੰਗ ਰਾਹੀਂ, ਪੱਕਾ ਧਰਨਾ ਲਾ ਕੇ, ਕਈ ਵਾਰ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਡਾਂਗਾਂ ਖਾ ਕੇ।ਪਰ ਕੋਈ ਨਤੀਜਾ ਨਹੀਂ ਨਿਕਲਿਆ।

Advertisements

ਕਾਂਗਰਸ ਸਰਕਾਰ ਨੇ ਵੋਟਾਂ ਸਮੇਂ ਵੋਟਾਂ ਲੈਣ ਲਈ ਮੀਡੀਆ ਵਿੱਚ ਝੂਠਾ ਬਿਆਨ ਦਿੱਤਾ ਗਿਆ। ਪਰ ਅਸੀਂ ਆਪ ਦੀ ਸਰਕਾਰ ਦਾ ਸਾਥ ਦਿੱਤਾ ਅਤੇ ਡਟ ਕੇ ਹਰ ਜ਼ਿਲ੍ਹੇ ਵਿੱਚ ਸਪੋਟ ਕੀਤੀ। ਇਸ ਲਈ ਸਾਨੂੰ ਉਮੀਦ ਹੈ ਕਿ ਆਪ ਦੀ ਸਰਕਾਰ ਬਣ ਗਈ ਹੈ ਤੇ ਹੁਣ ਸਾਨੂੰ ਨੋਕਰੀ ਪੱਕੀ ਮਿਲ ਜਾਉ। ਇਸ ਮੋਕੇ ਕਰਨਵੀਰ ਸਿੰਘ ਅਮਿ੍ਤਸਰ, ਰੀਤੂ ਲੂਧਿਆਣਾ, ਸੁਨੀਤਾ ਜਲੰਧਰ, ਅਮਨਦੀਪ ਅਮ੍ਰਿਤਸਰ, ਅਮਨ ਹੁਸ਼ਿਆਰਪੁਰ, ਸੰਦੀਪ ਫਤਿਗੜ, ਜ਼ਿਲਾ ਸੰਗਰੂਰ ਦੇ ਪ੍ਰਧਾਨ ਹਰਦੀਪ ਕੋਹਰੀਆ, ਕਰਮਜੀਤ ਸਿੰਘ ਸੁਨਾਮ,ਆਦਿ ਮਜੂਦ ਸਨ

LEAVE A REPLY

Please enter your comment!
Please enter your name here