ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ ਨਰੇਸ਼ ਪੰਡਿਤ ਨੇ ਪਰਿਵਾਰ ਸਮੇਤ ਕੀਤਾ ਕੰਜਕ ਪੂਜਨ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਆਦਿ ਮਾਂ ਭਗਵਤੀ ਦੀ ਸਾਧਨਾ ਦਾ ਤਿਉਹਾਰ ਚੈਤਰ ਨਾਵਰਤੇ ਸਮਾਪਤੀ ਦੇ ਵੱਲ ਪਹੁੰਚ ਗਏ ਹਨ। ਸ਼ਰਧਾਲੁਆਂ ਨੇ ਮਾਂ ਦੇ ਅਠਵੇਂ ਸਵਰੂਪ ਮਹਾਗੌਰੀ ਦੀ ਪੂਜਾ ਕਰਕੇ ਸੁਖ ਸ਼ਾਂਤੀ ਦੀ ਕਾਮਨਾ ਕੀਤੀ। ਸ਼ਨੀਵਾਰ ਨੂੰ ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਨੇ ਪੁਰੇ ਪਰਿਵਾਰ ਨਾਲ ਕੰਜਕ ਪੂਜਨ ਕੀਤਾ ਅਤੇ ਮਾਂ ਭਗਵਤੀ ਕੋਲੋ ਸਰਬਤ ਦੇ ਭਲੇ ਦੀ ਦੀ ਪਾਰਥਨਾ ਕੀਤੀ। ਨਰੇਸ਼ ਪੰਡਿਤ ਨੇ ਕਿਹਾ ਕਿ ਨਰਾਤਿਆਂ ਵਿੱਚ ਕੰਜਕ ਪੂਜਨ ਦਾ ਵਿਸ਼ੇਸ਼ ਮਹੱਤਵ ਹੈ। ਵਰਤਮਾਨ ਵਿੱਚ ਜਿੱਥੇ ਕੰਨਿਆ ਭਰੂਣ ਹੱਤਿਆ ਹੋ ਰਹੀ ਹੈ। ਉਥੇ ਹੀ ਮਾਂ ਦੇ ਪਾਵਨ ਨਰਾਤਿਆਂ ਵਿੱਚ ਕੰਜਕ ਪੂਜਨ ਕੰਨਿਆ ਭਰੂਣ ਹੱਤਿਆ ਨੂੰ ਰੋਕਣ ਨੂੰ ਪ੍ਰੇਰਿਤ ਕਰਦਾ ਹੈ। ਇਸ ਦਿਨ ਸਾਨੂੰ ਸੰਕਲਪ ਲੈਣਾ ਚਾਹੀਦਾ ਹੈ ਕਿ ਅਸੀ ਧੀਆਂ ਨੂੰ ਪੜਾ-ਲਿਖਾ ਕੇ ਕਾਬਿਲ ਬਣਾਵਾਂਗੇ ਨਾ ਕਿ ਜਨਮ ਤੋਂ ਪਹਿਲਾਂ ਹੀ ਉਨ੍ਹਾਂਨੂੰ ਮਾਰਾਂਗੇ। ਇਸ ਦੌਰਾਨ ਕੰਜਕਾਂ ਨੂੰ ਸੁੰਦਰ-ਸੁੰਦਰ ਗਿਫ਼ਟ ਪ੍ਰਸਾਦ ਦੇ ਵਿੱਚ ਦਿੱਤੇ ਗਏ।

Advertisements

ਨਰੇਸ਼ ਪੰਡਿਤ ਨੇ ਕਿਹਾ ਕਿ ਜੇਕਰ ਧੀਆਂ ਨੂੰ ਇਸੇ ਤਰ੍ਹਾਂ ਮਾਰਿਆ ਗਿਆ ਤਾਂ ਕੰਜਕਾਂ ਕਿਥੋਂ ਲਿਆਓਗੇ। ਜੋ ਲੋਕ ਕੁੱਖ ਵਿੱਚ ਹੀ ਕੰਨਿਆਵਾਂ ਦੀ ਹੱਤਿਆ ਕਰ ਦਿੰਦੇ ਹਨ, ਉਨ੍ਹਾਂਨੂੰ ਮਾਂ ਦੇ ਦਵਾਰ ਵਿੱਚ ਕੰਜਕਾਂ ਦੀ ਪੂਜਾ ਦਾ ਫਲ ਕਦੇ ਨਹੀਂ ਮਿਲਦਾ, ਕਿਉਂਕਿ ਕੰਜਕਾਂ ਉਹ ਦੇਵ ਕੰਨਿਆ ਹੁੰਦੀਆਂ ਹਨ ਜੋ ਧੀ ਦੇ ਰੂਪ ਵਿੱਚ ਭਗਤਾਂ ਦੇ ਘਰ ਜਨਮ ਲੈਂਦੀਆਂ ਹਨ। ਜਿਸ ਜਿਸ ਘਰ ਵਿੱਚ ਕੰਜਕਾਂ ਧੀਆਂ ਬਣਕੇ ਜਨਮ ਲੈਂਦੀਆਂ ਹਨ, ਉਸ ਘਰ ਦੇ ਸਾਰੇ ਦੁੱਖ ਦਰਦ ਦੂਰ ਹੋ ਜਾਂਦੇ ਹਨ। ਨਰੇਸ਼ ਪੰਡਿਤ ਨੇ ਕਿਹਾ ਕਿ ਲੋਕਾਂ ਨੂੰ ਕੰਜਕਾਂ ਨੂੰ ਪੂਜਦੇ ਹੋਏ ਸਹੁੰ ਲੈਣੀ ਚਾਹੀਦੀ ਹੈ ਕਿ ਧੀਆਂ ਦੇ ਜਨਮ ਤੇ ਅਸੀ ਗਰਵ ਮਹਿਸੂਸ ਕਰਾਂਗੇ।

LEAVE A REPLY

Please enter your comment!
Please enter your name here