Tuesday, October 27, 2026
Home Latest ਲੁਧਿਆਣਾ ਵਿੱਚ ਨਾਮੀ ਕਾਰੋਬਾਰੀ ਦੇ ਘਰ ਦੋ ਲੁਟੇਰਿਆਂ ਨੇ ਔਰਤ ਤੇ ਹਥੋੜੇ...

ਲੁਧਿਆਣਾ ਵਿੱਚ ਨਾਮੀ ਕਾਰੋਬਾਰੀ ਦੇ ਘਰ ਦੋ ਲੁਟੇਰਿਆਂ ਨੇ ਔਰਤ ਤੇ ਹਥੋੜੇ ਨਾਲ ਕੀਤਾ ਹਮਲਾ

ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੁਧਿਆਣਾ ਵਿੱਚ ਨਾਮੀ ਕਾਰੋਬਾਰੀ ਦੇ ਘਰ ਦੋ ਲੁਟੇਰੇ ਵੱਲੋਂ ਔਰਤ ਤੇ ਹਥੋੜੇ ਨਾਲ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਚੋਰ ਇਸ ਵਾਰਦਾਤ ਨੂੰ ਅੰਜਾਮ ਦੇਣ ਲੱਗੇ ਤਾਂ ਘਰ ਵਿੱਚ ਮੌਜ਼ੂਦ ਔਰਤ ਤੇ ਹਥੋੜੇ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਜਦੋਂ ਮਹਿਲਾ ਦੀ ਆਵਾਜ਼ ਸੁਣ ਡਰਾਈਵਰ ਬਾਹਰ ਨਿਕਲਿਆ ਤਾਂ ਉਸਨੇ ਦੇਖਿਆ ਕਿ ਲੁਟੇਰੀਆਂ ਨੇ ਔਰਤ ਤੇ ਹਮਲਾ ਕਰ ਦਿੱਤਾ ਹੈ ਅਤੇ ਉਸਨੇ ਉਹਨਾਂ ਦਾ ਪਿੱਛਾ ਕੀਤਾ।

Advertisements

ਮਹੱਲਾ ਨਿਵਾਸੀਆਂ ਨੇ ਦੋਵਾਂ ਚੋਰਾਂ ਨੂੰ ਫੜ ਲਿਆਂ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਉਹਨਾਂ ਕੋਲੋ ਹਥਿਆਰ ਹਥੋੜਾ ਵੀ ਬਰਾਮਦ ਕਰ ਲਿਆ। ਜਾਣਕਾਰੀ ਮੁਤਾਬਕ ਲੁਟੇਰੇ ਕੁੱਝ ਦਿਨ ਪਹਿਲਾਂ ਉਹਨਾਂ ਦੇ ਘਰ ਲੱਕੜ ਦਾ ਕੰਮ ਕਰਨ ਆਏ ਸੀ, ਜਿਸਤੋਂ ਬਾਅਦ ਉਹਨਾਂ ਨੇ ਘਰ ਦੀ ਰੇਕੀ ਕੀਤੀ ਅਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

LEAVE A REPLY

Please enter your comment!
Please enter your name here