ਵੱਧ ਰਹੇ ਭ੍ਰਿਸ਼ਟਾਚਾਰ ਤੇ ਐਂਟੀ ਕਰੱਪਸ਼ਨ ਐਂਡ ਹਿਊਮਨ ਰਾਇਟਸ ਕ੍ਰਾਂਤੀ ਦਲ ਨੇ ਪ੍ਰਗਟਾਈ ਚਿੰਤਾ, ਡੀਐਸਪੀ ਵਿਜੀਲੈਂਸ ਬਿਊਰੋ ਨਾਲ ਕੀਤੀ ਮੁਲਾਕਾਤ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਰਾਕੇਸ਼ ਕੁਮਾਰ ਸਿਟੀ ਪ੍ਰਧਾਨ ਐਂਟੀ ਕਰੱਪਸ਼ਨ ਐਂਡ ਹਿਊਮਨ ਰਾਇਟਸ ਕ੍ਰਾਂਤੀ ਦਲ ਨੇ ਅਸ਼ਵਨੀ ਕੁਮਾਰ ਡੀਐਸਪੀ ਵਿਜੀਲੈਂਸ ਬਿਊਰੋ ਕਪੂਰਥਲਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਰਾਕੇਸ਼ ਕੁਮਾਰ ਦੇ ਨਾਲ ਸ਼ਿਵ ਸੈਨਾ ਦੇ ਸੂਬਾ ਉਪ ਪ੍ਰਧਾਨ ਪਿਆਰਾ ਲਾਲ, ਚਰਨਜੀਤ ਹੰਸ ਤੇ ਨੀਰਜ ਕੁਮਾਰ ਵੀ ਹਾਜ਼ਰ ਸਨ।

Advertisements

ਮੁਲਾਕਾਤ ਦੋਰਾਨ ਰਾਕੇਸ਼ ਕੁਮਾਰ ਨੇ ਕਿਹਾ ਕਿ ਸ਼ਹਿਰ ਵਿਚ ਹਰ ਮਹਿਕਮੇ ਵਿਚ ਚੋਰ ਮੋਰੀ ਰਾਹੀਂ ਕਰਪਸ਼ਨ ਹੋ ਰਹੀ ਹੈ ਜਿਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਤੇ ਉਨ੍ਹਾਂ ਨੇ ਦਿਨੋ-ਦਿਨ ਵੱਧ ਰਹੇ ਭ੍ਰਿਸ਼ਟਾਚਾਰ ਤੇ ਚਿੰਤਾ ਪ੍ਰਗਟਾਈ। ਇਸ ਮੌਕੇ ਡੀਐਸਪੀ ਵਿਜੀਲੈਂਸ ਨੇ ਰਾਕੇਸ਼ ਕੁਮਾਰ ਤੇ ਆਏ ਮੋਹਤਬਰਾਂ ਨੂੰ ਕਿਹਾ ਕਿ ਕਰਪਟ ਅਫਸਰਾਂ ਤੇ ਕਰਮਚਾਰੀਆਂ ਨੂੰ ਫੜਨ ਲਈ ਵਿਜੀਲੈਂਸ ਬਿਊਰੋ ਜਨਤਾ ਨੂੰ ਹਰ ਵਕਤ ਤਿਆਰ ਮਿਲੇਗੀ। ਸਰਕਾਰ ਵੀ ਮਾੜੇ ਅਤੇ ਕਰਪਟ ਅਫਸਰਾਂ ਤੇ ਕਰਮਚਾਰੀਆਂ ਨੂੰ ਨੱਥ ਪਾਉਣਾ ਚਾਹੁੰਦੀ ਹੈ, ਜੋ ਲੋਕਾਂ ਦੇ ਸਹਿਯੋਗ ਬਿਨਾ ਮੁਸ਼ਕਿਲ ਹੈ। ਇਸ ਲਈ ਸਰਕਾਰੀ ਅਦਾਰੇ ਵਿੱਚ ਕੋਈ ਵੀ ਵੱਡਾ ਤੇ ਛੋਟਾ ਮੁਲਾਜ਼ਿਮ ਜੇਕਰ ਰਿਸ਼ਵਤ ਦੀ ਮੰਗ ਕਰਦਾ ਹੈ ਤੇ ਸਾਨੂੰ ਸੂਚਨਾ ਦਿਤੀ ਜਾਏ। ਅਸੀਂ ਟਰੈਪ ਲਗਾਕੇ ਉਸ ਭ੍ਰਿਸ਼ਟਾਚਾਰੀ ਨੂੰ ਰੰਗੇ ਹੱਥੀਂ ਫੜਕੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕਰਾਂਗੇ।

LEAVE A REPLY

Please enter your comment!
Please enter your name here