ਨਾਇਬ ਤਹਿਸੀਲਦਾਰ ਨੇ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਪਰਾਲੀ ਨੂੰ ਨਾ ਸਾੜਨ ਦਾ ਅਹਿਦ ਚੁਕਾਇਆ

ਗੁਰਦਾਸਪੁਰ (ਦ ਸਟੈਲਰ ਨਿਊਜ਼)। ਮਾਣਯੋਗ ਗਰੀਨ ਟ੍ਰਿਬਿਊਨਲ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਰਹਿੰਦ-ਖੂਹੰਦ/ਪਰਾਲੀ ਨੂੰ ਨਾ ਸਾੜਨ ਬਾਰੇ ਜਾਗਰੂਕ ਕਰਨ ਲਈ ਨਾਇਬ ਤਹਿਸੀਲਦਾਰ ਸ੍ਰੀਮਤੀ ਇੰਦਰਜੀਤ ਕੌਰ ਵਲੋ ਸਬ-ਤਹਿਸੀਲ ਧਾਰੀਵਾਲ ਅਤੇ ਨੌਸ਼ਹਿਰਾ ਮੱਝਾ ਸਿੰਘ ਅਧੀਨ ਆਉਂਦੇ ਪਿੰਡਾਂ ਦੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ।

Advertisements

ਉਨ੍ਹਾਂ ਹਾਜ਼ਰੀਨ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਖੇਤਾਂ ਵਿਚ ਮੌਜੂਦ ਪਰਾਲੀ ਨੂੰ ਸਾੜਨ ਨਾਲ ਨਾ ਸਿਰਫ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਸਗੋ ਖੇਤਾਂ ਦੀ ਬੇਸ਼ਕੀਮਤੀ ਉਪਜਾਊ ਜ਼ਮੀਨ ਵੀ ਬੰਜਰ ਹੋਣ ਵੱਲ ਵਧਦੀ ਹੈ। ਉਨ੍ਹਾਂ ਕਿਹਾ ਕਿ ਖੇਤ ’ਚ ਅੱਗ ਲਗਾਉਣ ਨਾਲ ਖੇਤ ਵਿਚ ਮੌਜੂਦ ਕਈ ਜਰੂਰੀ ਵਿਗਿਆਨਕ ਤੱਤ ਸੜ ਜਾਂਦੇ ਹਨ ਜੋ ਕਿ ਕਿਸੇ ਵੀ ਫ਼ਸਲ ਦੇ ਉੱਗਣ ਲਈ ਜਰੂਰੀ ਹੁੰਦੇ ਹਨ। ਉਹਨਾ ਕਿਹਾ ਕਿ ਇਸ ਪਰਾਲੀ ਨੂੰ ਸਾੜਨ ਦੀ ਬਜਾਏ ਹੋਰ ਤਰੀਕਿਆਂ ਨਾਲ ਸਮੇਟ ਕੇ ਕਿਨਾਰੇ ਲਗਾ ਦੇਣਾ ਚਾਹੀਦਾ ਜਾਂ ਫਿਰ ਧਾਰੀਵਾਲ ਸ਼ਹਿਰ ਦੇ ਨੌਜਵਾਨ ਕਿਸਾਨ ਰਾਜਬੀਰ ਸਿੰਘ ਦੀ ਟੀਮ ਨਾਲ ਸੰਪਰਕ ਕਰਕੇ ਇਸ ਨੂੰ ਬੇਲਰ ਦੀ ਮਦਦ ਸੰਭਾਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਅੱਗ ਲਗਾਉਣ ਤੋਂ ਬਿਨ੍ਹਾਂ ਹੁਣ ਪਰਾਲੀ ਦੇ ਨਿਪਟਾਰੇ ਦੇ ਕਈ ਵਿਗਿਆਨਿਕ ਢੰਗ ਆ ਗਏ ਹਨ ਜਿਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਇਸ ਮੌਕੇ ਹਾਜ਼ਰ ਕਿਸਾਨਾਂ ਨੂੰ ਗਗਨਦੀਪ ਸਿੰਘ, ਗੁਰਭੇਜ ਸਿੰਘ ਕਲਸੀ, ਪਵਨ ਕੁਮਾਰ, ਸੇਵਾ ਸਿੰਘ ਕਾਨੂੰਗੋ, ਰਛਪਾਲ ਸਿੰਘ ਪਟਵਾਰੀ ਅਤੇ ਸਰਪੰਚ ਮੁਖਤਿਆਰ ਸਿੰਘ ਨੇ ਵੀ ਸੰਬੋਧਨ ਕੀਤਾ।   

LEAVE A REPLY

Please enter your comment!
Please enter your name here