ਸੀਐਚਸੀ ਬੁੱਢਾਬੜ ਵਿਖੇ ਬਲਾਕ ਪੱਧਰੀ ਸਿਹਤ ਮੇਲੇ ਦੀ ਵਿਸ਼ੇਸ਼ ਮੀਟਿੰਗ ਆਯੋਜਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੀਐਚਸੀ ਬੁੱਢਾਬੜ ਵਿਖੇ ਬਲਾਕ ਪੱਧਰੀ ਸਿਹਤ ਮੇਲਾ ਜੋ ਕਿ ਬਲਾਕ ਬੁੱਢਾਬੜ ਵਿੱਚ ਮਿਤੀ 19 ਅਪ੍ਰੈਲ 2022 ਨੂੰ ਵੱਡੇ ਪੱਧਰ ਤੇ ਹੋਣ ਜਾ ਰਿਹਾ ਹੈ, ਉਸਦੀ ਇਕ ਵਿਸ਼ੇਸ਼ ਮੀਟਿੰਗ ਡਾ ਹਰਜੀਤ ਸਿੰਘ ਐਸਐਮਓ ਦੁਬਾਰਾ ਸੀਐਚਸੀ ਵਿਖੇ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਹਰਜੀਤ ਸਿੰਘ ਨੇ ਦੱਸਿਆ ਕਿ ਇਸ ਸਿਹਤ ਮੇਲੇ ਵਿਚ ਮਾਹਰ ਡਾਕਟਰਾਂ ਦੁਆਰਾ ਹਰੇਕ ਬਿਮਾਰੀ ਦਾ ਚੈੱਕਅੱਪ ਕੀਤਾ ਜਾਵੇਗਾ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਤੇ ਟੈਸਟ ਵੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੇਲੇ ਦਾ ਮੁੱਖ ਮੰਤਵ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦਾ ਹੈ। ਇਸ ਲਈ ਉਨ੍ਹਾਂ ਨੇ ਅੱਜ ਆਪਣੇ ਸਟਾਫ ਨਾਲ ਮਿਲ ਕੇ ਵਿਸ਼ੇਸ਼ ਤਿਆਰੀਆਂ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ।

Advertisements

ਇਸ ਤੋਂ ਇਲਾਵਾ ਬਲਾਕ ਐਕਸਟੈਂਸ਼ਨ ਐਜੂਕੇਟਰ ਰਿੰਪੀ ਨੇ ਦੱਸਿਆ ਕਿ ਇਸ ਮੇਲੇ ਵਿੱਚ ਸਾਰੀਆਂ ਹੀ ਸਿਹਤ ਸਕੀਮਾਂ/ਪ੍ਰੋਗਰਾਮਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਜਨਰਲ ਚੈੱਕਅੱਪ ਤੋਂ ਇਲਾਵਾ ਯੋਗਾ/ ਮੈਡੀਟੇਸ਼ਨ, ਕੋਵਿਡ ਵੈਕਸੀਨੇਸ਼ਨ, ਦੰਦਾਂ ਦਾ ਚੈੱਕਅਪ, ਚਮੜੀ ਦਾ ਚੈੱਕਅੱਪ ਅਤੇ ਬਲੱਡ ਡੋਨੇਸ਼ਨ ਕੈਂਪ ਵੀ ਲਗਾਇਆ ਜਾ ਰਿਹਾ ਹੈ।ਰਾਜਦੀਪ ਸਿੰਘ ਹੈਲਥ ਇੰਸਪੈਕਟਰ ਨੇ ਕਿਹਾ ਕਿ ਸਾਰੇ ਹੀ ਕਰਮਚਾਰੀਆਂ ਵਿਚ ਮੇਲੇ ਨੂੰ ਲੈ ਕੇ ਭਾਰੀ ਉਤਸ਼ਾਹ ਹੈ।ਇਸ ਮੌਕੇ ਡਾ ਦਵਿੰਦਰ ਸਿੰਘ, ਰਿੰਪੀ ਬੀ ਈ ਈ, ਰਾਜਦੀਪ ਸਿੰਘ ਹੈਲਥ ਇੰਸਪੈਕਟਰ,ਸਰਬਜੀਤ ਕੌਰ, ਸਮੂਹ ਮਲਟੀਪਰਪਜ਼ ਹੈਲਥ ਵਰਕਰ ਅਤੇ ਫੀਮੇਲ ਵਰਕਰ ਸ਼ਾਮਲ ਸਨ।

LEAVE A REPLY

Please enter your comment!
Please enter your name here