ਹਰਿਆਣਾ: ਮੇਲੇ ਵਿੱਚ ਅਣਪਛਾਤੇ ਵਿਅਕਤੀ ਵੱਲੋਂ ਲੋਕਾਂ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਦਿੱਤੀ ਗਈ ਨਸ਼ੀਲੀ ਫਰੂਟੀ, 28 ਲੋਕਾਂ ਦੀ ਵਿਗੜੀ ਹਾਲਤ

ਗੁਰੂਗ੍ਰਾਮ: (ਦ ਸਟੈਲਰ ਨਿਊਜ਼),ਰਿਪੋਰਟ: ਜੋਤੀ ਗੰਗੜ੍ਹ। ਹਰਿਆਣਾ ਦੇ ਗੁਰੂਗ੍ਰਾਮ ਵਿੱਚ ਹੋ ਰਹੇ ਮੇਲੇ ਵਿੱਚ ਇੱਕ ਅਣਪਛਾਤੇ ਵਿਅਕਤੀ ਵੱਲੋਂ ਲੋਕਾਂ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਫਰੂਟੀ ਦਿੱਤੀ। ਜਿਵੇਂ ਹੀ ਲੋਕਾਂ ਨੇ ਫਰੂਟੀ ਪੀਤੀ ਤਾਂ ਉਸ ਦੇ ਹੋਸ਼ ਉੱਡ ਗਏ। ਮਿਲੀ ਜਾਣਕਾਰੀ ਦੇ ਅਨੁਸਾਰ, ਮੇਲੇ ਵਿੱਚ ਆਏ 28 ਵਿਅਕਤੀਆਂ ਦੀ ਸਿਹਤ ਵਿਗੜ ਗਈ। ਇਨ੍ਹਾਂ ਸਾਰਿਆਂ ਨੂੰ ਗੁਰੂਗ੍ਰਾਮ ਦੇ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ 28 ਲੋਕਾਂ ਵਿੱਚ 10 ਬੱਚੇ ਵੀ ਸ਼ਾਮਲ ਹਨ। ਜਿੱਥੇ ਸ਼ੁਰੂਆਤੀ ਇਲਾਜ ਤੋਂ ਬਾਅਦ ਸਾਰਿਆਂ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ। ਇਸ ਦੇ ਨਾਲ ਹੀ ਗੁਰੂਗ੍ਰਾਮ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisements

ਦੱਸ ਦੇਈਏ ਕਿ ਦੇਰ ਰਾਤ ਜਦੋਂ ਇਹ ਲੋਕ ਮਾਂ ਦੇ ਦਰਸ਼ਨ ਕਰਕੇ ਮੰਦਰ ਨੇੜੇ ਸੌਂ ਰਹੇ ਸਨ ਤਾਂ ਉਸੇ ਸਮੇਂ ਇੱਕ ਵਿਅਕਤੀ ਨੇ ਇਨ੍ਹਾਂ ਲੋਕਾਂ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਫਰੂਟੀ ਦਿੱਤੀ। ਜਿਵੇਂ ਹੀ ਲੋਕਾਂ ਨੇ ਫਰੂਟੀ ਪੀਤੀ ਤਾਂ ਲੋਕਾਂ ਦੇ ਹੋਸ਼ ਉੱਡ ਗਏ ਤਾਂ ਅਚਾਨਕ ਕਈ ਲੋਕਾਂ ਦੀ ਤਬੀਅਤ ਵਿਗੜਣ ਲੱਗੀ। ਕਈਆਂ ਨੂੰ ਉਲਟੀਆਂ ਆਉਣ ਲੱਗੀਆਂ ਅਤੇ ਉਹ ਬੇਹੋਸ਼ ਹੋ ਗਏ। ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਅਣਪਛਾਤੇ ਵਿਅਕਤੀ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ ਹੁਣ ਤੱਕ ਨਾ ਤਾਂ ਕਿਸੇ ਦਾ ਨਾਮ ਸਾਹਮਣੇ ਆਇਆ ਹੈ ਅਤੇ ਨਾ ਹੀ ਸ਼ਰਧਾਲੂਆਂ ਵੱਲੋਂ ਨਸ਼ਾ ਕਰਨ ਦਾ ਕਾਰਨ ਸਾਹਮਣੇ ਆਇਆ ਹੈ।

LEAVE A REPLY

Please enter your comment!
Please enter your name here